
ਪੀੜਤਾਂ ਦੀ ਗਿਣਤੀ ਸਾਢੇ ਚਾਰ ਲੱਖ ਤੋਂ ਟੱਪੀ, 465 ਹੋਰ ਪੀੜਤਾਂ ਦੀ ਮੌਤ
ਨਵੀਂ ਦਿੱਲੀ, 24 ਜੂਨ : ਭਾਰਤ ਵਿਚ ਇਕ ਦਿਨ ਵਿਚ ਕੋਰੋਨਾ ਵਾਇਰਸ ਦੇ ਰਿਕਾਰਡ 15,968 ਮਾਮਲੇ ਸਾਹਮਣੇ ਆਏ ਅਤੇ 465 ਲੋਕਾਂ ਦੀ ਮੌਤ ਹੋ ਗਈ। ਇਸ ਨਾਲ ਹੀ ਬੁਧਵਾਰ ਨੂੰ ਪੀੜਤਾਂ ਦੀ ਕੁਲ ਗਿਣਤੀ 4,56,183 ’ਤੇ ਪਹੁੰਚ ਗਈ ਜਦੋਂਕਿ ਮ੍ਰਿਤਕਾਂ ਦਾ ਅੰਕੜਾ 14,476 ਹੋ ਗਿਆ। ਭਾਰਤ ਵਿਚ ਲਗਾਤਾਰ ਪੰਜਵੇਂ ਦਿਨ ਕੋਰੋਨਾ ਦੇ 14,000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਅਤੇ ਇਕ ਜੂਨ ਤੋਂ 24 ਜੂਨ ਤਕ ਕੋਰੋਨਾ ਦੇ ਮਾਮਲੇ 2,65,648 ਤਕ ਵਧੇ ਹਨ। ਮਹਾਂਰਾਸ਼ਟਰ, ਦਿੱਲੀ, ਤਾਮਿਲਨਾਡੂ, ਗੁਜਰਾਤ ਅਤੇ ਉਤਰ ਪ੍ਰਦੇਸ਼ ਵਿਚ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ।
ਕੇਂਦਰੀ ਸਿਹਤ ਮੰਤਰਾਲੇ ਵਲੋਂ ਸਵੇਰੇ ਅੱਠ ਵਜੇ ਤਕ ਜਾਰੀ ਅੰਕੜਿਆਂ ਅਨੁਸਾਰ ਦੇਸ਼ ਵਿਚ ਹੁਣ ਵੀ 1,83,022 ਲੋਕ ਪੀੜਤ ਹਨ ਜਦੋਂਕਿ 2,58,684 ਲੋਕ ਸਿਹਤਯਾਬ ਹੋ ਚੁਕੇ ਹਨ ਅਤੇ ਇਕ ਮਰੀਜ਼ ਦੇਸ਼ ਛੱਡ ਕੇ ਜਾ ਚੁਕਾ ਹੈ। ਹੁਣ ਤਕ ਕਰੀਬ 56.71 ਫ਼ੀ ਸਦੀ ਮਰੀਜ਼ ਠੀਕ ਹੋ ਚੁਕੇ ਹਨ। ਮਹਾਂਮਾਰੀ ਨਾਲ ਪੀੜਤ ਕੁਲ ਮਰੀਜ਼ਾਂ ਵਿਚ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਬੁਧਵਾਰ ਸਵੇਰ ਤਕ ਜਿਨ੍ਹਾਂ 465 ਮਰੀਜ਼ਾਂ ਦੀ ਮੌਤ ਹੋਈ
File
ਉਨ੍ਹਾਂ ਵਿਚ 248 ਮਹਾਂਰਾਸ਼ਟਰ, 68 ਦਿੱਲੀ, 39 ਤਾਮਿਲਨਾਡੂ, 26 ਗੁਜਰਾਤ, 19 ਉਤਰ ਪ੍ਰਦੇਸ਼, 11 ਪਛਮੀ ਬੰਗਾਲ, 9-9 ਹਰਿਆਣਾ ਅਤੇ ਰਾਜਸਥਾਨ, 8-8 ਕਰਨਾਟਕ ਅਤੇ ਆਂਧਰਾ ਪ੍ਰਦੇਸ਼, 4-4 ਪੰਜਾਬ ਅਤੇ ਮੱਧ ਪ੍ਰਦੇਸ਼, 3 ਤੇਲੰਗਾਨਾ, 2-2 ਜੰਮੂ ਕਸ਼ਮੀਰ, ਉੜੀਸਾ ਅਤੇ ਉਤਰਾਖੰਡ ਦੇ ਨਾਗਰਿਕ ਸ਼ਾਮਲ ਹਨ। ਇਸ ਤੋਂ ਇਲਾਵਾ ਛਤੀਸਗੜ੍ਹ ’ਚ 12, ਝਾਰਖੰਡ ਵਿਚ 11, ਅਸਾਮ ਅਤੇ ਪਾਂਡੁਚੇਰੀ ਵਿਚ 9-9, ਹਿਮਾਂਚਲ ਪ੍ਰਦੇਸ਼ ਵਿਚ 8, ਚੰਡੀਗੜ੍ਹ ਵਿਚ 6 ਜਦੋਂਕਿ ਗੋਆ, ਮੇਘਾਲਿਆ, ਤ੍ਰਿਪੁਰਾ ਅਤੇ ਲਦਾਖ਼ ਵਿਚ ਇਕ ਇਕ ਵਿਅਕਤੀ ਦੀ ਮੌਤ ਹੋਈ ਹੈ।