ਪਤੰਜਲੀ ਨੇ ਦੇਸ਼ ਦੀਆਂ ਤਿੰਨ ਵੱਕਾਰੀ ’ਵਰਸਿਟੀਆਂ ਨਾਲ ਇਕੋ ਸਮੇਂ ਸਹਿਮਤੀ ਪੱਤਰ ਉਤੇ ਕੀਤੇ ਹਸਤਾਖਰ
Published : Jun 25, 2025, 9:59 pm IST
Updated : Jun 25, 2025, 10:00 pm IST
SHARE ARTICLE
Patanjali signs MoUs simultaneously with three prestigious universities of the country
Patanjali signs MoUs simultaneously with three prestigious universities of the country

'ਸਿੱਖਿਆ ਕ੍ਰਾਂਤੀ ਦੀ ਇਹ ਯਾਤਰਾ ਇਸੇ ਤਰ੍ਹਾਂ ਦੇਸ਼ ਦੇ ਲੱਖਾਂ ਲੋਕਾਂ ਨੂੰ ਲਾਭ ਪਹੁੰਚਾਉਂਦੀ ਰਹੇਗੀ।'

ਨਵੀਂ ਦਿੱਲੀ : ਪਤੰਜਲੀ ਯੂਨੀਵਰਸਿਟੀ ਅਤੇ ਪਤੰਜਲੀ ਰੀਸਰਚ ਇੰਸਟੀਚਿਊਟ ਨੇ ਦੇਸ਼ ਦੀਆਂ ਤਿੰਨ ਵੱਕਾਰੀ ਯੂਨੀਵਰਸਿਟੀਆਂ ਨਾਲ ਸਿੱਖਿਆ, ਦਵਾਈ, ਯੋਗਾ, ਆਯੁਰਵੈਦ, ਹੁਨਰ ਵਿਕਾਸ, ਭਾਰਤੀ ਗਿਆਨ ਪਰੰਪਰਾ ਅਤੇ ਹੋਰ ਖੇਤਰਾਂ ਵਿਚ ਆਪਸੀ ਸਹਿਯੋਗ ਲਈ ਸਹਿਮਤੀ ਪੱਤਰਾਂ ਉਤੇ ਹਸਤਾਖਰ ਕੀਤੇ ਹਨ।
ਇਸ ਮੌਕੇ ਪ੍ਰੋ. ਇੰਦਰ ਪ੍ਰਸਾਦ ਤ੍ਰਿਪਾਠੀ, ਵਾਈਸ ਚਾਂਸਲਰ, ਰਾਜਾ ਸ਼ੰਕਰ ਸ਼ਾਹ ਯੂਨੀਵਰਸਿਟੀ, ਛਿੰਦਵਾੜਾ, ਮੱਧ ਪ੍ਰਦੇਸ਼, ਡਾ. ਸੰਜੇ ਤਿਵਾੜੀ, ਵਾਈਸ ਚਾਂਸਲਰ, ਹੇਮਚੰਦ ਯਾਦਵ ਯੂਨੀਵਰਸਿਟੀ, ਦੁਰਗ, ਛੱਤੀਸਗੜ੍ਹ ਅਤੇ ਪ੍ਰੋ. ਭਾਰਤ ਮਿਸ਼ਰਾ, ਵਾਈਸ ਚਾਂਸਲਰ, ਮਹਾਤਮਾ ਗਾਂਧੀ ਚਿੱਤਰਕੂਟ ਗ੍ਰਾਮੋਦਿਆ ਯੂਨੀਵਰਸਿਟੀ, ਚਿੱਤਰਕੂਟ, ਮੱਧ ਪ੍ਰਦੇਸ਼ ਵੀ ਇਸ ਮੌਕੇ ਉਤੇ ਮੌਜੂਦ ਸਨ।

ਸਾਰੇ ਵਿਦਵਾਨਾਂ ਨੇ ਪਤੰਜਲੀ ਵਿਚ ਕੀਤੇ ਜਾ ਰਹੇ ਰਾਸ਼ਟਰ ਨਿਰਮਾਣ ਕਾਰਜਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਪਤੰਜਲੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਆਚਾਰੀਆ ਬਾਲਕ੍ਰਿਸ਼ਨ ਨੇ ਪਤੰਜਲੀ ਵਲੋਂ ਕੀਤੇ ਜਾ ਰਹੇ ਇਤਿਹਾਸ ਲਿਖਣ, ਬਨਸਪਤੀ ਵਿਗਿਆਨ ਲਿਖਣ, ਨਿਦਾਨ ਪਾਠ, ਵਿਸ਼ਵ ਫਾਰਮਾਕੋਲੋਜੀ ਅਤੇ ਹੋਰ ਗ੍ਰੰਥਾਂ ਬਾਰੇ ਵਿਸਥਾਰ ਨਾਲ ਦਸਿਆ। ਉਨ੍ਹਾਂ ਕਿਹਾ, ‘‘ਸਾਨੂੰ ਵਿਸ਼ਵਾਸ ਹੈ ਕਿ ਰਿਸ਼ੀ ਕ੍ਰਾਂਤੀ, ਯੋਗ ਕ੍ਰਾਂਤੀ ਅਤੇ ਸਿੱਖਿਆ ਕ੍ਰਾਂਤੀ ਦੀ ਇਹ ਯਾਤਰਾ ਇਸੇ ਤਰ੍ਹਾਂ ਦੇਸ਼ ਦੇ ਲੱਖਾਂ ਲੋਕਾਂ ਨੂੰ ਲਾਭ ਪਹੁੰਚਾਉਂਦੀ ਰਹੇਗੀ।’’

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement