
ਕੇਜਰੀਵਾਲ ਨੇ ਕਿਹਾ ਕਿ ਨੀਤੀ ਆਪਣੇ ਅੰਤਿਮ ਪੜਾਅ ਵਿਚ ਹੈ ਅਤੇ ਇਸ ਨੂੰ ਛੇਤੀ ਹੀ ਕੈਬਨਿਟ ਤੋਂ ਮਨਜ਼ੂਰੀ ਮਿਲ ਜਾਵੇਗੀ।
ਨਵੀਂ ਦਿੱਲੀ: ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੇ ਕਿਹਾ ਕਿ ਦਿੱਲੀ ਸਰਕਾਰ ਜਲਦ ਹੀ ਦੇਸ਼ ਵਿਚ ਇਕ "ਬਹੁਤ ਹੀ ਪ੍ਰਗਤੀਸ਼ੀਲ" ਫ਼ਿਲਮ ਨੀਤੀ (Film Policy) ਲੈ ਕੇ ਆਵੇਗੀ। ਜੋ ਮਨੋਰੰਜਨ ਉਦਯੋਗ (Entertainment Industry) ਨੂੰ ਵੱਡਾ ਹੁਲਾਰਾ ਦੇਵੇਗੀ। ਉਨ੍ਹਾਂ ਨੇ ਇਕ ਸਮਾਗਮ ਦੌਰਾਨ ਕਿਹਾ ਕਿ ਨੀਤੀ ਆਪਣੇ ਅੰਤਿਮ ਪੜਾਅ ਵਿਚ ਹੈ ਅਤੇ ਇਸ ਨੂੰ ਛੇਤੀ ਹੀ ਕੈਬਨਿਟ ਤੋਂ ਮਨਜ਼ੂਰੀ ਮਿਲ ਜਾਵੇਗੀ।
ਉਨ੍ਹਾਂ ਕਿਹਾ ਕਿ, “ਵੱਖ -ਵੱਖ ਸੂਬਿਆਂ ਦੀਆਂ ਫ਼ਿਲਮ ਨੀਤੀਆਂ ਦਾ ਅਧਿਐਨ ਕਰਨ ਤੋਂ ਬਾਅਦ, ਮੇਰਾ ਮੰਨਣਾ ਹੈ ਕਿ ਇਹ ਸਭ ਤੋਂ ਪ੍ਰਗਤੀਸ਼ੀਲ ਫ਼ਿਲਮ ਨੀਤੀ ਹੋਵੇਗੀ ਜੋ ਸਮੁੱਚੇ ਮਨੋਰੰਜਨ ਉਦਯੋਗ ਨੂੰ ਉਤਸ਼ਾਹਿਤ ਕਰੇਗੀ।”
Arvind Kejriwal
ਕੇਜਰੀਵਾਲ ਨੇ ਕਿਹਾ ਕਿ ਕੋਵਿਡ -19 (Coronavirus) ਦੌਰਾਨ ਮਨੋਰੰਜਨ ਉਦਯੋਗ ਬਹੁਤ ਮਾੜੇ ਦੌਰ ਵਿਚੋਂ ਲੰਘਿਆ ਹੈ ਅਤੇ ਇਹ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਅਤੇ ਲੋਕਾਂ ਦੇ ਸਾਹਮਣੇ ਰੋਜ਼ੀ-ਰੋਟੀ ਦੇ ਮੁੱਦੇ ਵੀ ਉੱਠੇ। ਉਨ੍ਹਾਂ ਨੇ ਉਮੀਦ ਜਤਾਈ ਕਿ ਚੀਜ਼ਾਂ ਵਿਚ ਸੁਧਾਰ ਹੋਵੇਗਾ ਅਤੇ ਮਨੋਰੰਜਨ ਉਦਯੋਗ ਅਤੇ ਹੋਰ ਖੇਤਰ ਮੁੜ ਲੀਹ 'ਤੇ ਆ ਜਾਣਗੇ।