ਪ੍ਰਧਾਨ ਮੰਤਰੀ ਦੀ ‘ਮੁਜਰਾ’ ਟਿਪਣੀ ’ਤੇ ਪ੍ਰਿਯੰਕਾ ਦਾ ਪਲਟਵਾਰ, ਕਿਹਾ, ‘ਪਰਵਾਰ ਦੇ ਮੁਖੀ ਨੂੰ ਅੱਖਾਂ ਦੀ ਸ਼ਰਮ ਨਹੀਂ ਗੁਆਉਣੀ ਚਾਹੀਦੀ’
Published : May 25, 2024, 10:35 pm IST
Updated : May 25, 2024, 10:35 pm IST
SHARE ARTICLE
New Delhi: Congress leader Priyanka Gandhi arrives to cast her vote at a polling booth during the sixth phase of Lok Sabha elections, in New Delhi, Saturday, May 25, 2024. (PTI Photo/Taj Zehra)
New Delhi: Congress leader Priyanka Gandhi arrives to cast her vote at a polling booth during the sixth phase of Lok Sabha elections, in New Delhi, Saturday, May 25, 2024. (PTI Photo/Taj Zehra)

ਮੋਦੀ ਜੀ, ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਹੋ, ਅਪਣੀ ਅਸਲੀਅਤ ਨਾ ਵਿਖਾਉ। ਤੁਸੀਂ ਦੇਸ਼ ਨੂੰ ਅਪਣਾ ਪਰਵਾਰ ਕਿਹਾ ਹੈ, ਦੇਸ਼ ਤੁਹਾਡੇ ਪਰਵਾਰ ਵਰਗਾ ਹੈ : ਪ੍ਰਿਯੰਕਾ ਗਾਂਧੀ

ਗੋਰਖਪੁਰ: ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਹਾਰ ’ਚ ਦਿਤੇ ਭਾਸ਼ਣ ’ਤੇ ਪਲਟਵਾਰ ਕਰਦਿਆਂ ਕਿਹਾ ਕਿ ਇਕ ਪਰਵਾਰ ਦੇ ਮੁਖੀ ਨੂੰ ਕਦੇ ਵੀ ਅੱਖਾਂ ਦੀ ਸ਼ਰਮ ਨਹੀਂ ਗੁਆਉਣੀ ਚਾਹੀਦੀ।

ਗੋਰਖਪੁਰ ’ਚ ‘ਇੰਡੀਆ’ ਗੱਠਜੋੜ ਦੀ ਉਮੀਦਵਾਰ ਕਾਜਲ ਨਿਸ਼ਾਦ ਅਤੇ ਬਾਂਸਗਾਓਂ ਸੰਸਦੀ ਉਮੀਦਵਾਰ ਸਦਲ ਪ੍ਰਸਾਦ ਦੇ ਸਮਰਥਨ ’ਚ ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ ਦੀ ਮੌਜੂਦਗੀ ’ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਿਯੰਕਾ ਗਾਂਧੀ ਨੇ ਭੋਜਪੁਰੀ ’ਚ ‘ਰਾਊਵਾ ਸਾਭੇ ਕੇ ਰਾਮ-ਰਾਮ’ ਕਹਿ ਕੇ ਭੀੜ ਦਾ ਸਵਾਗਤ ਕੀਤਾ। 

ਬਿਹਾਰ ’ਚ ਇਕ ਚੋਣ ਰੈਲੀ ’ਚ ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ, ‘‘ਮੋਦੀ ਜੀ ਨੇ ਬਿਹਾਰ ’ਚ ਭਾਸ਼ਣ ਦਿਤਾ ਅਤੇ ਵਿਰੋਧੀ ਧਿਰ ਦੇ ਆਗੂਆਂ ਲਈ ਅਜਿਹੇ ਸ਼ਬਦ ਬੋਲੇ ਜੋ ਦੇਸ਼ ਦੇ ਇਤਿਹਾਸ ’ਚ ਕਿਸੇ ਵੀ ਪ੍ਰਧਾਨ ਮੰਤਰੀ ਨੇ ਨਹੀਂ ਬੋਲੇ।’’ 

ਕਾਂਗਰਸ ਜਨਰਲ ਸਕੱਤਰ ਨੇ ਪ੍ਰਸਿੱਧ ਸੰਤ ਬਾਬਾ ਗੋਰਖਨਾਥ ਦੀ ਇਕ ਰਚਨਾ ‘ਮਨ ਮੇਂ ਰਹੀਬੇ ਭੇਦ ਨਾ ਕਰਿਬਾ ਬੋਲਬਾ ਅੰਮਿ ੍ਰਤਵਾਣੀ’ ਸੁਣਾਉਂਦਿਆਂ ਕਿਹਾ, ‘‘ਪ੍ਰਧਾਨ ਮੰਤਰੀ ਦੇ ਅਹੁਦੇ ਦਾ ਪੂਰੇ ਦੇਸ਼ ਦਾ ਸਨਮਾਨ ਕਰਦਾ ਹੈ, ਅਸੀਂ ਵੀ ਇਸ ਦਾ ਸਨਮਾਨ ਕਰਦੇ ਹਾਂ।’’ 

ਉਨ੍ਹਾਂ ਨੇ ਜਨਤਾ ’ਤੇ ਸਵਾਲ ਉਠਾਉਂਦੇ ਹੋਏ ਕਿਹਾ, ‘‘ਤੁਹਾਡਾ ਵਿਸ਼ਵਾਸ, ਤੁਹਾਡੀਆਂ ਉਮੀਦਾਂ ਇਕ ਸਮੇਂ ਮੋਦੀ ਜੀ ਨਾਲ ਜੁੜੀਆਂ ਹੋਈਆਂ ਸਨ, ਪਰ ਕੀ ਇਹ ਪ੍ਰਧਾਨ ਮੰਤਰੀ ਦੀ ਜ਼ਿੰਮੇਵਾਰੀ ਨਹੀਂ ਹੈ ਕਿ ਉਹ ਅਹੁਦੇ ਦੀ ਮਾਣ, ਅਹੁਦੇ ਦੀ ਇੱਜ਼ਤ ਬਣਾਈ ਰੱਖਣ?’’ ਕਾਂਗਰਸ ਆਗੂ ਨੇ ਕਿਹਾ, ‘‘ਅੱਜ ਜਿਸ ਤਰ੍ਹਾਂ ਉਹ (ਮੋਦੀ) ਬੋਲ ਰਹੇ ਹਨ, ਇਹ ਦੁਖਦਾਈ ਹੈ ਕਿ ਉਨ੍ਹਾਂ ਦੀ ਅਸਲੀਅਤ ਸਾਹਮਣੇ ਆਉਣੀ ਸ਼ੁਰੂ ਹੋ ਗਈ ਹੈ।’’ 

ਪ੍ਰਧਾਨ ਮੰਤਰੀ ’ਤੇ ਸਿੱਧਾ ਨਿਸ਼ਾਨਾ ਸਾਧਦੇ ਹੋਏ ਕਾਂਗਰਸ ਜਨਰਲ ਸਕੱਤਰ ਨੇ ਕਿਹਾ, ‘‘ਮੋਦੀ ਜੀ, ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਹੋ, ਅਪਣੀ ਅਸਲੀਅਤ ਨਾ ਵਿਖਾਉ। ਤੁਸੀਂ ਦੇਸ਼ ਨੂੰ ਅਪਣਾ ਪਰਵਾਰ ਕਿਹਾ ਹੈ, ਦੇਸ਼ ਤੁਹਾਡੇ ਪਰਵਾਰ ਵਰਗਾ ਹੈ।’’ 

ਪਿ ੍ਰਯੰਕਾ ਨੇ ਨਸੀਹਤ ਭਰੇ ਅੰਦਾਜ਼ ’ਚ ਕਿਹਾ, ‘‘ਪਰਵਾਰ ਦੇ ਮੁਖੀ, ਹਮੇਸ਼ਾ ਪਰਵਾਰ ਦੇ ਮੈਂਬਰਾਂ ਦੀ ਇਕ-ਦੂਜੇ ਪ੍ਰਤੀ ਅੱਖਾਂ ਦੀ ਇਕ ਸ਼ਰਮ ਹੁੰਦੀ ਹੈ ਉਹ ਨਹੀਂ ਗੁਆਉਣੀ ਚਾਹੀਦੀ। ਇਸ ਨੂੰ ਹਮੇਸ਼ਾ ਰਖਣਾ ਚਾਹੀਦਾ ਹੈ।’’ ਉਨ੍ਹਾਂ ਦੋਸ਼ ਲਾਇਆ, ‘‘ਪ੍ਰਧਾਨ ਮੰਤਰੀ ਨਿਰਾਸ਼ ਹੋ ਗਏ ਹਨ। ਉਹ ਭੁੱਲ ਗਏ ਹਨ ਕਿ ਉਹ ਦੇਸ਼ ਦੇ ਨੁਮਾਇੰਦੇ ਹਨ, ਤੁਹਾਡੇ ਨੁਮਾਇੰਦੇ ਹਨ ਅਤੇ ਅਜਿਹੇ ਸ਼ਬਦ ਉਨ੍ਹਾਂ ਦੇ ਮੂੰਹੋਂ ਨਹੀਂ ਨਿਕਲਣੇ ਚਾਹੀਦੇ।’’ 

ਕਾਂਗਰਸ ਜਨਰਲ ਸਕੱਤਰ ਨੇ ਦਾਅਵਾ ਕੀਤਾ ਕਿ ਅੱਜ ਦੇਸ਼ ’ਚ 70 ਕਰੋੜ ਲੋਕ ਬੇਰੁਜ਼ਗਾਰ ਹਨ ਅਤੇ ਬੇਰੁਜ਼ਗਾਰੀ 45 ਸਾਲਾਂ ’ਚ ਸੱਭ ਤੋਂ ਵੱਧ ਹੈ। ਕਾਂਗਰਸ ਜਨਰਲ ਸਕੱਤਰ ਨੇ ਪੁਛਿਆ , ‘‘ਕੀ ਮੋਦੀ ਜੀ ਇਸ ਬਾਰੇ ਗੱਲ ਕਰਦੇ ਹਨ, ਕੀ ਤੁਸੀਂ ਮੋਦੀ ਜੀ ਦੇ ਮੂੰਹੋਂ ਬੇਰੁਜ਼ਗਾਰ ਸ਼ਬਦ ਸੁਣਿਆ ਹੈ? ਕੀ ਪ੍ਰਧਾਨ ਮੰਤਰੀ ਮੋਦੀ ਨੂੰ ਇਹ ਦੱਸਣ ਦਾ ਸਮਾਂ ਆ ਗਿਆ ਹੈ ਕਿ ਬੇਰੁਜ਼ਗਾਰੀ ਕੀ ਹੁੰਦੀ ਹੈ?’’ ਗੋਰਖਪੁਰ ਅਤੇ ਬਾਂਸਗਾਓਂ ’ਚ 1 ਜੂਨ ਨੂੰ ਸੱਤਵੇਂ ਪੜਾਅ ’ਚ ਵੋਟਾਂ ਪੈਣਗੀਆਂ।

SHARE ARTICLE

ਏਜੰਸੀ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement