
ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਪਹਿਲੀ ਵਾਰ ਡੀਜ਼ਲ ਦਾ ਮੁੱਲ ਪਟਰੌਲ ਤੋਂ ਜ਼ਿਆਦਾ ਹੋ ਗਿਆ ਹੈ। ਬੁਧਵਾਰ ਨੂੰ ਕੀਮਤਾਂ ਵਿਚ
ਨਵੀਂ ਦਿੱਲੀ, 24 ਜੂਨ : ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਪਹਿਲੀ ਵਾਰ ਡੀਜ਼ਲ ਦਾ ਮੁੱਲ ਪਟਰੌਲ ਤੋਂ ਜ਼ਿਆਦਾ ਹੋ ਗਿਆ ਹੈ। ਬੁਧਵਾਰ ਨੂੰ ਕੀਮਤਾਂ ਵਿਚ ਲਗਾਤਾਰ 18ਵੇਂ ਦਿਨ ਵਾਧੇ ਨਾਲ ਹੁਣ ਡੀਜ਼ਲ ਅਤੇ ਪਟਰੌਲ ਦਾ ਮੁੱਲ ਲਗਭਗ ਬਰਾਬਰ ਹੋ ਗਿਆ ਹੈ। ਸਰਕਾਰੀ ਪਟਰੌਲੀਅਮ ਕੰਪਨੀਆਂ ਦੀ ਮੁੱਲ ਸਬੰਧੀ ਸੂਚਨਾ ਅਨੁਸਾਰ 17 ਦਿਨ ਲਗਾਤਾਰ ਵਾਧੇ ਤੋਂ ਬਾਅਦ ਬੁਧਵਾਰ ਨੂੰ ਪਟਰੌਲ ਦਾ ਮੁੱਲ ਨਹੀਂ ਵਧਾਇਆ ਗਿਆ ਪਰ ਡੀਜ਼ਲ ਦੇ ਮੁੱਲ ਵਿਚ ਦੇਸ਼ਭਰ ਵਿਚ 48 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਦਿੱਲੀ ਵਿਚ ਹੁਣ ਡੀਜ਼ਲ ਦਾ ਮੁੱਲ 79.88 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
File Photo
ਉਥੇ ਹੀ ਪਟਰੌਲ ਦਾ ਮੁੱਲ 79.76 ਰੁਪਏ ਪ੍ਰਤੀ ਲੀਟਰ ਹੈ। ਹਾਲਾਂਕਿ ਸਿਰਫ ਦਿੱਲੀ ਵਿਚ ਹੀ ਡੀਜ਼ਲ ਦਾ ਮੁੱਲ ਪਟਰੌਲ ਤੋਂ ਜ਼ਿਆਦਾ ਹੈ। ਰਾਜ ਸਰਕਾਰ ਨੇ ਪਿਛਲੇ ਮਹੀਨੇ ਇਸ ’ਤੇ ਵਿਕਰੀ ਟੈਕਸ ਜਾਂ ਵੈਟ ਵਿਚ ਵੱਡਾ ਵਾਧਾ ਕੀਤਾ ਸੀ। ਜ਼ਿਕਰਯੋਗ ਹੈ ਕਿ ਪਟਰੌਲ ਕੰਪਨੀਆਂ ਨੇ ਬੁਧਵਾਰ ਤਕ ਲਗਾਤਾਰ 18 ਦਿਨ ਡੀਜ਼ਲ ਦੀ ਕੀਮਤ ਵਿਚ ਵਾਧਾ ਕੀਤਾ ਹੈ। 18 ਦਿਨਾਂ ਵਿਚ ਡੀਜ਼ਲ 10.49 ਰੁਪਏ ਅਤੇ 17 ਦਿਨਾਂ ਵਿਚ ਪਟਰੌਲ 8.5 ਰੁਪਏ ਪ੍ਰਤੀ ਲੀਟਰ ਮਹਿੰਗਾ ਹੋਇਆ ਹੈ।
ਮੋਦੀ ਸਰਕਾਰ ਨੇ ਕੋਰੋਨਾ ਮਹਾਂਮਾਰੀ ਅਤੇ ਪਟਰੌਲ-ਡੀਜ਼ਲ ਦੇ ਮੁੱਲ ‘ਅਨਲਾਕ’ ਕਰ ਦਿਤੇ : ਰਾਹੁਲ
ਨਵੀ ਦਿੱਲੀ, 24 ਜੂਨ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪਟਰੌਲ ਅਤੇ ਡੀਜ਼ਲ ਦੇ ਮੁੱਲ ਵਿਚ ਲਗਾਤਾਰ ਵਾਧੇ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਅਤੇ ਦੋਸ਼ ਲਗਾਇਆ ਕਿ ਸਰਕਾਰ ਨੇ ਕੋਰੋਨਾ ਮਹਾਂਮਾਰੀ ਅਤੇ ਪਟਰੌਲ ਉਤਪਾਦਾਂ ਦੇ ਮੁੱਲ ਨੂੰ ‘ਅਨਲਾਕ’ ਕਰ ਦਿਤਾ ਹੈ। ਉਨ੍ਹਾਂ ਨੇ ਕੋਰੋਨਾ ਵਾਇਰਸ ਦੇ ਮਾਮਲੇ ਵਧਣ ਅਤੇ ਪਟਰੌਲ-ਡੀਜ਼ਲ ਦੇ ਮੁੱਲ ਵਧਣ ਨਾਲ ਜੁੜੇ ਇਕ ਗ੍ਰਾਫ਼ ਨੂੰ ਸਾਂਝਾ ਕਰਦੇ ਹੋਏ ਟਵੀਟ ਕੀਤਾ,‘‘ਮੋਦੀ ਸਰਕਾਰ ਨੇ ਕੋਰੋਨਾ ਮਹਾਂਮਾਰੀ ਅਤੇ ਪਟਰੌਲ-ਡੀਜ਼ਲ ਦੇ ਮੁੱਲ ਅਨਲਾਕ ਕਰ ਦਿਤੇ ਹਨ।
Rahul Gandhi
ਜ਼ਿਕਰਯੋਗ ਹੈ ਕਿ ਪਟਰੌਲ ਕੰਪਨੀਆਂ ਦੀ ਮੁੱਲ ਸਬੰਧੀ ਜਾਣਕਾਰੀ ਅਨੁਸਾਰ 17 ਦਿਨ ਲਗਾਤਾਰ ਵਾਧਾ ਕਰਨ ਤੋਂ ਬਾਅਦ ਬੁਧਵਾਰ ਨੂੰ ਪਟਰੌਰ ਦਾ ਮੁੱਲ ਨਹੀਂ ਵਧਾਇਆ ਗਿਆ ਜਦੋਂ ਕਿ ਡੀਜ਼ਲ ਦਾ ਮੁੱਲ ਦੇਸ਼ਭਰ ਵਿਚ 48 ਰੁਪਏ ਪ੍ਰਤੀ ਲੀਟਰ ਵਧਾ ਦਿਤਾ ਗਿਆ ਹੈ।