
ਦਿੱਲੀ ਵਿਚ ਕਰੋਨਾ ਵਾਇਰਸ ਦੇ ਕੇਸਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਪਿਛਲੇ 24 ਘੰਟੇ ਦੇ ਵਿਚ-ਵਿਚ ਦਿੱਲੀ ਇੱਥੇ 635 ਨਵੇਂ ਕਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ
ਨਵੀਂ ਦਿੱਲੀ : ਰਾਜਧਾਨੀ ਦਿੱਲੀ ਵਿਚ ਕਰੋਨਾ ਵਾਇਰਸ ਦੇ ਕੇਸਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਪਿਛਲੇ 24 ਘੰਟੇ ਦੇ ਵਿਚ-ਵਿਚ ਦਿੱਲੀ ਇੱਥੇ 635 ਨਵੇਂ ਕਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਦੇ ਨਾਲ ਹੀ 231 ਲੋਕਾਂ ਨੇ ਇਸ ਮਹਾਂਮਾਰੀ ਨੂੰ ਮਾਤ ਦੇਣ ਤੋਂ ਬਾਅਦ ਠੀਕ ਹੋ ਚੁੱਕੇ ਹਨ। ਇਸ ਦੇ ਨਾਲ ਹੀ ਇੱਥੇ 14053 ਕਰੋਨਾ ਮਾਮਲੇ ਦਰਜ਼ ਹੋ ਚੁੱਕੇ ਹਨ ਅਤੇ 276 ਲੋਕਾਂ ਦੀ ਮੌਤ ਹੋ ਚੁੱਕੀ ਹੈ।
Delhi
ਦੱਸ ਦੱਈਏ ਕਿ ਦਿੱਲੀ ਵਿਚ 7006 ਐਕਟਿਵ ਕੇਸ ਹਨ। ਹੁਣ ਦਿੱਲੀ ਵਿਚ ਰਿਕਵਰੀ ਰੇਟ 48.18 ਫੀਸਦੀ ਅਤੇ ਮੌਤ ਦਰ 1.92 ਫੀਸਦੀ ਹੈ। ਉਧਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਵੱਲੋਂ ਕਰੋਨਾ ਵਾਇਰਸ ਨਾਲ ਲੜਨ ਦੀ ਪੂਰੀ ਤਿਆਰੀ ਹੈ। ਮੁੱਖ ਮੰਤਰੀ ਕੇਜਰੀਵਾਲ ਮੁਤਾਬਿਕ ਹਾਲੇ ਵੀ ਦਿੱਲੀ ਵਿਚ ਢਾਈ ਹਜ਼ਾਰ ਬੈੱਡ ਕਰੋਨਾ ਮਰੀਜ਼ਾਂ ਦੇ ਲਈ ਖਾਲੀ ਹਨ।
Delhi
ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲ ਵਿਚ 3829 ਬੈੱਡ ਹਨ ਅਤੇ ਜਿਨ੍ਹਾਂ ਵਿਚੋਂ 3164 ਬੈੱਡਾਂ ਉਤੇ ਆਕਸੀਜਨ ਉਪਲੱਬਧ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਪ੍ਰਈਵੇਟ ਹਸਪਤਾਲ ਵਿਚ 677 ਬੈੱਡ ਹਨ ਅਤੇ ਇਨ੍ਹਾਂ ਤੇ 509 ਕਰੋਨਾ ਮਰੀਜ਼ ਹਨ।
Delhi CM Arvind Kejriwal
ਇਸ ਲਈ ਸਰਕਾਰ ਵੱਲੋਂ ਇਕ ਆਦੇਸ਼ ਜਾਰੀ ਕਰ 117 ਹਸਪਤਾਲਾਂ ਨੂੰ 20 ਫੀਸਦੀ ਬੈੱਡ ਰਿਜਰਵ ਰੱਖਣ ਦੇ ਆਦੇਸ਼ ਦਿੱਤੇ ਹਨ। ਜੇਕਰ ਪ੍ਰਾਈਵੇਟ ਵਿਚ ਇਲਾਜ਼ ਕਰਵਾਉਂਣਾ ਹੈ ਤਾਂ 2000 ਬੈੱਡ ਹਾਲੇ ਵੀ ਉਪਲੱਬਧ ਹਨ। ਇਸ ਤੋਂ ਇਲਾਵਾ ਪ੍ਰਾਈਵੇਟ ਹਸਪਤਾਲ ਵਿਚ 72 ਵੈਟੀਲੇਟਰ ਹਨ। ਜਿਨ੍ਹਾਂ ਵਿਚੋਂ 15 ਹੀ ਇਸਤੇਮਾਲ ਹੋ ਰਹੇ ਹਨ।
coronavirus
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।