
ਦੇਸ਼ ਵਿਚ ਹੁਣ ਤੱਕ 19,85,38,999 ਲੋਕਾਂ ਨੂੰ ਵੈਕਸੀਨ ਲੱਗ ਚੁੱਕੀ
ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਵਾਇਰਸ ਦੀ ਰਫ਼ਤਾਰ ਘੱਟ ਹੋਣ ਦਰਮਿਆਨ ਪਿਛਲੇ 24 ਘੰਟਿਆਂ ਦੌਰਾਨ 1,96,427 ਨਵੇਂ ਮਾਮਲੇ ਸਾਹਮਣੇ ਆਏ ਹਨ ਜੋ ਪਿਛਲੇ 39 ਦਿਨਾਂ ਵਿਚ ਸੱਭ ਤੋਂ ਘੱਟ ਹਨ। ਇਸ ਦੇ ਬਾਵਜੂਦ ਰੋਜ਼ਾਨਾਂ ਮੌਤਾਂ ਦਾ ਅੰਕੜਾ ਹੇਠਾਂ ਨਹੀਂ ਆ ਰਿਹਾ।
देश में पिछले 24 घंटे में कोरोना वायरस की 24,30,236 वैक्सीन लगाई गईं, जिसके बाद कुल वैक्सीनेशन का आंकड़ा 19,85,38,999 हुआ। #CovidVaccine https://t.co/4bKc7VLdZ9
— ANI_HindiNews (@AHindinews) May 25, 2021
ਪਿਛਲੇ 24 ਘੰਟਿਆਂ ਦੌਰਾਨ 3,511 ਲੋਕਾਂ ਦੀ ਮੌਤ ਹੋ ਗਈ, ਜਿਸ ਕਾਰਨ ਮੌਤਾਂ ਦਾ ਅੰਕੜਾ 3,07,231 ਹੋ ਗਿਆ ਹੈ। ਕੇਂਦਰੀ ਸਿਹਤ ਮੰਤਰਾਲਾ ਵੱਲੋਂ ਮੰਗਲਵਾਰ ਦੀ ਸਵੇਰ ਨੂੰ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿਚ 1,96,427 ਨਵੇਂ ਮਾਮਲੇ ਆਉਣ ਨਾਲ ਪੀੜਤਾਂ ਦਾ ਅੰਕੜਾ ਵਧ ਕੇ 2,69,48,874 ਹੋ ਗਿਆ ਹੈ।
corona case
ਇਸ ਸਮੇਂ ’ਚ 3,26,850 ਮਰੀਜ਼ ਸਿਹਤਯਾਬ ਹੋਏ ਹਨ ਅਤੇ ਦੇਸ਼ ਵਿਚ ਹੁਣ ਤਕ 2,40,54,861 ਲੋਕ ਇਸ ਮਹਾਂਮਾਰੀ ਨੂੰ ਹਰਾ ਚੁਕੇ ਹਨ। ਦੇਸ਼ ’ਚ ਸਰਗਰਮ ਕੇਸ25,86,782 ਹਨ। ਦੇਸ਼ ਵਿਚ ਹੁਣ ਤੱਕ 19,85,38,999 ਲੋਕਾਂ ਨੂੰ ਵੈਕਸੀਨ ਲੱਗ ਚੁੱਕੀ ਹੈ।
Corona cases