ਦੇਸ਼ 'ਚ 24 ਘੰਟਿਆਂ ਦੌਰਾਨ ਰੀਕਾਰਡ 6767 ਨਵੇਂ ਮਾਮਲੇ, 147 ਮੌਤਾਂ
Published : May 25, 2020, 3:01 am IST
Updated : May 25, 2020, 3:01 am IST
SHARE ARTICLE
Photo
Photo

ਦੇਸ਼ ਵਿਚ ਐਤਵਾਰ ਨੂੰ ਲਗਾਤਾਰ ਤੀਜੇ ਦਿਨ ਕੋਵਿਡ-19 ਦੇ ਮਾਮਲਿਆਂ ਵਿਚ ਕਾਫ਼ੀ ਵਾਧਾ ਵੇਖਿਆ ਗਿਆ ਜਿਥੇ ਪਿਛਲੇ 24 ਘੰਟਿਆਂ ਵਿਚ ਰੀਕਾਰਡ 6767 ਨਵੇਂ ਮਾਮਲੇ ਸਾਹਮਣੇ ਆਏ

ਨਵੀਂ ਦਿੱਲੀ : ਦੇਸ਼ ਵਿਚ ਐਤਵਾਰ ਨੂੰ ਲਗਾਤਾਰ ਤੀਜੇ ਦਿਨ ਕੋਵਿਡ-19 ਦੇ ਮਾਮਲਿਆਂ ਵਿਚ ਕਾਫ਼ੀ ਵਾਧਾ ਵੇਖਿਆ ਗਿਆ ਜਿਥੇ ਪਿਛਲੇ 24 ਘੰਟਿਆਂ ਵਿਚ ਰੀਕਾਰਡ 6767 ਨਵੇਂ ਮਾਮਲੇ ਸਾਹਮਣੇ ਆਏ ਅਤੇ 147 ਲੋਕਾਂ ਦੀ ਮੌਤ ਹੋ ਗਈ। ਕੇਂਦਰੀ ਸਿਹਤ ਮੰਤਰਾਲੇ ਨੇ ਦਸਿਆ ਕਿ ਲਾਗ ਦੇ ਕੁਲ ਮਾਮਲੇ 1,31,868 ਹੋ ਗਏ ਜਦਕਿ ਬੀਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ 3867 'ਤੇ ਪਹੁੰਚ ਗਈ।

Corona VirusFile Photo

ਮੰਤਰਾਲੇ ਦੇ ਬੁਲੇਟਿਨ ਮੁਤਾਬਕ 73560 ਲੋਕਾਂ ਦਾ ਇਲਾਜ ਚੱਲ ਰਿਹਾ ਹੈ ਜਦਕਿ 54440 ਲੋਕ ਸਿਹਤਮੰਦ ਹੋ ਗਏ ਹਨ ਅਤੇ ਇਕ ਮਰੀਜ਼ ਵਿਦੇਸ਼ ਚਲਾ ਗਿਆ। ਸਿਹਤ ਮੰਤਰਾਲੇ ਦੇ ਅਧਿਕਾਰੀ ਨੇ ਕਿਹਾ, 'ਲਗਭਗ 41.28 ਫ਼ੀ ਸਦੀ ਮਰੀਜ਼ ਹੁਣ ਤਕ ਸਿਹਤਯਾਬ ਹੋ ਚੁਕੇ ਹਨ।' ਕੋਰੋਨਾ ਵਾਇਰਸ ਲਾਗ ਦੇ ਕੁਲ ਮਾਮਲਿਆਂ ਵਿਚ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ।

Corona VirusFile Photo

ਸਨਿਚਰਵਾਰ ਸਵੇਰ ਤੋਂ ਜਿਹੜੇ 147 ਲੋਕਾਂ ਦੀ ਮੌਤ ਹੋਈ, ਉਨ੍ਹਾਂ ਵਿਚੋਂ 60 ਮਹਾਰਾਸ਼ਟਰ ਵਿਚ, 27 ਗੁਜਰਾਤ ਵਿਚ, 23 ਦਿੱਲੀ ਵਿਚ, ਨੌਂ ਮੱਧ ਪ੍ਰਦੇਸ਼ ਵਿਚ, ਸੱਤ ਰਾਜਸਥਾਨ ਵਿਚ, ਪੰਜ ਤਾਮਿਲਨਾਡੂ ਵਿਚ, ਪਛਮੀ ਬੰਗਾਲ ਅਤੇ ਤੇਲੰਗਾਨਾ ਵਿਚ ਚਾਰ ਚਾਰ, ਤਿੰਨ ਯੂਪੀ ਵਿਚ, ਇਕ ਇਕ ਮਰੀਜ਼ ਦੀ ਮੌਤ ਆਂਧਰਾ ਪ੍ਰਦੇਸ਼, ਜੰਮੂ ਕਸ਼ਮੀਰ, ਕਰਨਾਟਕ, ਉਤਰਾਖੰਡ ਅਤੇ ਝਾਰਖੰਡ ਵਿਚ ਹੋਈ।   

Corona Virus Test  File Photo

ਸੂਬਿਆਂ 'ਚ ਕੋਰੋਨਾ ਨਾਲ ਹੋਈਆਂ ਮੌਤਾਂ ਦਾ ਵੇਰਵਾ
ਹੁਣ ਤਕ ਸੱਭ ਤੋਂ ਵੱਧ ਮੌਤਾਂ 1577 ਮਰੀਜ਼ਾਂ ਦੀ ਮੌਤ ਮਹਾਰਾਸ਼ਟਰ ਵਿਚ, 829 ਮਰੀਜ਼ਾਂ ਦੀ ਮੌਤ ਗੁਜਰਾਤ ਵਿਚ ਹੋਈ ਹੈ। ਮੱਧ ਪ੍ਰਦੇਸ਼ ਵਿਚ ਇਹ ਗਿਣਤੀ 281 ਹੈ, ਪਛਮੀ ਬੰਗਾਲ ਵਿਚ 269 ਅਤੇ ਦਿੱਲੀ ਵਿਚ ਲਾਗ ਕਾਰਨ ਜਾਨ ਗਵਾਉਣ ਵਾਲੇ ਮਰੀਜ਼ਾਂ ਦੀ ਗਿਣਤੀ 231 ਹੈ। ਰਾਜਸਥਾਨ ਵਿਚ ਲਾਗ ਕਾਰਨ 160 ਲੋਕਾਂ ਦੀ ਮੌਤ ਹੋਈ, ਯੂਪੀ ਵਿਚ 155 ਦੀ, ਤਾਮਿਲਨਾਡੂ ਵਿਚ 103 ਦੀ ਅਤੇ ਆਂਧਰਾ ਪ੍ਰਦੇਸ਼ ਵਿਚ 56 ਲੋਕਾਂ ਦੀ ਮੌਤ ਹੋਈ।

Corona VirusFile Photo

ਕੋਵਿਡ ਕਾਰਨ ਤੇਲੰਗਾਨਾ ਵਿਚ ਮ੍ਰਿਤਕਾਂ ਦੀ ਗਿਣਤੀ 49, ਕਰਨਾਟਕ ਵਿਚ 42 ਅਤੇ ਪੰਜਾਬ ਵਿਚ 39 ਪਹੁੰਚ ਗਈ ਹੈ। ਜੰਮੂ ਕਸ਼ਮੀਰ ਵਿਚ 21 ਲੋਕਾਂ ਦੀ, ਹਰਿਆਦਾ ਵਿਚ 16 ਦੀ, ਬਿਹਾਰ ਵਿਚ 11, ਉੜੀਸਾ ਵਿਚ ਸੱਤ, ਕੇਰਲਾ, ਝਾਰਖੰਡ ਅਤੇ ਆਸਾਮ ਵਿਚ ਚਾਰ ਚਾਰ ਜਣਿਆਂ ਦੀ ਮੌਤ ਹੋਈ ਹੈ। ਮੌਤ ਦੇ 70 ਫ਼ੀ ਸਦੀ ਤੋਂ ਵੱਧ ਮਾਮਲਿਆਂ ਵਿਚ ਮਰੀਜ਼ ਹੋਰ ਬੀਮਾਰੀਆਂ ਨਾਲ ਜੂਝ ਰਹੇ ਸਨ।  

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement