Atishi Hunger Strike: ਜਲ ਮੰਤਰੀ ਆਤਿਸ਼ੀ ਦੀ ਭੁੱਖ ਹੜਤਾਲ ਖ਼ਤਮ, ਸ਼ੂਗਰ ਲੈਵਲ ਹੋਇਆ ਸੀ ਘੱਟ 
Published : Jun 25, 2024, 2:19 pm IST
Updated : Jun 25, 2024, 2:19 pm IST
SHARE ARTICLE
Atishi Hunger Strike
Atishi Hunger Strike

ਆਤਿਸ਼ੀ ਦੀ ਭੁੱਖ ਹੜਤਾਲ ਪੰਜਵੇਂ ਦਿਨ ਖ਼ਤਮ ਕਰਵਾਈ ਗਈ

Atishi Hunger Strike: ਨਵੀਂ ਦਿੱਲੀ - ਦਿੱਲੀ ਜਲ ਸੰਕਟ ਨੂੰ ਲੈ ਕੇ ਮੰਤਰੀ ਆਤਿਸ਼ੀ ਦਾ ਵਰਤ 5ਵੇਂ ਦਿਨ ਖ਼ਤਮ ਹੋ ਗਿਆ ਹੈ। ਸੋਮਵਾਰ-ਦੀ ਦੇਰ ਰਾਤ ਆਤਿਸ਼ੀ ਦੀ ਸਿਹਤ ਵਿਗੜ ਗਈ ਸੀ। 'ਆਪ' ਆਗੂਆਂ ਨੇ ਉਨ੍ਹਾਂ ਨੂੰ ਕਰੀਬ 3.38 ਵਜੇ ਐਲਐਨਜੇਪੀ ਹਸਪਤਾਲ ਵਿਚ ਦਾਖ਼ਲ ਕਰਵਾਇਆ। ਮੰਗਲਵਾਰ ਸਵੇਰੇ ਸੰਜੇ ਸਿੰਘ ਨੇ ਪ੍ਰੈੱਸ ਕਾਨਫ਼ਰੰਸ 'ਚ ਦੱਸਿਆ ਕਿ ਆਤਿਸ਼ੀ ਦਾ ਵਰਤ ਹੁਣ ਖ਼ਤਮ ਹੋ ਗਿਆ ਹੈ। ਉਨ੍ਹਾਂ ਦਾ ਬਲੱਡ ਸ਼ੂਗਰ ਲੈਵਲ 36 ਤੱਕ ਪਹੁੰਚ ਗਿਆ ਹੈ। ਉਹਨਾਂ ਦਾ ਸ਼ੂਗਰ ਲੈਵਲ ਦੇਰ ਰਾਤ 43 ਦਰਜ ਕੀਤਾ ਗਿਆ ਸੀ।  

ਐਲਐਨਜੇਪੀ ਹਸਪਤਾਲ ਦੇ ਮੈਡੀਕਲ ਡਾਇਰੈਕਟਰ ਡਾਕਟਰ ਸੁਰੇਸ਼ ਕੁਮਾਰ ਨੇ ਦੱਸਿਆ ਕਿ ਆਤਿਸ਼ੀ ਆਈ.ਸੀ.ਯੂ.  ਵਿਚ ਹਨ, ਉਹ ਇਸ ਸਮੇਂ ਠੀਕ ਹਨ। ਉਹਨਾਂ ਨੂੰ ਮੰਗਲਵਾਰ ਰਾਤ ਨੂੰ ਹੀ ਦਾਖਲ ਕਰਵਾਉਣ ਦੀ ਸਲਾਹ ਦਿੱਤੀ ਗਈ ਸੀ ਪਰ ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀ।ਦਿੱਲੀ ਜਲ ਸੰਕਟ ਨੂੰ ਲੈ ਕੇ ਆਤਿਸ਼ੀ 21 ਜੂਨ ਤੋਂ ਭੋਗਲ, ਜੰਗਪੁਰਾ 'ਚ ਭੁੱਖ ਹੜਤਾਲ 'ਤੇ ਸਨ। ਉਨ੍ਹਾਂ ਦੀ ਮੰਗ ਹੈ ਕਿ ਹਰਿਆਣਾ ਤੋਂ 100 ਐਮਜੀਡੀ ਪਾਣੀ ਭੇਜਿਆ ਜਾਵੇ। ਸੰਧੀ ਤਹਿਤ ਹਰਿਆਣਾ ਤੋਂ 613 ਐਮਜੀਡੀ ਪਾਣੀ ਭੇਜਿਆ ਜਾਣਾ ਹੈ। ਆਤਿਸ਼ੀ ਨੇ ਦਾਅਵਾ ਕੀਤਾ ਸੀ ਕਿ ਹਰਿਆਣਾ ਸਰਕਾਰ ਸਿਰਫ਼ 513 ਐਮਜੀਡੀ ਪਾਣੀ ਭੇਜ ਰਹੀ ਹੈ। ਇਸ ਕਾਰਨ ਦਿੱਲੀ ਦੇ 28 ਲੱਖ ਲੋਕਾਂ ਨੂੰ ਪਾਣੀ ਨਹੀਂ ਮਿਲ ਰਿਹਾ ਹੈ।  


 

SHARE ARTICLE

ਏਜੰਸੀ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement