
ਦਸ ਦਈਏ ਕਿ 16 ਜੂਨ ਨੂੰ ਹੋਈ ਇਸ ਘਟਨਾ ਵਿਚ ਗ੍ਰਾਮੀਣ ਸੇਵਾ ਆਟੋ ਚਾਲਕ ਅਤੇ ਪੁਲਿਸ ਦੀ ਗੱਡੀ ਵਿਚ ਟੱਕਰ ਹੋ ਗਈ ਸੀ।
ਨਵੀਂ ਦਿੱਲੀ: ਦਿੱਲੀ ਦੇ ਮੁਖਰਜੀ ਨਗਰ ਇਲਾਕੇ ਵਿਚ ਇਕ ਆਟੋ ਡ੍ਰਾਈਵਰ ਸਿੱਖ ਦੀ ਕੁੱਟਮਾਰ ਦੇ ਮਾਮਲੇ ਵਿਚ ਜਾਂਚ ਰਿਪੋਰਟ ਪੇਸ਼ ਹੋਣ ਤੋਂ ਬਾਅਦ ਦਿੱਲੀ ਪੁਲਿਸ ਦੇ ਦੋ ਕਰਮਚਾਰੀਆਂ ਨੂੰ ਗੈਰਪੇਸ਼ੇਵਰ ਰਵੱਈਆ ਅਪਣਾਉਣ ਤੇ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਪੁਲਿਸ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਦਸ ਦਈਏ ਕਿ ਆਰੋਪੀ ਕਾਂਸਟੇਬਲ ਨੂੰ ਪਿਛਲੇ ਮਹੀਨੇ ਮੁਅੱਤਲ ਕਰ ਦਿੱਤਾ ਗਿਆ ਸੀ।
Dehli Police
ਦਸ ਦਈਏ ਕਿ 16 ਜੂਨ ਨੂੰ ਹੋਈ ਇਸ ਘਟਨਾ ਵਿਚ ਗ੍ਰਾਮੀਣ ਸੇਵਾ ਆਟੋ ਚਾਲਕ ਅਤੇ ਪੁਲਿਸ ਦੀ ਗੱਡੀ ਵਿਚ ਟੱਕਰ ਹੋ ਗਈ ਸੀ। ਇਸ ਤੋਂ ਬਾਅਦ ਸਿੱਖ ਆਟੋ ਚਾਲਕ ਸਰਬਜੀਤ ਸਿੰਘ ਅਤੇ ਪੁਲਿਸ ਕਰਮਚਾਰੀਆਂ ਵਿਚ ਬਹਿਸ ਹੋ ਗਈ ਸੀ। ਆਰੋਪ ਹੈ ਕਿ ਇਸ ਦੌਰਾਨ ਸਰਬਜੀਤ ਨੇ ਦਿੱਲੀ ਪੁਲਿਸ ਦੇ ਅਧਿਕਾਰੀ 'ਤੇ ਹਮਲਾ ਕਰ ਦਿੱਤਾ ਸੀ ਅਤੇ ਪੁਲਿਸ ਨੇ ਵੀ ਉਸ ਸਿੱਖ ਅਤੇ ਉਸ ਦੇ ਬੇਟੇ 'ਤੇ ਹਮਲਾ ਕਰ ਦਿੱਤਾ ਸੀ।
Dehli Police
ਇਸ ਤੋਂ ਬਾਅਦ ਕਈ ਪੁਲਿਸ ਵਾਲਿਆਂ ਸਰਬਜੀਤ ਦੇ ਵਰਤਾਓ 'ਤੇ ਸਵਾਲ ਉਠਾਏ ਸਨ। ਇਸ ਦੀ ਵੀਡੀਉ ਜਨਤਕ ਹੋਣ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿਚ ਆਇਆ ਸੀ। ਘਟਨਾ ਦੇ ਵਾਪਰਨ ਤੋਂ ਬਾਅਦ ਤਿੰਨ ਪੁਲਿਸ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਹਾਲਾਂਕਿ ਬਾਅਦ ਵਿਚ ਹੋਈ ਜਾਂਚ ਵਿਚ ਪਤਾ ਲੱਗਿਆ ਕਿ ਕਾਂਸਟੇਬਲ ਪੁਸ਼ਪੇਂਦਰ ਸ਼ੇਖਾਵਤ ਅਤੇ ਕਾਂਸਟੇਬਲ ਸਤਿਆਪ੍ਰਕਾਸ਼ ਨਾਲ ਇਸ ਮਾਮਲੇ ਵਿਚ ਗ਼ਲਤੀ ਹੋਈ ਹੈ।
ਇਸ ਤੋਂ ਬਾਅਦ ਉਹਨਾਂ ਨੂੰ ਸੇਵਾ ਤੋਂ ਬਰਖ਼ਾਸਤ ਕਰਨ ਦਾ ਫ਼ੈਸਲਾ ਲਿਆ ਗਿਆ। ਦਸ ਦਈਏ ਕਿ ਜਨਤਕ ਹੋਈ ਵੀਡੀਉ ਵਿਚ ਦਿਸ ਰਿਹਾ ਸੀ ਕਿ ਅੱਠ ਪੁਲਿਸ ਕਰਮਚਾਰੀਆਂ ਦੀ ਜੁਆਇਨਿੰਗ ਤਿੰਨ ਚਾਰ ਮਹੀਨੇ ਪਹਿਲਾਂ ਹੋਈ ਸੀ। ਜਾਂਚ ਤੋਂ ਪਤਾ ਚੱਲਿਆ ਕਿ ਜਿਹੜੇ ਅੱਠ ਪੁਲਿਸ ਕਰਮਚਾਰੀਆਂ ਨਾਲ ਸਰਬਜੀਤ ਦੀ ਮਾਰਕੁੱਟ ਹੋਈ ਸੀ ਉਹ ਦਿੱਲੀ ਪੁਲਿਸ ਵਿਚ ਤਿੰਨ ਚਾਰ ਮਹੀਨੇ ਪਹਿਲਾਂ ਹੀ ਭਰਤੀ ਹੋਏ ਸਨ ਜਿਹਨਾਂ ਨੇ ਡ੍ਰਾਈਵਰ ਸਰਬਜੀਤ 'ਤੇ ਹਮਲਾ ਕੀਤ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।