Delhi News : ਹਰਮੀਤ ਕਾਲਕਾ ਮੁੜ ਚੁਣੇ ਗਏ DSGMC ਪ੍ਰਧਾਨ 

By : BALJINDERK

Published : Jun 25, 2025, 2:02 pm IST
Updated : Jun 25, 2025, 2:30 pm IST
SHARE ARTICLE
ਹਰਮੀਤ ਕਾਲਕਾ ਮੁੜ ਚੁਣੇ ਗਏ DSGMC ਪ੍ਰਧਾਨ 
ਹਰਮੀਤ ਕਾਲਕਾ ਮੁੜ ਚੁਣੇ ਗਏ DSGMC ਪ੍ਰਧਾਨ 

Delhi News :ਜਗਦੀਪ ਕਾਹਲੋਂ ਮੁੜ ਜਨਰਲ ਸਕੱਤਰ ਬਣੇ, ਹਰਵਿੰਦਰ ਸਿੰਘ ਕੇਪੀ ਨੂੰ ਬਣਾਇਆ ਸੀਨੀਅਰ ਉਪ ਪ੍ਰਧਾਨ 

Delhi News : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਪ੍ਰਕਿਰਿਆ ਸਮਾਪਤ ਹੋ ਗਈ ਹੈ। ਅੱਜ ਦੀ ਕਾਰਜਕਾਰਨੀ ਚੋਣ ਵਿੱਚ, ਪੁਰਾਣੀ ਕਮੇਟੀ ਦੀ ਪੁਸ਼ਟੀ ਕੀਤੀ ਗਈ ਹੈ। ਹਰਮੀਤ ਕਾਲਕਾ ਮੁੜ DSGMC ਪ੍ਰਧਾਨ ਚੁਣੇ ਗਏ ਹਨ। ਜਗਦੀਪ ਕਾਹਲੋਂ ਜਨਰਲ ਸਕੱਤਰ ਵਜੋਂ ਦੁਬਾਰਾ ਚੁਣੇ ਗਏ ਹਨ। ਹਰਵਿੰਦਰ ਸਿੰਘ ਕੇਪੀ ਨੂੰ ਸੀਨੀਅਰ ਉਪ ਪ੍ਰਧਾਨ ਬਣਾਇਆ ਗਿਆ ਹੈ। ਪ੍ਰਧਾਨ ਆਤਮਾ ਸਿੰਘ ਲੁਬਾਣਾ ਨੂੰ ਜੂਨੀਅਰ ਉਪ ਪ੍ਰਧਾਨ ਬਣੇ ਹਨ। ਪ੍ਰਧਾਨ ਆਤਮਾ ਸਿੰਘ ਲੁਬਾਣਾ ਜੂਨੀਅਰ ਉਪ ਪ੍ਰਧਾਨ ਜੈਸਮੀਨ ਸਿੰਘ ਨੋਨੀ ਦੀ ਸੰਯੁਕਤ ਸਕੱਤਰ ਕਮੇਟੀ ਅਹੁਦੇਦਾਰਾਂ ਵਜੋਂ ਦੁਬਾਰਾ ਚੁਣੇ ਗਏ ਹਨ। ਕਾਰਜਕਾਰਨੀ ਮੈਂਬਰਾਂ ਵਿੱਚ ਇੱਕ ਤਬਦੀਲੀ, ਰਵਿੰਦਰ ਸਿੰਘ ਸਵੀਟਾ ਵਿਕਰਮ ਸਿੰਘ ਰੋਹਿਣੀ ਦੀ ਜਗ੍ਹਾ ਚੁਣੇ ਗਏ ਹਨ। 

ਜ਼ਿਕਰਯੋਗ ਹੈ ਕਿ ਸਰਕਾਰ ਦੀ ਸਿੱਧੀ ਦਖ਼ਲਅੰਦਾਜ਼ੀ ਦਾ ਦੋਸ਼ ਲਗਾਉਂਦਿਆਂ ਬੀਤੇ ਦਿਨੀਂ ਦਿੱਲੀ ਕਮੇਟੀ ਦੇ ਮੈਂਬਰ ਵਜੋਂ ਸਾਬਕਾ ਪ੍ਰਧਾਨ
ਪਰਮਜੀਤ ਸਿੰਘ ਸ਼ਰਨਾ ਤੇ ਮਨਜੀਤ ਸਿੰਘ ਜੀਕੇ ਨੇ ਅਸਤੀਫ਼ਾ ਦੇ ਦਿੱਤਾ ਸੀ।

ਦੱਸਣਾ ਬਣਦਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਚੋਣ 4 ਸਾਲ ਲਈ ਹੁੰਦੀ ਹੈ ਤੇ ਪਿਛਲੀ ਚੋਣ ਅਗਸਤ 2021 ਵਿਚ ਹੋਈ ਸੀ, ਜੋਕਿ ਹੁਣ ਅਗਸਤ 2025 ਵਿਚ ਕਾਰਜ਼ਕਾਲ ਪੂਰਾ ਹੋ ਜਾਣਾ ਹੈ ਪ੍ਰੰਤੂ ਦੋ ਮਹੀਨੇ ਪਹਿਲਾਂ ਹੀ ਨਵੇਂ ਅੰਤ੍ਰਿੰਗ ਬੋਰਡ ਦੀ ਚੋਣ ਇਹ ਸਾਬਤ ਕਰਦੀ ਹੈ ਕਿ ਇਹ ਚੋਣਾਂ ਹੁਣ ਸਮੇਂ ਸਿਰ ਨਹੀਂ ਹੋਣਗੀਆਂ।

(For more news apart from  Harmeet Kalka re-elected DSGMC President News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement