
ਲੌਕਡਾਊਨ 4 ਵਿਚ ਢਿੱਲ ਤੋਂ ਬਾਅਦ ਭਾਰਤ ਵਿਚ ਹਰ ਦਿਨ ਕੋਰੋਨਾ ਸੰਕਰਮਿਤ ਮਰੀਜਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ।
ਨਵੀਂ ਦਿੱਲੀ: ਲੌਕਡਾਊਨ 4 ਵਿਚ ਢਿੱਲ ਤੋਂ ਬਾਅਦ ਭਾਰਤ ਵਿਚ ਹਰ ਦਿਨ ਕੋਰੋਨਾ ਸੰਕਰਮਿਤ ਮਰੀਜਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਯੂਨੀਵਰਸਿਟੀ ਆਫ ਮਿਸ਼ੀਗਨ ਅਤੇ ਜਾਨ ਹਾਪਕਿਨਜ਼ ਯੂਨੀਵਰਸਿਟੀ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਹਾਲ ਇਹੀ ਰਿਹਾ ਤਾਂ ਜੁਲਾਈ ਤੱਕ 21 ਲੱਖ ਲੋਕ ਕੋਰੋਨਾ ਸੰਕਰਮਿਤ ਹੋ ਜਾਣਗੇ।
Photo
ਯੂਨੀਵਰਸਿਟੀ ਆਫ ਮਿਸ਼ੀਗਨ ਨੇ ਹੀ ਮਈ ਵਿਚ ਸੰਕਰਮਿਤ ਮਰੀਜਾਂ ਦੀ ਗਿਣਤੀ ਇਕ ਲੱਖ ਪਹੁੰਚਣ ਦਾ ਦਾਅਵਾ ਕੀਤਾ ਸੀ। ਯੂਨੀਵਰਸਿਟੀ ਆਫ ਮਿਸ਼ੀਗਨ ਵਿਚ ਜੀਵ-ਵਿਗਿਆਨ ਅਤੇ ਮਹਾਂਮਾਰੀ ਵਿਗਿਆਨੀ ਪ੍ਰੋਫੈਸਰ ਭਰਮਰ ਮੁਖਰਜੀ ਨੇ ਭਾਰਤ ਲਈ ਤਿਆਰ ਕੀਤੇ ਗਏ ਇਕ ਮਾਡਲ ਰਾਹੀਂ ਜਾਣਕਾਰੀ ਦਿੱਤੀ ਕਿ ਇੱਥੇ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ।
Photo
ਪ੍ਰੋਫੈਸਰ ਭਰਮਰ ਮੁਖਰਜੀ ਦਾ ਕਹਿਣਾ ਹੈ ਕਿ ਭਾਰਤ ਵਿਚ ਸੰਕਰਮਣ ਦੇ ਮਾਮਲਿਆਂ ਵਿਚ ਹਾਲੇ ਤੱਕ ਕੋਈ ਕਮੀ ਨਹੀਂ ਆਈ ਹੈ, ਸਰਕਾਰੀ ਅੰਕੜਿਆਂ ਅਨੁਸਾਰ ਭਾਰਤ ਵਿਚ ਕੋਰੋਨਾ ਵਾਇਰਸ ਸੰਕਰਮਣ ਦੇ ਮਾਮਲੇ ਹਰ 13 ਦਿਨਾਂ ਵਿਚ ਦੁਗਣੇ ਹੋ ਰਹੇ ਹਨ। ਅਜਿਹੀ ਸਥਿਤੀ ਵਿਚ ਸਰਕਾਰ ਵੱਲੋਂ ਲੌਕਡਾਊਨ ਦੌਰਾਨ ਢਿੱਲ ਦੇਣਾ ਨਵੀਆਂ ਮੁਸ਼ਕਲਾਂ ਖੜੀਆਂ ਕਰ ਸਕਦਾ ਹੈ।
Photo
ਜਾਨ ਹਾਪਕਿਨਜ਼ ਯੂਨੀਵਰਸਿਟੀ ਅਤੇ ਮੁਖਰਜੀ ਦੀ ਟੀਮ ਨੇ ਭਾਰਤ ਵਿਚ ਸਿਹਤ ਸੇਵਾਵਾਂ ਅਤੇ ਹਸਪਤਾਲਾਂ ਵਿਚ ਬੈੱਡ ਅਤੇ ਵੈਂਟੀਲੇਟਰਾਂ ਦੀ ਕਮੀ ‘ਤੇ ਚਿੰਤਾ ਜ਼ਾਹਰ ਕੀਤੀ ਹੈ। ਸਰਕਾਰੀ ਅੰਕੜਿਆਂ ਅਨੁਸਾਰ, ਭਾਰਤ ਵਿਚ ਇਸ ਸਮੇਂ ਲਗਭਗ 7,14,000 ਹਸਪਤਾਲ ਬੈੱਡ ਹਨ, ਜਦਕਿ ਸਾਲ 2009 ਵਿਚ ਇਹ ਗਿਣਤੀ 5,40,000 ਸੀ।
Photo
ਇਸ ਤੋਂ ਪਹਿਲਾਂ ਪ੍ਰੋਫੈਸਰ ਮੁਖਰਜੀ ਦੀ ਟੀਮ ਨੇ ਅਪ੍ਰੈਲ ਵਚ ਸਭ ਤੋਂ ਪਹਿਲਾਂ ਦੱਸਿਆ ਸੀ ਕਿ ਮਈ ਦੇ ਮੱਧ ਤੱਕ ਭਾਰਤ ਵਿਚ ਸੰਕਰਮਿਤ ਲੋਕਾਂ ਦੀ ਗਿਣਤੀ 1 ਲੱਖ ਤੋਂ ਵੱਧ ਹੋ ਜਾਵੇਗੀ। ਹੁਣ ਮੁਖਰਜੀ ਦੀ ਟੀਮ ਦਾ ਅਨੁਮਾਨ ਹੈ ਕਿ ਜੁਲਾਈ ਦੇ ਸ਼ੁਰੂ ਵਿਚ ਭਾਰਤ ਵਿਚ 6,30,000 ਤੋਂ 21 ਲੱਖ ਲੋਕ ਵਾਇਰਸ ਨਾਲ ਸੰਕਰਮਿਤ ਹੋ ਸਕਦੇ ਹਨ।