
ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਆਯੂਸ਼ਮਾਨ ਭਾਰਤ ਯੋਜਨਾ ਦੇ ਤਹਿਤ ਸੂਬੇ ਵਿਚ 15 ਲੱਖ ...
ਚੰਡੀਗੜ੍ਹ, ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਆਯੂਸ਼ਮਾਨ ਭਾਰਤ ਯੋਜਨਾ ਦੇ ਤਹਿਤ ਸੂਬੇ ਵਿਚ 15 ਲੱਖ ਪਰਵਾਰਾਂ ਦੇ ਲਗਭਗ 75 ਲੱਖ ਮੈਂਬਰਾਂ ਨੂੰ ਇਸ ਯੋਜਨਾ ਦਾ ਲਾਭ ਹਾਸਲ ਹੋਵੇਗਾ ਅਤ ਦੇਸ਼ ਦੇ 15 ਕਰੋੜ ਪਰਵਾਰਾਂ ਦੇ ਲਗਭਗ 75 ਕਰੋੜ ਮੈਂਬਰਾਂ ਨੂੰ ਦੇਸ਼ ਦੇ ਵੱਡੇ ਤੋਂ ਵੱਡੇ ਹਸਪਤਾਲ ਵਿਚ ਇਕ ਸਾਲ ਵਿਚ 5 ਲੱਖ ਰੁਪਏ ਤਕ ਦੇ ਮੁਫ਼ਤ ਇਲਾਜ ਦੀ ਸਹੂਲਤ ਉਪਲਬਧ ਹੋਵੇਗੀ।
ਇਹ ਜਾਣਕਾਰੀ ਅੱਜ ਉਨ੍ਹਾਂ ਨੇ ਅੰਬਾਲਾ ਕੈਂਟ ਵਿਚ 56 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਕੈਂਸਰ ਕੇਅਰ ਸੈਂਟਰ ਦਾ ਨੀਂਹ ਪੱਥਰ ਰੱਖਣ ਦੇ ਦੌਰਾਨ ਦਿਤੀ।ਉਨ੍ਹਾਂ ਨੇ ਕਿਹਾ ਕਿ ਕੁੱਝ ਲੋਕ ਸਿਹਤ ਸੇਵਾਵਾਂ ਵਿਚ ਵਿਸਥਾਰ ਅਤੇ ਸੁਧਾਰ ਦੀ ਯੋਜਨਾਵਾਂ ਅੰਬਾਲਾ ਕੈਂਟ ਤਕ ਸੀਮਿਤ ਹੋਣ ਦੇ ਦੋਸ਼ ਲਗਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਅੰਬਾਲਾ ਹੀ ਨਹੀਂ ਅੰਬਾਲਾ ਸ਼ਹਿਰ ਵਿਧਾਨ ਸਭਾ ਖੇਤਰ ਦੇ ਚੌੜਮਸਤਪੁਰ ਅਤੇ ਨੈਯੌਲਾ, ਸ਼ਾਹਬਾਦ, ਕੁਰੂਕਸ਼ੇਤਰ, ਜਗਾਧਰੀ, ਪਾਣੀਪਤ, ਗੁਰੂਗ੍ਰਾਮ ਸਮੇਤ ਸੂਬੇ ਦੇ ਸਾਰੇ ਖੇਤਰਾਂ ਵਿਚ ਨਵੇਂ ਹਸਪਤਾਲ ਦਾ ਨਿਰਮਾਣ ਅਤੇ ਪੁਰਾਣੇ ਹਸਪਤਾਲਾਂ ਵਿਚ ਸੁਧਾਰ ਦਾ ਕੰਮ ਜਾਰੀ ਹੈ।
Anil Vij
ਉਨ੍ਹਾਂ ਨੇ ਕਿਹਾ ਕਿ ਸਾਬਕਾ ਸਰਕਾਰਾਂ ਦੇ ਕਾਰਜਕਾਲ ਵਿਚ ਬੇਕਦਰੇ ਰਹੇ ਸੂਬੇ ਦੇ ਸਿਵਲ ਹਸਪਤਾਲਾਂ ਵਿਚ ਮੌਜੂਦਾ ਸਰਕਾਰ ਦੇ ਯਤਨਾਂ ਨਾਲ ਵਰਨਣਯ’ੋਗ ਸੁਧਾਰ ਹ’ੋਇਆ ਹੈ ਅਤੇ ਸਿਵਲ ਹਸਪਤਾਲਾਂ ਦੇ ਲਈ ਲ’ੋਕਾਂ ਦਾ ਭਰੋਸਾ ਬਹਾਲ ਹ’ੋਇਆ ਹੈ। ਉਨ੍ਹਾਂ ਨੇ ਕਿਹਾ ਕਿ ਓ.ਪੀ.ਡੀ. ਵਿਚ 30 ਫ਼ੀ ਸਦੀ ਤਕ ਵਾਧਾ ਹੋਇਆ ਹੈ ਅਤੇ ਅੰਬਾਲਾ ਕੈਂਟ ਵਿਚ ਸਾਲ 2014 ਦੀ 125 ਮਰੀਜ ਰੋਜ਼ਾਨਾ ਦੀ ਓ.ਪੀ.ਡੀ. ਦੀ ਤੁਲਨਾ ਵਿਚ ਇਸ ਸਮੇਂ ਇਹ ਓ.ਪੀ.ਡੀ. 2000 ਰੋਜ਼ਾਨਾ ਦਾ ਆਂਕੜਾ ਪਾਰ ਕਰ ਚੁੱਕਾ ਹੈ। ਵਿਭਾਗ ਦੇ ਯਤਨਾਂ ਨਾਲ ਬਾਲ ਮੌਤ ਦਰ 41 ਤ’ੋ ਘੱਟ ਕੇ 33 ਅਤੇ ਮਾਤਾ ਮੌਤ ਦਰ 127 ਤੋਂ ਘੱਟ ਕੇ 101 ਤਕ ਪਹੁੰਚ ਗਿਆ ਹੈ।