ਹਿਮਾਚਲ ਪ੍ਰਦੇਸ਼ ’ਚ ਬੱਦਲ ਫਟਣ, ਹੜ੍ਹ ਅਤੇ ਭਾਰੀ ਮੀਂਹ ਕਾਰਨ ਮਚੀ ਤਬਾਹੀ, 2 ਲੋਕਾਂ ਦੀ ਮੌਤ, 20 ਲੋਕਾਂ ਦੇ ਡੁੱਬਣ ਦਾ ਖਦਸ਼ਾ 
Published : Jun 25, 2025, 9:52 pm IST
Updated : Jun 25, 2025, 11:02 pm IST
SHARE ARTICLE
Himachal Pradesh: Cloudburst causes devastation in Kullu district, 20 missing, 2 dead
Himachal Pradesh: Cloudburst causes devastation in Kullu district, 20 missing, 2 dead

ਕੁੱਲੂ ਜ਼ਿਲ੍ਹੇ ਦੇ ਗਡਸਾ ਖੇਤਰ ਦੇ ਸ਼ਿਲਾਗੜ੍ਹ ਤੋਂ ਬੱਦਲ ਫਟਣ ਦੀਆਂ ਤਿੰਨ ਘਟਨਾਵਾਂ ਸਾਹਮਣੇ ਆਈਆਂ

ਸ਼ਿਮਲਾ/ਧਰਮਸ਼ਾਲਾ : ਹਿਮਾਚਲ ਪ੍ਰਦੇਸ਼ ’ਚ ਬੁਧਵਾਰ  ਨੂੰ ਬੱਦਲ ਫਟਣ, ਹੜ੍ਹ ਅਤੇ ਭਾਰੀ ਮੀਂਹ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 20 ਦੇ ਕਰੀਬ ਲੋਕਾਂ ਦੇ ਵਹਿ ਜਾਣ ਦਾ ਖਦਸ਼ਾ ਹੈ।

ਕਾਂਗੜਾ ਜ਼ਿਲ੍ਹੇ ਦੀ ਮਨੂਨੀ ਖੱਡ ਤੋਂ ਦੋ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਦਕਿ  ਇੰਦਰਾ ਪ੍ਰਿਯਦਰਸ਼ਿਨੀ ਹਾਈਡ੍ਰੋਇਲੈਕਟ੍ਰਿਕ ਪ੍ਰਾਜੈਕਟ ਸਾਈਟ ਦੇ ਨੇੜੇ ਲੇਬਰ ਕਲੋਨੀ ਵਿਚ ਤਾਇਨਾਤ ਲਗਭਗ 15-20 ਮਜ਼ਦੂਰਾਂ ਦੇ ਖਨੀਆਰਾ ਮਨੂਨੀ ਖੱਡ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਵਹਿ ਜਾਣ ਦਾ ਖਦਸ਼ਾ ਹੈ। 

ਅਧਿਕਾਰੀਆਂ ਅਨੁਸਾਰ ਮੀਂਹ ਕਾਰਨ ਪ੍ਰਾਜੈਕਟ ਦਾ ਕੰਮ ਮੁਲਤਵੀ ਕਰ ਦਿਤਾ ਗਿਆ ਸੀ ਅਤੇ ਮਜ਼ਦੂਰ ਕੰਮ ਵਾਲੀ ਥਾਂ ਨੇੜੇ ਅਸਥਾਈ ਪਨਾਹਗਾਹਾਂ ਵਿਚ ਆਰਾਮ ਕਰ ਰਹੇ ਸਨ ਜਦੋਂ ਮਨੂਨੀ ਖੱਡ ਅਤੇ ਆਸ-ਪਾਸ ਦੀਆਂ ਨਾਲੀਆਂ ਤੋਂ ਹੜ੍ਹ ਦਾ ਪਾਣੀ ਲੇਬਰ ਕਲੋਨੀ ਵਲ  ਮੋੜ ਦਿਤਾ ਗਿਆ, ਜਿਸ ਨਾਲ ਮਜ਼ਦੂਰਾਂ ਨੂੰ ਬਾਹਰ ਕੱਢ ਦਿਤਾ ਗਿਆ। 

ਸੂਬਾ ਆਫ਼ਤ ਪ੍ਰਤੀਕਿਰਿਆ ਬਲ (ਐਸ.ਡੀ.ਆਰ.ਐਫ.), ਸਥਾਨਕ ਪ੍ਰਸ਼ਾਸਨ, ਗ੍ਰਾਮ ਪੰਚਾਇਤ ਅਤੇ ਮਾਲ ਵਿਭਾਗ ਦੀਆਂ ਟੀਮਾਂ ਤਲਾਸ਼ ਅਤੇ ਬਚਾਅ ਕਾਰਜਾਂ ਨੂੰ ਅੰਜਾਮ ਦੇਣ ਲਈ ਮੌਕੇ ਉਤੇ  ਪਹੁੰਚ ਗਈਆਂ ਹਨ। ਅਧਿਕਾਰੀਆਂ ਨੇ ਦਸਿਆ  ਕਿ ਪ੍ਰਾਜੈਕਟ ਨਾਲ ਜੁੜੇ ਕੁੱਝ  ਸਥਾਨਕ ਕਰਮਚਾਰੀਆਂ ਨੂੰ ਸੁਰੱਖਿਅਤ ਦਸਿਆ  ਗਿਆ ਹੈ। 

ਧਰਮਸ਼ਾਲਾ ਦੇ ਭਾਜਪਾ ਵਿਧਾਇਕ ਸੁਧੀਰ ਸ਼ਰਮਾ ਨੇ ਸੋਸ਼ਲ ਮੀਡੀਆ ਉਤੇ  ਇਕ ਪੋਸਟ ’ਚ ਕਿਹਾ ਕਿ ਇਸ ਘਟਨਾ ’ਚ ਕਰੀਬ 20 ਵਰਕਰ ਵਹਿ ਗਏ। ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਚੁਨੌਤੀਪੂਰਨ ਮੌਸਮ ਦੀਆਂ ਸਥਿਤੀਆਂ ਦੇ ਵਿਚਕਾਰ ਬਚਾਅ ਕਾਰਜ ਜਾਰੀ ਹਨ। 

ਅਧਿਕਾਰੀਆਂ ਨੇ ਦਸਿਆ  ਕਿ ਕੁਲੂ ਜ਼ਿਲ੍ਹੇ ਦੇ ਕਈ ਹਿੱਸਿਆਂ ’ਚ ਬੱਦਲ ਫਟਣ ਕਾਰਨ ਹੜ੍ਹ ਆਉਣ ਕਾਰਨ ਕਈ ਘਰ, ਇਕ ਸਕੂਲ ਦੀ ਇਮਾਰਤ, ਦੁਕਾਨਾਂ, ਸੰਪਰਕ ਸੜਕਾਂ ਅਤੇ ਛੋਟੇ ਪੁਲਾਂ ਨੂੰ ਨੁਕਸਾਨ ਪਹੁੰਚਿਆ ਹੈ। ਸੈਂਜ ਦੇ ਜੀਵਾ ਨਾਲਾ ਅਤੇ ਰੇਹਲਾ ਬਿਹਾਲ ਅਤੇ ਕੁਲੂ ਜ਼ਿਲ੍ਹੇ ਦੇ ਗਡਸਾ ਖੇਤਰ ਦੇ ਸ਼ਿਲਾਗੜ੍ਹ ਤੋਂ ਬੱਦਲ ਫਟਣ ਦੀਆਂ ਤਿੰਨ ਘਟਨਾਵਾਂ ਸਾਹਮਣੇ ਆਈਆਂ ਹਨ। 

Location: India, Himachal Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement