ਓਵੈਸੀ ਨੇ ਤਿੰਨ ਤਲਾਕ ਬਿੱਲ, ਮਾਬ ਲਿੰਚਿੰਗ ਤੇ ਕਾਨੂੰਨ ਬਣਾਏ ਜਾਣ ਦਾ ਦਿੱਤਾ ਸੁਝਾਅ
Published : Jul 25, 2019, 6:38 pm IST
Updated : Jul 25, 2019, 6:38 pm IST
SHARE ARTICLE
Asaduddin Owaisi slams center on Triple Talaq Bill
Asaduddin Owaisi slams center on Triple Talaq Bill

ਇਸ 'ਤੇ ਮੁਸਲਿਮ ਸੰਗਠਨਾਂ ਨਾਲ ਇਸ ਤੇ ਵਿਚਾਰ ਕਰਨ ਦੀ ਲੋੜ ਹੈ।

ਨਵੀਂ ਦਿੱਲੀ: ਤਿੰਨ ਤਲਾਕ ਬਿੱਲ ਤੇ ਵੀਰਵਾਰ ਨੂੰ ਲੋਕ ਸਭਾ ਵਿਚ ਹੰਗਾਮਾ ਹੋ ਗਿਆ। ਏਆਈਐਮਆਈਐਮ ਨੇਤਾ ਅਤੇ ਸੰਸਦ ਮੈਂਬਰ ਅਸਦੁਦੀਨ ਓਵੈਸੀ ਨੇ ਕਿਹਾ ਕਿ ਬਿੱਲ ਵਿਚ ਤੁਸੀਂ ਕਹਿ ਰਹੇ ਹੋ ਕਿ ਜੇ ਕਿਸੇ ਪਤੀ ਨੇ ਪਤਨੀ ਨੂੰ ਤਿੰਨ ਵਾਰ ਤਲਾਕ ਕਹਿ ਦਿੱਤਾ ਤਾਂ ਵਿਆਹ ਨਹੀਂ ਟੁੱਟਦਾ, ਸੁਪਰੀਮ ਕੋਰਟ ਦਾ ਫ਼ੈਸਲਾ ਵੀ ਇਹੀ ਕਹਿੰਦਾ ਹੈ ਫਿਰ ਤੁਸੀਂ ਇਹ ਕਿਉਂ ਕਹਿ ਰਹੇ ਹੋ। ਉਹਨਾਂ ਕਿਹਾ ਕਿ ਇਹ ਔਰਤਾਂ ਦੇ ਵਿਰੁਧ ਹੈ।

AssudinAsaduddin Owaisi 

ਜਦੋਂ 3 ਸਾਲ ਦੀ ਸਜ਼ਾ ਹੋ ਜਾਵੇ, ਪਤੀ ਜੇਲ੍ਹ ਵਿਚ ਰਹੇ ਤਾਂ ਔਰਤ 3 ਸਾਲ ਤਕ ਇੰਤਜ਼ਾਰ ਕਰਦੀ ਹੈ। ਓਵੈਸੀ ਨੇ ਕਿਹਾ ਕਿ ਤੁਸੀਂ ਇਕ ਵਿਵਸਥਾ ਕਾਇਮ ਕਰੋ ਕਿ ਜੇ ਕੋਈ ਟ੍ਰਿਪਲ ਤਲਾਕ ਦਿੰਦਾ ਹੈ ਤਾਂ ਮੋਹਰ ਦੀ ਰਕਮ ਦਾ 5 ਗੁਣਾ ਉਸ ਨੂੰ ਭਰਨਾ ਪਵੇ। ਕਾਂਗਰਸ ਸੰਸਦ ਮੈਂਬਰ ਗੌਰਵ ਗੋਗੋਈ ਨੇ ਤਿੰਨ ਤਲਾਕ ਬਿੱਲ 'ਤੇ ਕਿਹਾ ਕਿ ਕੀ ਸਟੈਂਡਿੰਗ ਕਮਿਟੀ ਵਿਚ ਬਿੱਲ ਭੇਜਣ ਦੀ ਮੰਗ ਕਰਨਾ ਵੀ ਮੁਸਲਿਮ ਔਰਤਾਂ ਵਿਰੁਧ ਹੋ ਗਿਆ।

ਉਹਨਾਂ ਕਿਹਾ ਕਿ ਇਸ 'ਤੇ ਮੁਸਲਿਮ ਸੰਗਠਨਾਂ ਨਾਲ ਇਸ ਤੇ ਵਿਚਾਰ ਕਰਨ ਦੀ ਲੋੜ ਹੈ। ਸੁਪਰੀਮ ਕੋਰਟ ਦੇ ਆਦੇਸ਼ ਅਨੁਸਾਰ ਮਾਬ ਲਿੰਚਿੰਗ 'ਤੇ ਕਾਨੂੰਨ ਬਣਾਏ ਜਾਣ। ਦਸ ਦਈਏ ਕਿ ਇਸ ਤੋਂ ਪਹਿਲਾਂ ਲਿੰਗ ਨਿਆਂ ਨੂੰ ਨਰਿੰਦਰ ਮੋਦੀ ਸਰਕਾਰ ਦਾ ਮੂਲ ਤੱਤ ਦਸਦੇ ਹੋਏ ਕਾਨੂੰਨ ਅਤੇ ਨਿਆਂ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਸੀ ਕਿ ਤਿੰਨ ਤਲਾਕ 'ਤੇ ਰੋਕ ਲਗਾਉਣ ਸਬੰਧੀ ਬਿੱਲ, ਸਿਆਸਤ, ਧਰਮ, ਸੰਪਰਦਾਇਕ ਦਾ ਪ੍ਰਸ਼ਨ ਨਹੀਂ ਹੈ ਬਲਕਿ ਇਹ ਨਾਰੀ ਦੇ ਆਦਰ ਅਤੇ ਨਾਰੀ ਨਿਆਂ ਦਾ ਸਵਾਲ ਹੈ ਅਤੇ ਹਿੰਦੂਸਤਾਨ ਦੀਆਂ ਬੇਟੀਆਂ ਦੇ ਅਧਿਕਾਰੀਆਂ ਦੀ ਸੁਰੱਖਿਆ ਸਬੰਧੀ ਇਸ ਪਹਿਲ ਦਾ ਸਾਰਿਆਂ ਨੂੰ ਸਮਰਥਨ ਕਰਨਾ ਚਾਹੀਦਾ ਹੈ।

ਰਵੀਸ਼ੰਕਰ ਪ੍ਰਸਾਦ ਨੇ ਲੋਕ ਸਭਾ ਵਿਚ ਮੁਸਲਿਮ ਮਹਿਲਾ ਬਿੱਲ 2019 ਨੂੰ ਚਰਚਾ ਅਤੇ ਪਾਸ ਕਰਨ ਲਈ ਪੇਸ਼ ਕੀਤਾ ਜਿਸ ਵਿਚ ਵਿਵਾਹਿਤ ਮੁਸਲਿਮ ਔਰਤਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਲਈ ਅਤੇ ਉਹਨਾਂ ਦੇ ਪਤੀਆਂ ਦੁਆਰਾ ਤਿੰਨ ਵਾਰ ਤਲਾਕ ਬੋਲ ਕੇ ਵਿਆਹ ਤੋੜਨ ਦਾ ਅਸਫ਼ਲ ਕਰਨ ਦੀ ਵਿਵਸਥਾ ਕੀਤੀ ਗਈ ਹੈ। ਆਰਐਸਪੀ ਦੇ ਐਨ ਕੇ ਪ੍ਰੇਮਚੰਦਰ ਨੇ ਬਿੱਲ ਨੂੰ ਚਰਚਾ ਅਤੇ ਪਾਸ ਕਰਾਉਣ ਲਈ ਪੇਸ਼ ਕੀਤੇ ਜਾਣ ਦਾ ਵਿਰੋਧ ਕਰਦੇ ਹੋਏ ਇਸ ਸਬੰਧ ਵਿਚ ਸਰਕਾਰ ਦੁਆਰਾ ਫਰਵਰੀ ਵਿਚ ਲਿਆਏ ਗਏ ਆਰਡੀਨੈਂਸ ਵਿਰੁਧ ਸੰਵਿਧਾਨਿਕ ਸੰਕਲਪ ਪੇਸ਼ ਕੀਤਾ।

ਪ੍ਰੇਮਚੰਦਰ ਨੇ ਕਿਹਾ ਕਿ ਇਸ  ਬਿੱਲ ਨੂੰ ਭਾਜਪਾ ਸਰਕਾਰ ਦੇ ਏਜੰਡੇ ਵਜੋਂ ਲਿਆ ਗਿਆ ਹੈ। ਇਹ ਸਿਆਸਤ ਹੈ। ਇਸ ਬਾਰੇ ਆਰਡੀਨੈਂਸ ਲਿਆਉਣ ਦੀ ਬਹੁਤ ਲੋੜ ਕਿਉਂ ਸੀ?

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement