
''ਇਕ ਲਾਰਜਰ ਬੈਂਚ ਸਥਾਪਤ ਕਰ ਕੇ ਇਸ ਵਿਸ਼ੇ ਉਤੇ ਹਾਲਾਤ ਸਪੱਸ਼ਟ ਕਰਵਾਉਣ''
ਚੰਡੀਗੜ੍ਹ (ਸੁਰਜੀਤ ਸਿੰਘ ਸੱਤੀ): ਪ੍ਰੇਮੀ ਜੋੜਿਆਂ ਦੀ ਸੁਰੱਖਿਆ ਨੂੰ ਲੈ ਕੇ ਹਾਈ ਕੋਰਟ ਦੇ ਵੱਖ-ਵੱਖ ਫ਼ੈਸਲਿਆਂ ਨਾਲ ਬਣੀ ਵਖਰੇਵੇਂ ਵਿਚਾਰਾਂ ਦੀ ਸਥਿਤੀ ਨੂੰ ਲੈ ਕੇ ਹੁਣ ਹਾਈ ਕੋਰਟ ਦੇ ਜਸਟਿਸ ਅਨਿਲ ਕਸ਼ੇਤਰਪਾਲ ਨੇ ਇਕ ਪਟੀਸ਼ਨ ਉਤੇ ਸੁਣਵਾਈ ਕਰਦੇ ਹੋਏ ਕਿਹਾ ਹੈ ਕਿ ਇਸ ਮਾਮਲੇ ਵਿਚ ਹੁਣ ਹਾਲਾਤ ਸਪੱਸ਼ਟ ਕਰਨੇ ਜ਼ਰੂਰੀ ਹਨ। ਲਿਹਾਜ਼ਾ ਉਨ੍ਹਾਂ ਨੇ ਚੀਫ਼ ਜਸਟੀਸ ਨੂੰ ਬੇਨਤੀ ਕੀਤੀ ਹੈ ਕਿ ਉਹ ਇਕ ਲਾਰਜਰ ਬੈਂਚ ਸਥਾਪਤ ਕਰ ਕੇ ਇਸ ਵਿਸ਼ੇ ਉਤੇ ਹਾਲਾਤ ਸਪੱਸ਼ਟ ਕਰਵਾਉਣ।
Couple
ਜਸਟਿਸ ਕਸ਼ੇਤਰਪਾਲ ਨੇ ਕਿਹਾ ਕਿ ਕੀ ਦੋ ਜੀਅ ਜਿਹੜੇ ਅਪਣੀ ਮਰਜ਼ੀ ਨਾਲ ਇਕ ਦੂਜੇ ਨਾਲ ਰਹਿ ਰਹੇ ਹਨ, ਉਨ੍ਹਾਂ ਦੀ ਵਿਆਹੁਤਾ ਹਾਲਾਤ ਜਾਂ ਹੋਰ ਹਾਲਾਤ ਉਤੇ ਗੌਰ ਕੀਤੇ ਬਿਨਾਂ ਉਨ੍ਹਾਂ ਨੂੰ ਸੁਰੱਖਿਆ ਦਿਤੀ ਜਾ ਸਕਦੀ ਹੈ ਜਾਂ ਨਹੀਂ ਅਤੇ ਜੇਕਰ ਅਜਿਹਾ ਨਹੀਂ ਤਾਂ ਕਿਸ ਹਾਲਾਤ ਵਿਚ ਸੁਰੱਖਿਆ ਦੀ ਮੰਗ ਨੂੰ ਖ਼ਾਰਜ ਕੀਤਾ ਜਾਵੇ? ਇਨ੍ਹਾਂ ਦੋ ਸਵਾਲਾਂ ਉਤੇ ਹੁਣ ਲਾਰਜਰ ਬੈਂਚ ਹੀ ਫ਼ੈਸਲਾ ਕਰੇ।
Punjab and Haryana High Court
ਲਿਹਾਜਾ ਉਨ੍ਹਾਂ ਨੇ ਅਜਿਹੇ ਸਾਰੇ ਮਾਮਲਿਆਂ ਨੂੰ ਲੈ ਕੇ ਜਿਹੜੀਆਂ ਵੀ ਪਟੀਸ਼ਨਾਂ ਦਾਖ਼ਲ ਕੀਤੀਆਂ ਗਈਆਂ ਹਨ, ਉਨ੍ਹਾਂ ਦੇ ਵਕੀਲਾਂ ਨੂੰ ਹੁਣ ਲਾਰਜਰ ਬੈਂਚ ਸਾਹਮਣੇ ਹੀ ਇਨ੍ਹਾਂ ਦੇ ਨਿਪਟਾਰੇ ਦੀ ਮੰਗ ਕਰਨ ਦੀ ਛੋਟ ਦੇ ਦਿਤੀ ਹੈ। ਦਰਅਸਲ ਹਾਲ ਹੀ ਵਿਚ ਪ੍ਰੇਮੀ ਜੋੜਿਆਂ ਦੀ ਸੁਰੱਖਿਆ ਦੇ ਕਈ ਮਾਮਲੇ ਹਾਈ ਕੋਰਟ ਪੁੱਜੇ ਸਨ। ਜਿਨ੍ਹਾਂ ਵਿਚੋਂ ਲਵ ਇਸ ਰਿਲੇਸ਼ਨ ਦੇ ਮਾਮਲੇ ਵੀ ਸਨ। ਲਵ ਇਸ ਰਿਲੇਸ਼ਨ ਦੇ ਕੁੱਝ ਮਾਮਲਿਆਂ ਵਿਚ ਹਾਈ ਕੋਰਟ ਨੇ ਪ੍ਰੇਮੀ ਜੋੜੇ ਨੂੰ ਸੁਰੱਖਿਆ ਦੇ ਦਿਤੀ ਸੀ। ਉਥੇ ਹੀ ਕੁੱਝ ਮਾਮਲਿਆਂ ਵਿਚ ਇਸ ਰਿਸ਼ਤੇ ਉਤੇ ਸਵਾਲ ਚੁਕਦੇ ਹੋਏ ਸੁਰੱਖਿਆ ਦੇਣ ਤੋਂ ਮਨਾਹੀ ਕਰ ਦਿਤੀ ਸੀ।
Punjab and Haryana High Court
ਅਜਿਹਾ ਹੀ ਇਕ ਮਾਮਲਾ ਹਾਈ ਕੋਰਟ ਪੁੱਜਾ ਤਾਂ ਪਟੀਸ਼ਨ ਕਰਤਾ ਨੇ ਵਕੀਲ ਨੇ ਹਾਈ ਕੋਰਟ ਵਿਚ ਅਜਿਹੇ ਚਾਰ ਮਾਮਲਿਆਂ ਦੀ ਜਾਣਕਾਰੀ ਦਿਤੀ ਜਿਸ ਵਿਚ ਹਾਈ ਕੋਰਟ ਨੇ ਸੁਰੱਖਿਆ ਦੇਣ ਤੋਂ ਮਨਾਹੀ ਕਰ ਦਿਤੀ ਸੀ। ਜਦੋਂ ਕਿ ਚਾਰ ਅਜਿਹੇ ਮਾਮਲੇ ਵੀ ਦਸੇ ਗਏ ਜਿਨ੍ਹਾਂ ਵਿਚ ਹਾਈ ਕੋਰਟ ਨੇ ਸੁਰੱਖਿਆ ਦੇ ਦਿਤੀ ਸੀ। ਪਟੀਸ਼ਨਕਰਤਾ ਨੇ ਹਾਈ ਕੋਰਟ ਤੋਂ ਮੰਗ ਕੀਤੀ ਸੀ ਕਿ ਲਗਾਤਾਰ ਅਜਿਹੇ ਮਾਮਲਿਆਂ ਨੂੰ ਲੈ ਕੇ ਹੁਣ ਭੰਬਲਭੂਸਾ ਬਣਿਆ ਹੋਇਆ ਹੈ, ਇਸ ਲਈ ਬਿਹਤਰ ਹੋਵੇਗਾ ਕਿ ਹੁਣ ਇਨ੍ਹਾਂ ਮਾਮਲਿਆਂ ਉਤੇ ਹਾਈ ਕੋਰਟ ਦੇ ਵੱਡੇ ਬੈਂਚ ਹੀ ਫ਼ੈਸਲਾ ਲਵੇ ਕਿ ਕਿਸ ਮਾਮਲੇ ਵਿਚ ਸੁਰੱਖਿਆ ਦਿਤੀ ਜਾਵੇ ਅਤੇ ਕਿਸ ਵਿਚ ਨਹੀਂ, ਤਾਕਿ ਹਾਲਤ ਸਪੱਸ਼ਟ ਹੋ ਸਕਣ।