ਕੇਰਲ ’ਚ ਸਾਬਕਾ ਜੱਜ ਸਮੇਤ 972 ਲੋਕ ਸਨ PFI ਦੇ ਨਿਸ਼ਾਨੇ ’ਤੇ : NIA
Published : Jun 25, 2025, 6:52 pm IST
Updated : Jun 25, 2025, 6:52 pm IST
SHARE ARTICLE
972 people including former judge were targeted by PFI in Kerala: NIA
972 people including former judge were targeted by PFI in Kerala: NIA

ਅਦਾਲਤ ’ਚ ਜਮ੍ਹਾਂ ਕਰਵਾਏ ਦਸਤਾਵੇਜ਼ਾਂ ਅਨੁਸਾਰ ਪੀ.ਐਫ.ਆਈ. ਨੇ ਅਪਣੇ ਗੁਪਤ ਰੀਪੋਰਟਰਜ਼ ਵਿੰਗ ਰਾਹੀਂ ਦੂਜੇ ਭਾਈਚਾਰਿਆਂ ਦੇ ਲੋਕਾਂ ਦੇ ਨਿੱਜੀ ਵੇਰਵੇ ਇਕੱਠੇ ਕੀਤੇ

ਕੋਚੀ : ਪਾਬੰਦੀਸ਼ੁਦਾ ਪਾਪੂਲਰ ਫਰੰਟ ਆਫ਼ ਇੰਡੀਆ (ਪੀ.ਐੱਫ.ਆਈ.) ਨੇ ਕੇਰਲ ਦੇ ਇਕ ਸਾਬਕਾ ਜ਼ਿਲ੍ਹਾ ਜੱਜ ਸਮੇਤ ਕਰੀਬ 972 ਲੋਕਾਂ ਦੀ ਸੂਚੀ ਬਣਾਈ ਹੋਈ ਹੈ ਜੋ ਉਸ ਦੇ ਨਿਸ਼ਾਨੇ ’ਤੇ ਹਨ। ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਵਲੋਂ ਅਦਾਲਤ ’ਚ ਜਮ੍ਹਾਂ ਕਰਵਾਏ ਦਸਤਾਵੇਜ਼ਾਂ ਅਨੁਸਾਰ ਪੀ.ਐਫ.ਆਈ. ਨੇ ਅਪਣੇ ਗੁਪਤ ਰੀਪੋਰਟਰਜ਼ ਵਿੰਗ ਰਾਹੀਂ ਦੂਜੇ ਭਾਈਚਾਰਿਆਂ ਦੇ ਲੋਕਾਂ ਦੇ ਨਿੱਜੀ ਵੇਰਵੇ ਇਕੱਠੇ ਕੀਤੇ ਅਤੇ ਉਨ੍ਹਾਂ ਦੀ ਸਥਿਤੀ, ਨਾਮ, ਉਮਰ, ਫੋਟੋ ਆਦਿ ਨੂੰ ਸਾਂਭ ਲਿਆ।

ਐਨ.ਆਈ.ਏ. ਨੇ ਦਾਅਵਾ ਕੀਤਾ ਹੈ ਕਿ ਪੀ.ਐਫ.ਆਈ. ਦੇ ਤਿੰਨ ਵਿੰਗ ਹਨ- ਰੀਪੋਰਟਰ ਵਿੰਗ ਫਿਜ਼ੀਕਲ ਐਂਡ ਆਰਮਜ਼ ਟ੍ਰੇਨਿੰਗ ਵਿੰਗ/ਪੀ.ਈ. ਅਤੇ ਸਰਵਿਸ ਵਿੰਗ/ਹਿੱਟ ਟੀਮਾਂ। ਦਸਤਾਵੇਜ਼ਾਂ ਵਿਚ ਦਾਅਵਾ ਕੀਤਾ ਗਿਆ ਹੈ ਕਿ ਪੀ.ਐਫ.ਆਈ. ਦੀ ਅਰਧ-ਖੁਫੀਆ ਡਿਵੀਜ਼ਨ ‘ਰੀਪੋਰਟਰਜ਼ ਵਿੰਗ’ ਰਾਹੀਂ ਇਸ ਨੇ ਸਮਾਜ ਦੀਆਂ ਪ੍ਰਮੁੱਖ ਸ਼ਖਸੀਅਤਾਂ ਤੋਂ ਇਲਾਵਾ ਹੋਰ ਭਾਈਚਾਰਿਆਂ ਖਾਸ ਕਰ ਕੇ ਹਿੰਦੂ ਭਾਈਚਾਰੇ ਦੇ ਨੇਤਾਵਾਂ ਦੀ ਨਿੱਜੀ ਅਤੇ ਨਿੱਜੀ ਜਾਣਕਾਰੀ ਇਕੱਤਰ ਕੀਤੀ। ਏਜੰਸੀ ਨੇ ਅਦਾਲਤ ਨੂੰ ਦਸਿਆ ਸੀ ਕਿ ਅਤਿਵਾਦੀ ਗਿਰੋਹ ਨੂੰ ਲੋੜ ਪੈਣ ਉਤੇ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਣ ਲਈ ਵੇਰਵਿਆਂ ਨੂੰ ਨਿਯਮਤ ਤੌਰ ਉਤੇ ਅਪਡੇਟ ਕੀਤਾ ਜਾਂਦਾ ਹੈ ਅਤੇ ਵਰਤਿਆ ਜਾਂਦਾ ਹੈ।

ਦਸਤਾਵੇਜ਼ਾਂ ਦੀ ਸਮੱਗਰੀ ਦਾ ਜ਼ਿਕਰ ਵਿਸ਼ੇਸ਼ ਐਨ.ਆਈ.ਏ. ਅਦਾਲਤ ਦੇ 2022 ਦੇ ਐਸ.ਕੇ. ਸ਼੍ਰੀਨਿਵਾਸਨ ਕਤਲ ਕੇਸ ਦੇ ਕੁੱਝ ਮੁਲਜ਼ਮਾਂ ਦੀ ਜ਼ਮਾਨਤ ਪਟੀਸ਼ਨ ਖਾਰਜ ਕਰਨ ਦੇ ਹੁਕਮ ਵਿਚ ਕੀਤਾ ਗਿਆ ਸੀ। ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐੱਸ.ਐੱਸ.) ਦੇ ਸੀਨੀਅਰ ਨੇਤਾ ਸ਼੍ਰੀਨਿਵਾਸਨ ਦੀ 16 ਅਪ੍ਰੈਲ, 2022 ਨੂੰ ਉਨ੍ਹਾਂ ਦੀ ਦੁਕਾਨ ’ਚ ਕਥਿਤ ਤੌਰ ਉਤੇ ਪੀ.ਐਫ.ਆਈ. ਕਾਰਕੁਨਾਂ ਨੇ ਹੱਤਿਆ ਕਰ ਦਿਤੀ ਸੀ।

ਐਨ.ਆਈ.ਏ. ਨੇ ਜ਼ਮਾਨਤ ਪਟੀਸ਼ਨਾਂ ਦਾ ਵਿਰੋਧ ਕਰਦੇ ਹੋਏ ਅਦਾਲਤ ਨੂੰ ਦਸਿਆ ਸੀ ਕਿ ਇਸ ਮਾਮਲੇ ਵਿਚ ਵੱਖ-ਵੱਖ ਮੁਲਜ਼ਮਾਂ ਕੋਲੋਂ ਜ਼ਬਤ ਕੀਤੇ ਗਏ ਦਸਤਾਵੇਜ਼ਾਂ ਤੋਂ ਪਤਾ ਲਗਦਾ ਹੈ ਕਿ ਕੇਰਲ ਦੇ ਇਕ ਸਾਬਕਾ ਜ਼ਿਲ੍ਹਾ ਜੱਜ ਸਮੇਤ ਹੋਰ ਭਾਈਚਾਰੇ ਦੇ ਲਗਭਗ 972 ਵਿਅਕਤੀਆਂ ਦੀ ਸੂਚੀ ਹੈ ਜਿਨ੍ਹਾਂ ਨੂੰ ਪਾਬੰਦੀਸ਼ੁਦਾ ਸੰਗਠਨ ਨੇ ਨਿਸ਼ਾਨਾ ਬਣਾਇਆ ਸੀ।

ਇਸ ਨੇ ਅਦਾਲਤ ਨੂੰ ਇਹ ਵੀ ਦਸਿਆ ਸੀ ਕਿ ਪੇਰੀਅਰ ਵੈਲੀ ਕੈਂਪਸ ਜਿਸ ਨੂੰ ਐਨ.ਆਈ.ਏ. ਨੇ ਕੁਰਕ ਕੀਤਾ ਸੀ, ਕਥਿਤ ਤੌਰ ਉਤੇ ਪੀ.ਐਫ.ਆਈ. ਦਾ ਹਥਿਆਰ ਸਿਖਲਾਈ ਕੇਂਦਰ ਸੀ। ਕੇਂਦਰ ਸਰਕਾਰ ਨੇ ਸਤੰਬਰ 2022 ’ਚ ਪੀ.ਐਫ.ਆਈ. ਅਤੇ ਇਸ ਦੇ ਕਈ ਸਹਿਯੋਗੀਆਂ ਉਤੇ ਆਈ.ਐਸ.ਆਈ.ਐਸ. ਵਰਗੇ ਗਲੋਬਲ ਅਤਿਵਾਦੀ ਸਮੂਹਾਂ ਨਾਲ ਸਬੰਧ ਰੱਖਣ ਦਾ ਦੋਸ਼ ਲਗਾਉਂਦੇ ਹੋਏ ਸਖਤ ਅਤਿਵਾਦ ਵਿਰੋਧੀ ਕਾਨੂੰਨ ਤਹਿਤ ਪੰਜ ਸਾਲ ਲਈ ਪਾਬੰਦੀ ਲਗਾ ਦਿਤੀ ਸੀ।

Location: India, Kerala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement