ਇਕ ਦਿਨ ਵਿਚ ਆਏ ਰੀਕਾਰਡ 49310 ਮਾਮਲੇ, 740 ਮੌਤਾਂ
Published : Jul 25, 2020, 9:14 am IST
Updated : Jul 25, 2020, 9:14 am IST
SHARE ARTICLE
Corona
Corona

ਕੋਰੋਨਾ ਵਾਇਰਸ ਦਾ ਕਹਿਰ ਜਾਰੀ

ਨਵੀਂ ਦਿੱਲੀ, 24 ਜੁਲਾਈ : ਭਾਰਤ ਵਿਚ ਕੋਰੋਨਾ ਵਾਇਰਸ ਦੇ ਇਕ ਦਿਨ ਵਿਚ ਰੀਕਾਰਡ 49310 ਮਾਮਲੇ ਸਾਹਮਣੇ ਆਉਣ ਮਗਰੋਂ ਲਾਗ ਦੇ ਕੁਲ ਮਾਮਲੇ ਸ਼ੁਕਰਵਾਰ ਨੂੰ ਵੱਧ ਕੇ 1287945 'ਤੇ ਪਹੁੰਚ ਗਏ ਜਦਕਿ 817208 ਲੋਕ ਇਸ ਬੀਮਾਰੀ ਤੋਂ ਉਭਰ ਚੁਕੇ ਹਨ।      ਕੇਂਦਰੀ ਸਿਹਤ ਮੰਤਰਾਲੇ ਨੇ ਦਸਿਆ ਕਿ 24 ਘੰਟਿਆਂ ਵਿਚ ਇਸ ਮਹਾਂਮਾਰੀ ਨੇ 740 ਹੋਰ ਲੋਕਾਂ ਦੀ ਮੌਤ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 30601 ਹੋ ਗਈ ਹੈ। ਦੇਸ਼ ਵਿਚ ਹੁਣ ਵੀ 440135 ਲੋਕ ਕੋਰੋਨਾ ਵਾਇਰਸ ਤੋਂ ਪੀੜਤ ਹਨ। ਹੁਣ ਤਕ 63.45 ਫ਼ੀ ਸਦੀ ਲੋਕ ਸਿਹਤਯਾਬ ਹੋ ਚੁਕੇ ਹਨ। ਲਾਗ ਦੇ ਕੁਲ ਮਾਮਲਿਆਂ ਵਿਚ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ।

File Photo File Photo

ਬੀਤੇ 24 ਘੰਟਿਆਂ ਵਿਚ ਹੋਈਆਂ 740 ਮੌਤਾਂ ਵਿਚੋਂ 298 ਦੀ ਮਹਾਰਾਸ਼ਟਰ, 97 ਦੀ ਕਰਨਾਟਕ, 88 ਦੀ ਤਾਮਿਲਨਾਡੂ, 61 ਦੀ ਆਂਧਰਾ ਪ੍ਰਦੇਸ਼, 34 ਦੀ ਪਛਮੀ ਬੰਗਾਲ, 28 ਦੀ ਗੁਜਰਾਤ, 26-26 ਦੀ ਯੂਪੀ ਅਤੇ ਦਿੱਲੀ, 11 ਦੀ ਰਾਜਸਥਾਨ, 10 ਦੀ ਮੱਧ ਪ੍ਰਦੇਸ਼ ਅਤੇ ਨੌਂ ਨੌਂ ਮਰੀਜ਼ਾਂ ਦੀ ਮੌਤ ਜੰਮੂ ਕਸ਼ਮੀਰ ਤੇ ਤੇਲੰਗਾਨਾ ਵਿਚ ਹੋਈ।      ਪੰਜਾਬ ਵਿਚ ਅੱਠ ਜਣਿਆਂ ਦੀ ਮੌਤ ਹੋਈ ਜਦਕਿ ਆਸਾਮ, ਉੜੀਸਾ ਅਤੇ ਹਰਿਆਣਾ ਵਿਚ ਛੇ, ਛੇ, ਕੇਰਲਾ ਵਿਚ ਪੰਜ, ਉਤਰਾਖੰਡ, ਝਾਰਖੰਡ ਅਤੇ ਪੁਡੂਚੇਰੀ ਵਿਚ ਤਿੰਨ ਤਿੰਨ ਜਦਕਿ ਛੱਤੀਸਗੜ੍ਹ, ਤ੍ਰਿਪੁਰਾ ਅਤੇ ਗੁਆ ਵਿਚ ਇਕ ਇਕ ਸ਼ਖ਼ਸ ਦੀ ਜਾਨ ਗਈ।

23 ਜੁਲਾਈ ਤਕ ਕੁਲ 15428170 ਨਮੂਨਿਆਂ ਦੀ ਜਾਂਚ ਕੀਤੀ ਗਈ ਜਿਨ੍ਹਾਂ ਵਿਚੋਂ 352801 ਨਮੂਨਿਆਂ ਦੀ ਜਾਂਚ ਕੀਤੀ ਗਈ। ਹੁਣ ਤਕ ਇਸ ਮਹਾਂਮਾਰੀ ਨਾਲ ਮਰਨਵਾਲੇ ਕੁਲ 30601 ਲੋਕਾਂ ਵਿਚੋਂ ਸੱਭ ਤੋਂ ਵੱਧ 12854 ਲੋਕਾਂ ਦੀ ਮੌਤ ਮਹਾਰਾਸ਼ਟਰ ਵਿਚ ਹੋਈ ਹੈ। ਇਸ ਤੋਂ ਬਾਅਦ ਦਿੱਲੀ ਵਿਚ 3745, ਤਾਮਿਲਨਾਡੂ ਵਿਚ 3232, ਗੁਜਰਾਤ ਵਿਚ 2252, ਕਰਨਾਟਕ ਵਿਚ 1616, ਯੂਪੀ ਵਿਚ 1289, ਪਛਮੀ ਬੰਗਾਲ ਵਿਚ 1255, ਆਂਧਰਾ ਪ੍ਰਦੇਸ਼ ਵਿਚ 884 ਅਤੇ ਮੱਧ ਪ੍ਰਦੇਸ਼ ਵਿਚ 780 ਲੋਕਾਂ ਦੀ ਮੌਤ ਹੋਈ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement