
ਜਾਣਕਾਰੀ ਅਨੁਸਾਰ, ਕਾਬੁਲ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਲੈ ਕੇ ਪਰਤੇ ਤਿੰਨ ਗ੍ਰੰਥੀ ਵੀ ਕੋਰੋਨਾ ਦੀ ਲਪੇਟ ਵਿਚ ਆ ਗਏ ਹਨ।
ਨਵੀਂ ਦਿੱਲੀ: ਅਫ਼ਗਾਨਿਸਤਾਨ (Afghanistan Crisis) ਦੇ ਵਿਗੜੇ ਹਾਲਾਤਾਂ ’ਚੋਂ ਬਾਹਰ ਕੱਢ ਲੋਕਾਂ ਨੂੰ ਸੁਰੱਖਿਅਤ ਭਾਰਤ ਵਾਪਸ ਲਿਆਉਣ ਦਾ ਮਿਸ਼ਨ ਜਾਰੀ ਹੈ। ਮੰਗਲਵਾਰ ਨੂੰ ਅਫ਼ਗਾਨਿਸਤਾਨ ਤੋਂ ਕੁੱਲ 78 ਯਾਤਰੀ (78 Passengers) ਦਿੱਲੀ ਪਰਤੇ ਹਨ। ਯਾਤਰੀਆਂ ਵਿਚੋਂ 16 ਲੋਕ ਕੋਰੋਨਾ ਪਾਜ਼ੀਟਿਵ (16 found Corona Positive) ਪਾਏ ਗਏ ਹਨ।
ਹੋਰ ਪੜ੍ਹੋ: ਟਰਾਂਸਜੈਂਡਰ ਭਾਈਚਾਰੇ ਦੀ ਮਦਦ ਲਈ ਆਪ ਵਿਧਾਇਕ ਰਾਘਵ ਚੱਢਾ ਨੇ 'ਮਿਸ਼ਨ ਸਹਾਰਾ' ਦੀ ਕੀਤੀ ਸ਼ੁਰੂਆਤ
16 people returned to India from Kabul tested positive for coronavirus
ਜਾਣਕਾਰੀ ਅਨੁਸਾਰ ਕਾਬੁਲ (Kabul to Delhi) ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਲੈ ਕੇ ਪਰਤੇ ਤਿੰਨ ਗ੍ਰੰਥੀ ਵੀ ਕੋਰੋਨਾ ਦੀ ਲਪੇਟ ਵਿਚ ਆ ਗਏ ਹਨ। ਹਾਲਾਂਕਿ, ਇਹ ਰਾਹਤ ਦੀ ਗੱਲ ਹੈ ਕਿ ਹਰ ਕਿਸੇ ਵਿਚ ਕੋਰੋਨਾ ਵਾਇਰਸ ਦੇ ਲੱਛਣ ਨਹੀਂ ਪਾਏ ਗਏ। ਕੋਰੋਨਾ ਦੀ ਰਿਪੋਰਟ ਆਉਣ ਤੋਂ ਬਾਅਦ, ਹੁਣ ਸਾਰੇ 78 ਲੋਕਾਂ ਨੂੰ ਕੁਆਰੰਟੀਨ (Quarantine) ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ, ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਹੋਰ ਨੇਤਾ, ਅਧਿਕਾਰੀ ਵੀ ਇਨ੍ਹਾਂ ਸਾਰਿਆਂ ਦੇ ਸੰਪਰਕ ਵਿਚ ਆਏ ਸਨ।
ਹੋਰ ਪੜ੍ਹੋ: ਦੁਖਦਾਈ ਹਾਦਸਾ: ਬਿਹਾਰ 'ਚ ਛੱਪੜ ਵਿੱਚ ਡੁੱਬਣ ਕਾਰਨ ਪੰਜ ਲੜਕੀਆਂ ਦੀ ਹੋਈ ਮੌਤ
PHOTO
ਹੋਰ ਪੜ੍ਹੋ: ਤਾਲਿਬਾਨ ਨੇ ਜਾਰੀ ਕੀਤਾ ਨਵਾਂ ਫਤਵਾ, ਨੇਲ ਪਾਲਸ਼ ਲਗਾਉਣ ’ਤੇ ਔਰਤਾਂ ਦੀਆਂ ਕੱਟੀਆਂ ਜਾਣਗੀਆਂ ਉਂਗਲਾਂ
ਦੱਸ ਦੇਈਏ ਕਿ ਅਫ਼ਗਾਨਿਸਤਾਨ ਦੇ ਕਾਬੁਲ ਤੋਂ ਭਾਰਤੀ ਹਵਾਈ ਸੈਨਾ ਦੇ ਜਹਾਜ਼ਾਂ ਰਾਹੀਂ ਲੋਕਾਂ ਨੂੰ ਲਗਾਤਾਰ ਲਿਆਂਦਾ ਜਾ ਰਿਹਾ ਹੈ। ਇਨ੍ਹਾਂ ਵਿਚ ਭਾਰਤੀ ਨਾਗਰਿਕਾਂ ਦੇ ਨਾਲ-ਨਾਲ ਅਫ਼ਗਾਨ ਨਾਗਰਿਕ ਵੀ ਸ਼ਾਮਲ ਹਨ। ਭਾਰਤ ਨੇ ਹੁਣ ਤੱਕ ਅਫ਼ਗਾਨਿਸਤਾਨ ਤੋਂ 500 ਤੋਂ ਜ਼ਿਆਦਾ ਲੋਕਾਂ ਨੂੰ ਕੱਢ ਲਿਆ ਹੈ। ਭਾਰਤ ਹਰ ਰੋਜ਼ ਦੋ ਜਹਾਜ਼ਾਂ ਰਾਹੀਂ ਲੋਕਾਂ ਨੂੰ ਲਿਆਉਣ ਵਿਚ ਰੁੱਝਿਆ ਹੋਇਆ ਹੈ। ਭਾਰਤ ਨੇ ਇਸ ਮਿਸ਼ਨ ਨੂੰ ਆਪਰੇਸ਼ਨ ਦੇਵੀਸ਼ਕਤੀ (Operation Devi Shakti) ਦਾ ਨਾਂ ਦਿੱਤਾ ਹੈ। ਖਾਸ ਗੱਲ ਇਹ ਹੈ ਕਿ ਭਾਰਤ ਆਪਣੇ ਨਾਗਰਿਕਾਂ ਅਤੇ ਅਫ਼ਗਾਨ ਨਾਗਰਿਕਾਂ ਦੇ ਨਾਲ-ਨਾਲ ਦੁਨੀਆ ਦੇ ਹੋਰ ਲੋਕਾਂ ਨੂੰ ਵੀ ਬਚਾ ਰਿਹਾ ਹੈ।