
ਜਾਨੀ ਮਾਲੀ ਨੁਕਸਾਨ ਤੋਂ ਰਿਹਾ ਬਚਾਅ
ਜੰਮੂ: ਜੰਮੂ-ਕਸ਼ਮੀਰ 'ਚ ਇਕ ਘੰਟੇ ਦੇ ਅੰਦਰ ਦੋ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਪਹਿਲੇ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 3.2 ਮਾਪੀ ਗਈ, ਜਦੋਂ ਕਿ ਦੂਜੇ ਭੂਚਾਲ ਦੀ ਤੀਬਰਤਾ 4.1 ਸੀ। ਭੂਚਾਲ ਵਿਗਿਆਨ ਦੇ ਰਾਸ਼ਟਰੀ ਕੇਂਦਰ (ਐੱਨ.ਸੀ.ਐੱਸ.) ਨੇ ਕਿਹਾ ਕਿ ਬੁੱਧਵਾਰ ਰਾਤ ਨੂੰ ਜੰਮੂ-ਕਸ਼ਮੀਰ ਦੇ ਕਟਰਾ 'ਚ ਇਕ ਘੰਟੇ ਦੇ ਅੰਦਰ ਰਿਕਟਰ ਪੈਮਾਨੇ 'ਤੇ 3.2 ਅਤੇ 4.1 ਤੀਬਰਤਾ ਦੇ ਦੋ ਭੂਚਾਲ ਆਏ।
Earthquake
ਦੂਜਾ ਭੂਚਾਲ ਬੁੱਧਵਾਰ ਰਾਤ 11:52 ਵਜੇ ਆਇਆ। ਭੂਚਾਲ ਦੀ ਡੂੰਘਾਈ ਜ਼ਮੀਨ ਤੋਂ 5 ਕਿਲੋਮੀਟਰ ਹੇਠਾਂ ਸੀ। NCS ਨੇ ਟਵੀਟ ਕੀਤਾ ਕਿ ਰਾਤ 11:52 'ਤੇ ਦੂਜੀ ਵਾਰ ਭੂਚਾਲ ਆਇਆ। ਇਸ ਦਾ ਕੇਂਦਰ ਕਟੜਾ ਤੋਂ 60 ਕਿਲੋਮੀਟਰ ਪੂਰਬ ਵੱਲ ਸੀ। ਭੂਚਾਲ ਦੀ ਡੂੰਘਾਈ ਜ਼ਮੀਨ ਤੋਂ 5 ਕਿਲੋਮੀਟਰ ਹੇਠਾਂ ਸੀ। ਇਸ ਤੋਂ ਪਹਿਲਾਂ ਬੁੱਧਵਾਰ ਰਾਤ 11:04 'ਤੇ ਕਟੜਾ 'ਚ ਰਿਕਟਰ ਪੈਮਾਨੇ 'ਤੇ 3.2 ਤੀਬਰਤਾ ਦਾ ਭੂਚਾਲ ਆਇਆ।
Earthquake