
ਭਾਰਤੀ ਹਵਾਈ ਖੇਤਰ 'ਚ ਦਾਖ਼ਲ 'ਤੇ ਤੁਰੰਤ ਹਮਲਾ ਕਰਨ ਦੇ ਸਮਰੱਥ ਹਨ ਇਗਲਾ ਮਿਸਾਇਲਾਂ
ਨਵੀਂ ਦਿੱਲੀ : ਗਲਵਾਨ ਘਾਟੀ ਅੰਦਰ ਵਾਪਰੀ ਖ਼ੂਨੀ ਝੜਪ ਤੋਂ ਬਾਅਦ ਭਾਵੇਂ ਭਾਰਤ ਅਤੇ ਚੀਨ ਗੱਲਬਾਤ ਜ਼ਰੀਏ ਮਸਲੇ ਦੇ ਹੱਲ ਲਈ ਯਤਨਸ਼ੀਲ ਹਨ, ਪਰ ਚੀਨ ਦੇ ਪਿਛਲੇ ਰਿਕਾਰਡ ਨੂੰ ਵੇਖਦਿਆਂ ਭਾਰਤ ਕਿਸੇ ਵੀ ਤਰ੍ਹਾਂ ਦਾ ਰਿਸਕ ਲੈਣ ਦੀ ਮੂੜ 'ਚ ਨਹੀਂ ਹੈ। ਚੀਨ ਦੀ ਕਿਸੇ ਵੀ ਤਰ੍ਹਾਂ ਦੀ ਹਰਕਤ ਦਾ ਮੂੰਹ ਤੋੜਵਾਂ ਜਵਾਬ ਦੇਣ ਲਈ ਭਾਰਤੀ ਫ਼ੌਜ ਪੂਰੀ ਤਰ੍ਹਾਂ ਤਿਆਰ ਹੈ। ਈਸਟਰਨ ਲੱਦਾਖ ਬਾਰਡਰ 'ਤੇ ਜਾਰੀ ਤਣਾਅ ਦਰਮਿਆਨ ਭਾਰਤ ਨੇ ਆਪਣੇ ਜਵਾਨਾਂ ਨੂੰ ਇਗਲਾ ਮਿਸਾਇਲਾਂ ਨਾਲ ਲੈਸ ਕਰ ਦਿਤਾ ਹੈ। ਇਹ ਮਿਸਾਇਲਾਂ ਦੁਸ਼ਮਣ ਦੀ ਹਰ ਹਰਕਤ ਦਾ ਤੁਰੰਤ ਜਵਾਬ ਦੇਣ ਦੇ ਸਮਰੱਥ ਹਨ। ਦੁਸ਼ਮਣ ਵਲੋਂ ਕਿਸੇ ਵੀ ਤਰੀਕੇ ਨਾਲ ਹਵਾਈ ਖੇਤਰ ਦੀ ਉਲੰਘਣਾ ਕਰਨ ਦੀ ਸੂਰਤ 'ਚ ਇਹ ਮਿਸਾਇਲਾਂ ਦੁਸ਼ਮਣ ਦੀ ਹਰ ਕੋਸ਼ਿਸ਼ ਨੂੰ ਨਾਕਾਮ ਕਰ ਸਕਦੀਆਂ ਹਨ।
igla missiles
ਇਗਲਾ ਮਿਸਾਇਲ ਦਾ ਇਸਤੇਮਾਲ ਕੋਈ ਵੀ ਜਵਾਨ ਇਸ ਨੂੰ ਮੋਢੇ 'ਤੇ ਰੱਖ ਕੇ ਹੀ ਕਰ ਸਕਦਾ ਹੈ। ਇਸ ਦੇ ਹਮਲੇ ਨਾਲ ਹੈਲੀਕਾਪਟਰ ਤੋਂ ਇਲਾਵਾ ਜੰਗੀ ਹੈਲੀਕਾਪਟਰ ਤਕ ਨੂੰ ਡੇਗਿਆ ਜਾ ਸਕਦਾ ਹੈ। ਸਰਕਾਰੀ ਸੂਤਰਾਂ ਮੁਤਾਬਕ ਭਾਰਤੀ ਜਵਾਨਾਂ ਨੂੰ ਇਗਲਾ ਮਿਸਾਇਲ ਸਿਸਟਮ ਸੌਂਪਿਆ ਜਾਵੇਗਾ ਜੋ ਦੁਸ਼ਮਣ ਦੇ ਭਾਰਤੀ ਖੇਤਰ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਦਾ ਮੂੰਹ ਤੋੜ ਜਵਾਬ ਦੇਵੇਗਾ।
china border
ਇਸ ਮਿਸਾਇਲ ਦੇ ਹੁੰਦਿਆਂ ਦੁਸ਼ਮਨ ਦਾ ਕੋਈ ਵੀ ਜਹਾਜ਼ ਜਾਂ ਡਰੋਨ ਜੇਕਰ ਭਾਰਤੀ ਸੀਮਾ ਵਿਚ ਦਾਖ਼ਲ ਹੁੰਦਾ ਹੈ ਤਾਂ ਉਸ ਲਈ ਇਹ ਇਗਲਾ ਮਿਸਾਇਲ ਘਾਤਕ ਸਾਬਤ ਹੋਵੇਗੀ। ਇਨ੍ਹਾਂ ਦਾ ਇਸਤੇਮਾਲ ਹਵਾਈ ਫ਼ੌਜ ਤੋਂ ਇਲਾਵਾ ਥਲ ਸੈਨਾ ਵਲੋਂ ਵੀ ਕੀਤਾ ਜਾਂਦਾ ਹੈ। ਇਨ੍ਹਾਂ ਦਾ ਇਸਤੇਮਾਲ Man Portable Air Defence Systems (MANPADS) ਦੇ ਤੌਰ 'ਤੇ ਕੀਤਾ ਜਾਂਦਾ ਹੈ, ਜੋ ਇਨ੍ਹਾਂ ਨੂੰ ਕਰੀਬ ਆਉਣੋਂ ਰੋਕਦੀ ਹੈ।
Indo China Border
ਭਾਰਤ ਨੇ ਅਪਣੇ ਇਸ ਕਦਮ ਨਾਲ ਚੀਨ ਨੂੰ ਸਾਫ਼ ਸਾਫ਼ ਸੰਦੇਸ਼ ਦਿਤਾ ਹੈ ਕਿ ਲੱਦਾਖ ਇਲਾਕੇ ਵਿਚ ਉਸ ਦੀ ਕਿਸੇ ਵੀ ਤਰ੍ਹਾਂ ਦੀ ਚਾਲ ਨਾਲ ਨਿਬੜਣ ਲਈ ਭਾਰਤੀ ਫ਼ੌਜ ਪੂਰੀ ਤਰ੍ਹਾਂ ਤਿਆਰ ਹੈ। ਬੀਤੇ ਦਿਨੀਂ ਸੀਡੀਐਸ ਬਿਪਿਨ ਰਾਵਤ ਵੀ ਚੀਨ ਖਿਲਾਫ਼ ਸਖ਼ਤ ਰੁਖ ਅਪਨਾਉਣ ਸਬੰਧੀ ਸੰਕੇਤ ਦੇ ਚੁੱਕੇ ਹਨ।
Rawat
ਬਿਪਿਨ ਰਾਵਤ ਨੇ ਅਪਣੇ ਬਿਆਨ ਵਿਚ ਕਿਹਾ ਸੀ ਕਿ ਜੇਕਰ ਐਲਏਸੀ 'ਤੇ ਗੱਲਬਾਤ ਜ਼ਰੀਏ ਕੋਈ ਸੰਜੀਦਾ ਹੱਲ ਨਹੀਂ ਨਿਕਲਦਾ ਤਾਂ ਫਿਰ ਫ਼ੌਜੀ ਵਰਤੋਂ ਬਾਰੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਗਲਵਾਨ ਘਾਟੀ ਦੀ ਘਟਨਾ ਤੋਂ ਬਾਅਦ ਭਾਰਤ ਅਤੇ ਚੀਨ ਦੀਆਂ ਫ਼ੌਜਾਂ ਵਿਚਾਲੇ ਕਈ ਰਾਊਂਡ ਦੀ ਗੱਲਬਾਤ ਹੋ ਚੁੱਕੀ ਹੈ, ਪਰ ਅਜੇ ਤਕ ਕੋਈ ਸਾਰਥਕ ਹੱਲ ਨਹੀਂ ਨਿਕਲ ਸਕਿਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।