ਜਲਦ ਬਦਲ ਜਾਣਗੇ LPG, EMI, Home Loan, Airlines ਨਾਲ ਜੁੜੇ ਨਿਯਮ, ਪੜ੍ਹੋ ਪੂਰੀ ਖ਼ਬਰ 
Published : Aug 25, 2020, 5:43 pm IST
Updated : Aug 25, 2020, 5:43 pm IST
SHARE ARTICLE
LPG
LPG

ਸਤੰਬਰ ਤੋਂ ਆਮ ਆਦਮੀ ਨਾਲ ਜੁੜੀਆਂ ਕਈ ਸੇਵਾਵਾਂ ਦੇ ਨਿਯਮਾਂ 'ਚ ਬਦਲਾਅ ਹੋਣ ਵਾਲਾ ਹੈ। ਇਸ ਨਾਲ ਹੀ ਸਰਕਾਰੀ ਪੱਧਰ 'ਤੇ ਨਵੇਂ ਐਲਾਨ ਹੋ ਸਕਦੇ ਹਨ।

ਨਵੀਂ ਦਿੱਲੀ - ਸਤੰਬਰ ਤੋਂ ਆਮ ਆਦਮੀ ਨਾਲ ਜੁੜੀਆਂ ਕਈ ਸੇਵਾਵਾਂ ਦੇ ਨਿਯਮਾਂ 'ਚ ਬਦਲਾਅ ਹੋਣ ਵਾਲਾ ਹੈ। ਇਸ ਨਾਲ ਹੀ ਸਰਕਾਰੀ ਪੱਧਰ 'ਤੇ ਨਵੇਂ ਐਲਾਨ ਹੋ ਸਕਦੇ ਹਨ। ਜਿਨ੍ਹਾਂ ਸੇਵਾਵਾਂ 'ਚ ਫਾਇਦਾ ਹੋਵੇਗਾ ਉਨ੍ਹਾਂ 'ਚ ਮੁੱਖ ਰੂਪ ਤੋਂ LPG, Home Loan, EMI, Airlines ਆਦਿ ਸ਼ਾਮਲ ਹੈ। ਹਰ ਮਹੀਨੇ ਦੀ ਪਹਿਲੀ ਤਾਰੀਕ ਨੂੰ ਰਸੋਈ ਗੈਸ ਦੀਆਂ ਕੀਮਤਾਂ ਬਦਲਦੀਆਂ ਹਨ।

Home LoanHome Loan

ਇਸ ਵਾਰ ਕੀਮਤ ਘੱਟਣ ਦੀ ਉਮੀਦ ਹੈ। ਪਹਿਲੀ ਤਾਰੀਕ ਤੋਂ ਏਅਰਲਾਈਨਜ਼ ਦਾ ਕਿਰਾਇਆ ਵੀ ਵੱਧਣ ਵਾਲਾ ਹੈ। ਉੱਥੇ ਹੋਮ ਲੋਨ, ਪਰਸਨਲ ਲੋਨ ਤੇ ਮਿਲੇ ਮੋਰੇਟੋਰਿਅਮ ਦੀ ਮਿਆਦ ਖ਼ਤਮ ਹੋ ਸਕਦੀ ਹੈ, ਇਸ ਦੇ ਚੱਲਦਿਆਂ ਗਾਹਕਾਂ ਨੂੰ EMI ਚੁਕਾਉਣੀ ਪੈ ਸਕਦੀ ਹੈ। ਸਭ ਤੋਂ ਅਹਿਮ ਐਲਾਨ ਅਨਲਾਕ-4 ਦਾ ਹੋ ਸਕਦਾ ਹੈ।

LPG Gas CylinderLPG Gas Cylinder

ਪੈਟਰੋਲੀਅਮ ਕੰਪਨੀਆਂ ਮਹੀਨੇ ਦੀ ਪਹਿਲੀ ਤਾਰੀਕ ਨੂੰ ਘਰੇਲੂ ਤੇ ਕਮਰਸ਼ੀਅਲ ਗੈਸ ਦੀਆਂ ਕੀਮਤਾਂ ਰਿਵਾਈਜ਼ ਕਰਦੀਆਂ ਹੈ। ਇਸ ਸਾਲ ਦੀ ਸ਼ੁਰੂਆਤ 'ਚ ਰਸੋਈ ਗੈਸ ਸਸਤੀ ਹੋਈ ਸੀ। ਇਹ ਲਾਕਡਾਊਨ ਤੋਂ ਬਾਅਦ ਵੀ ਦੋ ਮਹੀਨਿਆਂ ਤਕ ਜਾਰੀ ਰਹੀ ਪਰ ਉਸ ਤੋਂ ਬਾਅਦ ਜੂਨ ਤੋਂ ਗੈਸ ਦੀਆਂ ਕੀਮਤਾਂ ਵਧਣੀਆਂ ਸ਼ੁਰੂ ਹੋ ਗਈਆਂ ਹਨ।

Passengers in trouble for 48 hoursPassengers 

ਪਿਛਲੀ ਵਾਰ ਅਗਸਤ 'ਚ ਹਾਲਾਂਕਿ ਮਹਾਨਗਰਾਂ 'ਚ ਗੈਸ ਦੀਆਂ ਕੀਮਤਾਂ ਘਟੀਆਂ ਸਨ ਪਰ ਦੋ ਮਹੀਨਿਆਂ ਤੋਂ ਗਾਹਕਾਂ ਨੂੰ ਗੈਸ ਦੀ ਸਬਸਿਡੀ ਨਹੀਂ ਮਿਲ ਰਹੀ ਹੈ। ਇਸ ਦੇ ਚੱਲਦਿਆਂ ਉਹ ਪਰੇਸ਼ਾਨ ਹਨ। ਸਤੰਬਰ ਤੋਂ ਉਮੀਦ ਹੈ ਕਿ ਗੈਸ ਦੀਆਂ ਕੀਮਤਾਂ ਘੱਟ ਹੋ ਸਕਦੀਆਂ ਹਨ। ਨਾਗਰਿਕ ਉਡਨ ਮੰਤਰਾਲੇ ਨੇ 1 ਸਤੰਬਰ ਤੋਂ ਘਰੇਲੂ ਤੇ ਅੰਤਰਰਾਸ਼ਟਰੀ ਯਾਤਰੀਆਂ ਤੋਂ ਉਚ ਹਵਾਈ ਸੁਰੱਖਿਆ ਫੀਸ ਵਸੂਲਣ ਦਾ ਫ਼ੈਸਲਾ ਲਿਆ ਹੈ।

LPG CylinderLPG Cylinder

ਘਰੇਲੂ ਯਾਤਰੀਆਂ ਲਈ ਏਐੱਸਐੱਫ ਨੂੰ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਵਾਲੇ 150 ਰੁਪਏ ਤੋਂ ਵਧਾ ਕੇ 160 ਰੁਪਏ ਕਰ ਦਿੱਤਾ ਜਾਵੇਗਾ ਤੇ ਅੰਤਰਰਾਸ਼ਟਰੀ ਯਾਤਰੀ 1 ਸਤੰਬਰ ਤੋਂ ਏਐੱਸਐੱਫ ਦੇ ਰੂਪ 'ਚ 4.85 ਅਮਰੀਕੀ ਡਾਲਰ ਦੇ ਬਦਲੇ 5.2 ਅਮਰੀਕੀ ਡਾਲਰ ਦਾ ਭੁਗਤਾਨ ਕਰਨਗੇ।

SHARE ARTICLE

ਏਜੰਸੀ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement