
ਸਵਾਦ ਦੇ ਨਾਲ ਅਪਣੇ ਪਿਛੋਕੜ ਲਈ ਮਸ਼ਹੂਰ ਹਨ ਇਹ ਰੈਸਟੋਰੈਂਟ
ਨਵੀਂ ਦਿੱਲੀ: ਦੁਨੀਆ ਦੇ 150 ਮਸ਼ਹੂਰ ਰੈਸਟੋਰੈਂਟਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਇਨ੍ਹਾਂ 'ਚੋਂ ਭਾਰਤ ਦੇ ਵੀ ਕਈ ਰੈਸਟੋਰੈਂਟ ਸ਼ਾਮਲ ਹਨ। ਟ੍ਰੈਵਲ ਔਨਲਾਈਨ ਗਾਈਡ ਟੈਸਟ ਐਟਲਸ ਨੇ ਇਸਨੂੰ ਜਾਰੀ ਕੀਤਾ ਹੈ। ਪ੍ਰਬੰਧਕਾਂ ਅਨੁਸਾਰ ਇਹ ਰੈਸਟੋਰੈਂਟ ਨਾ ਸਿਰਫ਼ ਆਪਣੇ ਖਾਣੇ ਲਈ ਮਸ਼ਹੂਰ ਹਨ, ਸਗੋਂ ਇਨ੍ਹਾਂ ਦੀ ਤੁਲਨਾ ਦੁਨੀਆ ਦੇ ਸਭ ਤੋਂ ਵਧੀਆ ਮਿਊਜ਼ੀਅਮ ਅਤੇ ਗੈਲਰੀਆਂ ਨਾਲ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਪੁੱਤ ਨੇ ਪਿਓ ਨੂੰ ਮਾਰੀਆਂ ਗੋਲੀਆਂ, ਪਿਓ ਨੇ ਫਿਰ ਵੀ ਕਿਹਾ 'ਮੇਰੇ ਪੁੱਤ ਨੂੰ ਨਾ ਕਹਿਣਾ ਕੁਝ'
ਵਿਯੇਨ੍ਨਾ, ਫਿਗਲਮੁਲਰ (ਆਸਟ੍ਰੀਆ) ਦਾ ਨਾਮ ਚੋਟੀ ਦੇ ਰੈਸਟੋਰੈਂਟਾਂ ਦੀ ਸੂਚੀ ਵਿਚ ਸਭ ਤੋਂ ਉੱਪਰ ਹੈ। ਇਸ ਤੋਂ ਬਾਅਦ ਅਮਰੀਕਾ ਦੇ ਨਿਊਯਾਰਕ 'ਚ ਮੌਜੂਦ ਕੈਟਜ਼ ਦਾ ਨਾਂ ਆਉਂਦਾ ਹੈ। ਇਸ ਤੋਂ ਇਲਾਵਾ ਇੰਡੋਨੇਸ਼ੀਆ ਦੇ ਸਨੂਰ 'ਚ ਵਾਰੁਗ ਦਾ ਨਾਂ ਤੀਜੇ ਨੰਬਰ 'ਤੇ ਹੈ। ਇਸ ਸੂਚੀ ਵਿਚ ਭਾਰਤ ਤੋਂ ਅਮਰੀਕ ਸੁਖਦੇਵ ਢਾਬਾ, ਟੁੰਡੇ ਕਬਾਬੀ, ਪੀਟਰ ਕੈਟ ਵਰਗੇ ਰੈਸਟੋਰੈਂਟਾਂ ਦੇ ਨਾਂ ਆਏ ਹਨ। ਕੋਝੀਕੋਡ ਦੇ ਇਤਿਹਾਸਕ ਪੈਰਾਗਨ ਰੈਸਟੋਰੈਂਟ ਨੂੰ ਦੁਨੀਆ ਦਾ 11ਵਾਂ ਸਭ ਤੋਂ ਮਸ਼ਹੂਰ ਰੈਸਟੋਰੈਂਟ ਐਲਾਨਿਆ ਗਿਆ ਹੈ। ਇਥੇ ਦੀ ਬਿਰਯਾਨੀ ਨੂੰ ਸਭ ਤੋਂ ਵਧੀਆ ਭੋਜਨ ਦਸਿਆ ਗਿਆ ਹੈ। ਇਡਾਰੇ ਦੇ ਅਨੁਸਾਰ, "ਕੇਰਲ ਦੇ ਕੋਝੀਕੋਡ ਵਿਚ ਪੈਰਾਗਨ ਗੈਸਟਰੋਨੋਮਿਕ ਇਤਿਹਾਸ ਦਾ ਪ੍ਰਤੀਕ ਹੈ। ਇਥੇ ਦੀ ਬਿਰਯਾਨੀ ਬਹੁਤ ਖਾਸ ਹੈ। ਇਹ ਸਦੀਆਂ ਪੁਰਾਣੀ ਵਿਸ਼ੇਸ਼ਤਾ ਹੈ। ਇਹ ਸਥਾਨਕ ਤੌਰ 'ਤੇ ਪ੍ਰਾਪਤ ਸਮੱਗਰੀ ਤੋਂ ਹੀ ਤਿਆਰ ਕੀਤੀ ਜਾਂਦੀ ਹੈ।" ਇਸ ਨੂੰ ਸਾਲ 139 ਵਿਚ ਬਣਾਇਆ ਗਿਆ ਸੀ।
ਇਹ ਵੀ ਪੜ੍ਹੋ: ਬਿਜਲੀ ਦੇ ਖੰਭੇ ਨਾਲ ਟਕਰਾਈ ਬੱਸ, ਸੜਕ ਕਿਨਾਰੇ ਖੜੇ ਵਿਅਕਤੀ ਦੀ ਮੌਤ
ਟੁੰਡੇ ਕਬਾਬੀ ਇਸ ਸੂਚੀ 'ਚ 12ਵੇਂ ਸਥਾਨ 'ਤੇ ਹੈ। ਇਹ ਰੈਸਟੋਰੈਂਟ ਆਪਣੇ ਮੁਗਲਾਈ ਖਾਨਾਂ ਲਈ ਬਹੁਤ ਮਸ਼ਹੂਰ ਹੈ। ਇਥੋਂ ਦੇ ਗਲੋਟੀ ਕਬਾਬ ਦੂਰ-ਦੂਰ ਤੱਕ ਮਸ਼ਹੂਰ ਹਨ। ਇਸ ਨੂੰ ਬਾਰੀਕ ਬਾਰੀਕ ਮੀਟ ਅਤੇ ਕੱਚੇ ਪਪੀਤੇ ਨਾਲ ਪਕਾਇਆ ਜਾਂਦਾ ਹੈ। ਇਸ ਦਾ ਖਾਸ ਸਵਾਦ ਇਲਾਕੇ ਦੇ ਨਾਲ-ਨਾਲ ਪੂਰੀ ਦੁਨੀਆ ਵਿਚ ਮਸ਼ਹੂਰ ਹੈ। ਇਸ ਸੂਚੀ 'ਚ ਕੋਲਕਾਤਾ ਦੇ ਪੀਟਰ ਕੈਟ ਨੂੰ 17ਵਾਂ, ਮੁਰਥਲ ਦੇ ਅਮਰੀਕ ਸੁਖਦੇਵ ਢਾਬਾ ਨੂੰ 23ਵਾਂ, ਬੈਂਗਲੁਰੂ ਦੇ ਮਾਵਲੀ ਟਿਫਿਨ ਰੂਮ ਨੂੰ 39ਵਾਂ, ਦਿੱਲੀ ਦੇ ਕਰੀਮ ਦਾ 87ਵਾਂ ਅਤੇ ਮੁੰਬਈ ਦੇ ਰਾਮ ਆਸ਼ਰਮ ਨੂੰ 112ਵਾਂ ਸਥਾਨ ਮਿਲਿਆ ਹੈ।