ਰਾਜਸਥਾਨ : ਉਜਾੜੇ ਗਏ ਪਾਕਿਸਤਾਨੀ ਹਿੰਦੂ ਪਰਵਾਸੀਆਂ ਨੂੰ 40 ਵਿੱਘੇ ਜ਼ਮੀਨ ਅਲਾਟ
Published : May 25, 2023, 3:29 pm IST
Updated : May 25, 2023, 3:29 pm IST
SHARE ARTICLE
photo
photo

ਪਾਰਟੀਆਂ ਦੇ ਆਗੂਆਂ ਵਲੋਂ ਉਨ੍ਹਾਂ ਨੂੰ ਹਟਾਉਣ ਦਾ ਵਿਰੋਧ ਕਰਨ ਤੋਂ ਬਾਅਦ ਕੁਲੈਕਟਰ ਨੇ ਉਨ੍ਹਾਂ ਲਈ ਮੁਫ਼ਤ ਭੋਜਨ, ਪਾਣੀ ਅਤੇ ਰਿਹਾਇਸ਼ ਦਾ ਪ੍ਰਬੰਧ ਕੀਤਾ

 

ਜੈਸਲਮੇਰ : ਰਾਜਸਥਾਨ ਦੇ ਜੈਸਲਮੇਰ ਦੇ ਮੂਲ ਸਾਗਰ ਪਿੰਡ ਵਿੱs ਸਰਕਾਰੀ ਜ਼ਮੀਨ ਤੋਂ ਉਜਾੜੇ ਗਏ ਪਾਕਿਸਤਾਨ ਤੋਂ ਆਏ ਹਿੰਦੂ ਪ੍ਰਵਾਸੀਆਂ ਨੂੰ ਹੁਣ 40 ਵਿੱਘੇ ਜ਼ਮੀਨ ਮਿਲੇਗੀ। ਜ਼ਿਲ੍ਹਾ ਪ੍ਰਸ਼ਾਸਨ ਨੇ ਇਹ ਐਲਾਨ ਕੀਤਾ ਹੈ।

ਕੁਝ ਪਾਕਿਸਤਾਨੀ ਪ੍ਰਵਾਸੀ ਸਰਕਾਰੀ ਜ਼ਮੀਨ 'ਤੇ ਬਣੇ ਅਸਥਾਈ ਮਕਾਨਾਂ 'ਚ ਆਪਣੇ ਰਿਸ਼ਤੇਦਾਰਾਂ ਨਾਲ ਰਹਿ ਰਹੇ ਸਨ, ਜਿਨ੍ਹਾਂ ਨੂੰ ਹਾਲ ਹੀ 'ਚ ਹਟਾਇਆ ਗਿਆ ਹੈ। ਭਾਜਪਾ ਦੇ ਨਾਲ-ਨਾਲ ਕਾਂਗਰਸ ਪਾਰਟੀ ਦੇ ਆਗੂਆਂ ਨੇ ਵੀ ਇਸ ਕਦਮ ਦਾ ਵਿਰੋਧ ਕੀਤਾ।

ਇਸ ਤੋਂ ਬਾਅਦ ਜ਼ਿਲ੍ਹਾ ਮੈਜਿਸਟ੍ਰੇਟ ਟੀਨਾ ਡਾਬੀ ਨੇ ਇਨ੍ਹਾਂ ਪ੍ਰਵਾਸੀਆਂ ਨੂੰ 40 ਵਿੱਘੇ ਸਰਕਾਰੀ ਜ਼ਮੀਨ ਅਲਾਟ ਕਰਨ ਦਾ ਫ਼ੈਸਲਾ ਕੀਤਾ। ਹਾਲਾਂਕਿ ਇਹ ਜ਼ਮੀਨ ਭਾਰਤੀ ਨਾਗਰਿਕਤਾ ਰੱਖਣ ਵਾਲਿਆਂ ਨੂੰ ਹੀ ਮਿਲੇਗੀ।

ਪਾਰਟੀਆਂ ਦੇ ਆਗੂਆਂ ਵਲੋਂ ਉਨ੍ਹਾਂ ਨੂੰ ਹਟਾਉਣ ਦਾ ਵਿਰੋਧ ਕਰਨ ਤੋਂ ਬਾਅਦ ਕੁਲੈਕਟਰ ਨੇ ਉਨ੍ਹਾਂ ਲਈ ਮੁਫ਼ਤ ਭੋਜਨ, ਪਾਣੀ ਅਤੇ ਰਿਹਾਇਸ਼ ਦਾ ਪ੍ਰਬੰਧ ਕੀਤਾ।
ਇਹ ਸ਼ਰਨਾਰਥੀ ਅਜੇ ਵੀ ਰੈਣ ਬਸੇਰੇ ਵਿਚ ਰਹਿ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਉਨ੍ਹਾਂ ਲਈ ਇੰਦਰਾ ਰਸੋਈ ਵਿਖੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਹੈ। ਸਾਰੇ 50 ਪਰਿਵਾਰ ਇਸ ਵੇਲੇ ਰੈਣ ਬਸੇਰੇ ਵਿਚ ਵਸੇ ਹੋਏ ਹਨ।

ਮੂਲ ਸਾਗਰ ਵਿਚ ਅਰਬਨ ਇੰਪਰੂਵਮੈਂਟ ਟਰੱਸਟ (ਯੂ.ਆਈ.ਟੀ.) ਵਲੋਂ ਜ਼ਮੀਨ ਅਲਾਟ ਕਰਨ ਤੋਂ ਬਾਅਦ ਬਹੁਤ ਜਲਦੀ ਇਹ ਪ੍ਰਵਾਸੀ ਨਵੀਂ ਥਾਂ ’ਤੇ ਜਾ ਕੇ ਝੌਂਪੜੀਆਂ ਬਣਾਉਣਗੇ।

ਸਿਟੀ ਡਿਵੈਲਪਮੈਂਟ ਟਰੱਸਟ ਦੇ ਸਕੱਤਰ ਜਗਦੀਸ਼ ਆਸੀਆ ਨੇ ਦਸਿਆ ਕਿ ਕਲੈਕਟਰ ਟੀਨਾ ਡਾਬੀ ਦੇ ਹੁਕਮਾਂ 'ਤੇ ਪਾਕਿ ਸ਼ਰਨਾਰਥੀਆਂ ਲਈ ਜਗ੍ਹਾ ਦੀ ਨਿਸ਼ਾਨਦੇਹੀ ਕਰ ਕੇ ਉਨ੍ਹਾਂ ਨੂੰ ਸੱਤ ਦਿਨਾਂ ਵਿਚ ਉਥੇ ਵਸਣ ਦੇ ਨਿਰਦੇਸ਼ ਦਿਤੇ ਹਨ। ਉਨ੍ਹਾਂ ਦੀ ਦੇਖ-ਰੇਖ ਵਿਚ ਪਾਕਿ ਸ਼ਰਨਾਰਥੀਆਂ ਨੂੰ ਨਾਲ ਲੈ ਕੇ ਇਕ ਕਮੇਟੀ ਬਣਾਈ ਗਈ। ਇਸ ਤੋਂ ਬਾਅਦ ਪਿੰਡ ਦੀ ਕਰੀਬ 40 ਵਿੱਘੇ ਜ਼ਮੀਨ ਉਨ੍ਹਾਂ ਲਈ ਰਾਖਵੀਂ ਰੱਖੀ ਗਈ।

ਯੂਆਈਟੀ ਅਧਿਕਾਰੀ ਨੇ ਦਸਿਆ ਕਿ ਕਰੀਬ 40 ਵਿੱਘੇ ਜ਼ਮੀਨ ’ਤੇ 250 ਪਰਿਵਾਰਾਂ ਨੂੰ ਵਸਾਉਣ ਦੀ ਯੋਜਨਾ ਹੈ। ਯੂਆਈਟੀ ਉਨ੍ਹਾਂ ਲੋਕਾਂ ਨੂੰ ਲੀਜ਼ 'ਤੇ ਦਿੱਤੀ ਜਾਵੇਗੀ ਜਿਨ੍ਹਾਂ ਨੂੰ ਭਾਰਤੀ ਨਾਗਰਿਕਤਾ ਮਿਲੀ ਹੈ। ਦੂਜੇ ਪਾਸੇ ਜਿਨ੍ਹਾਂ ਲੋਕਾਂ ਨੂੰ ਅਜੇ ਤੱਕ ਨਾਗਰਿਕਤਾ ਨਹੀਂ ਮਿਲੀ, ਉਨ੍ਹਾਂ ਦਾ ਰਿਕਾਰਡ ਇਸ ਸਥਾਨ 'ਤੇ ਰੱਖਿਆ ਜਾਵੇਗਾ ਅਤੇ ਉਨ੍ਹਾਂ ਦੀ ਨਾਗਰਿਕਤਾ ਲਈ ਯਤਨ ਕੀਤੇ ਜਾਣਗੇ। ਨਾਗਰਿਕਤਾ ਮਿਲਦੇ ਹੀ ਉਨ੍ਹਾਂ ਨੂੰ ਜ਼ਮੀਨਾਂ ਦੇ ਪੱਤੇ ਵੀ ਦੇ ਦਿਤੇ ਜਾਣਗੇ। ਹੁਣ ਇਹ 50 ਪਰਿਵਾਰ ਨਵੀਂ ਥਾਂ 'ਤੇ ਆਪਣੇ ਘਰ ਬਣਾ ਸਕਣਗੇ।

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement