ਵਿਧਾਨ ਸਭਾ ਇਜਲਾਸ ਬੁਲਾਉਣ ਲਈ ਕਾਂਗਰਸ ਵਿਧਾਇਕ ਧਰਨੇ 'ਤੇ ਬੈਠੇ
Published : Jul 25, 2020, 9:04 am IST
Updated : Jul 25, 2020, 9:04 am IST
SHARE ARTICLE
Rajasthan: Congress MLAs sit on 'dharna' at Raj Bhavan, demand assembly session
Rajasthan: Congress MLAs sit on 'dharna' at Raj Bhavan, demand assembly session

ਵਿਧਾਨ ਸਭਾ ਸੈਸ਼ਨ ਵਿਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ : ਗਹਿਲੋਤ

ਜੈਪੁਰ, 24 ਜੁਲਾਈ : ਕਾਂਗਰਸ ਅਤੇ ਉਸ ਦੇ ਸਮਰਥਕ ਵਿਧਾਇਕਾਂ ਦੇ ਰਾਜ ਭਵਨ ਵਿਚ ਧਰਨਾ ਸ਼ੁਰੂ ਕੀਤੇ ਜਾਣ ਵਿਚਾਲੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਰਾਜ ਵਿਚ ਉਲਟੀ ਗੰਗਾ ਵਹਿ ਰਹੀ ਹੈ ਜਿਥੇ ਸੱਤਾ ਧਿਰ ਖ਼ੁਦ ਵਿਧਾਨ ਸਭਾ ਦਾ ਇਜਲਾਸ ਬੁਲਾਉਣਾ ਚਾਹੁੰਦੀ ਹੈ ਅਤੇ ਵਿਰੋਧੀ ਧਿਰ ਦੇ ਆਗੂ ਕਹਿ ਰਹੇ ਹਨ ਕਿ ਅਸੀਂ ਤਾਂ ਇਸ ਦੀ ਮੰਗ ਹੀ ਨਹੀਂ ਕਰ ਰਹੇ। ਗਹਿਲੋਤ ਨੇ ਰਾਜਪਾਲ ਨੂੰ ਸੰਵਿਧਾਨਕ ਮੁਖੀ ਦਸਦਿਆਂ ਅਪਣੇ ਵਿਧਾਇਕਾਂ ਨੂੰ ਗਾਂਧੀਵਾਦੀ ਤਰੀਕੇ ਨਾਲ ਪੇਸ਼ ਆਉਣ ਦੀ ਨਸੀਹਤ ਦਿਤੀ। ਉਨ੍ਹਾਂ ਉਮੀਦ ਪ੍ਰਗਟਾਈ ਕਿ ਰਾਜਪਾਲ ਕਲਰਾਜ ਮਿਸ਼ਰ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਉਣ ਦੀ ਕਾਂਗਰਸ ਸਰਕਾਰ ਦੀ ਤਜਵੀਜ਼ 'ਤੇ ਛੇਤੀ ਹੀ ਫ਼ੈਸਲਾ ਕਰਨਗੇ।

File Photo File Photo

ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ਦੇ ਵਿਧਾਇਕ ਰਾਜਪਾਲ ਨੂੰ ਮਿਲਣ ਗਏ ਸਨ ਅਤੇ ਰਾਜ ਭਵਨ ਵਿਚ ਹੀ ਧਰਨੇ 'ਤੇ ਬੈਠ ਗਏ। ਗਹਿਲੋਤ ਨੇ ਰਾਜ ਭਵਨ ਦੇ ਬਾਹਰ ਪੱਤਰਕਾਰਾਂ ਨੂੰ ਕਿਹਾ, 'ਸਾਡੀ ਕੈਬਨਿਟ ਨੇ ਵਿਧਾਨ ਸਭਾ ਦਾ ਇਜਲਾਸ ਬੁਲਾਉਣ ਦਾ ਫ਼ੈਸਲਾ ਕੀਤਾ ਹੈ। ਪਹਿਲ ਅਸੀਂ ਕੀਤੀ ਜਿਸ ਦਾ ਵਿਰੋਧੀ ਧਿਰ ਨੂੰ ਵੀ ਸਵਾਗਤ ਕਰਨਾ ਚਾਹੀਦਾ ਹੈ। ਇਹੋ ਰਵਾਇਤ ਰਹੀ ਹੈ ਜਮਹੂਰੀਅਤ ਦੀ। ਇਥੇ ਉਲਟੀ ਗੰਗਾ ਵਹਿ ਰਹੀ ਹੈ, ਅਸੀਂ ਕਹਿ ਰਹੇ ਹਾਂ ਕਿ ਅਸੀਂ ਇਜਲਾਸ ਬੁਲਾਵਾਂਗੇ ਅਤੇ ਅਪਣਾ ਬਹੁਮਤ ਸਿੱਧ ਕਰਾਂਗੇ। ਕੋਰੋਨਾ ਵਾਇਰਸ ਅਤੇ ਬਾਕੀ ਮੁੱਦਿਆਂ 'ਤੇ ਚਰਚਾ ਕਰਾਂਗੇ।'

File Photo File Photo

ਮੁੱਖ ਮੰਤਰੀ ਨੇ ਕਿਹਾ, 'ਰਾਜਪਾਲ ਸਾਡੇ ਸੰਵਿਧਾਨਕ ਮੁਖੀ ਹਨ। ਅਸੀਂ ਉਨ੍ਹਾਂ ਨੂੰ ਬੇਨਤੀ ਕੀਤੀ। ਮੈਨੂੰ ਇਹ ਕਹਿੰਦਿਆਂ ਝਿਜਕ ਨਹੀਂ ਕਿ ਬਿਨਾਂ ਉਪਰਲੇ ਦਬਾਅ ਉਹ ਇਸ ਫ਼ੈਸਲੇ ਨੂੰ ਰੋਕ ਨਹੀਂ ਸਕਦੇ ਸੀ ਕਿਉਂਕਿ ਰਾਜ ਕੈਬਨਿਟ ਦਾ ਜਿਹੜਾ ਫ਼ੈਸਲਾ ਹੁੰਦਾ ਹੈ, ਰਾਜਪਾਲ ਉਸ ਨਾਲ ਬੱਝੇ ਹੁੰਦੇ ਹਨ।' ਗਹਿਲੋਤ ਨੇ ਕਿਹਾ ਕਿ ਰਾਜਪਾਲ ਦੇ ਕੁੱਝ ਸਵਾਲ ਹਨ ਤਾਂ ਉਹ ਸਕੱਤਰੇਤ ਪੱਧਰ  'ਤੇ ਹੱਲ ਕਰ ਸਕਦੇ ਹਨ। ਉਨ੍ਹਾਂ ਕਿਹਾ, 'ਹਮੇਸ਼ਾ ਵਿਰੋਧੀ ਧਿਰ ਮੰਗ ਕਰਦੀ ਹੈ ਕਿ ਵਿਧਾਨ ਸਭਾ ਦਾ ਇਜਲਾਸ ਬੁਲਾਇਆ ਜਾਵੇ। ਇਥੇ ਸੱਤਾ ਧਿਰ ਮੰਗ ਕਰ ਰਹੀ ਹੈ ਕਿ ਵਿਧਾਨ ਸਭਾ ਦਾ ਇਜਲਾਸ ਬੁਲਾਇਆ ਜਾਵੇ ਜਿਥੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ। ਵਿਰੋਧੀ ਧਿਰ ਕਹਿ ਰਹੀ ਹੈ ਕਿ ਅਸੀਂ ਅਜਿਹੀ ਮੰਗ ਨਹੀਂ ਕਰ ਰਹੇ। ਇਹ ਕਿਹੋ ਜਿਹੀ ਬੁਝਾਰਤ ਹੈ।' (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement