ਵਾਹਨ 'ਚ ਕਰੀਬ 12 ਲੋਕ ਸਵਾਰ ਸਨ
ਵਾਇਨਾਡ- ਕੇਰਲ ਦੇ ਵਾਇਨਾਡ ਜ਼ਿਲ੍ਹੇ 'ਚ ਸ਼ੁੱਕਰਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਇਛੇ ਇਕ ਜੀਪ ਖੱਡ 'ਚ ਡਿੱਗ ਗਈ। ਇਸ ਹਾਦਸੇ ਵਿਚ 9 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਦੱਸਿਆ ਕਿ ਮਰਨ ਵਾਲਿਆਂ 'ਚ ਜ਼ਿਆਦਾ ਔਰਤਾਂ ਹਨ।
ਪੁਲਿਸ ਮੁਤਾਬਕ, ਦੁਪਹਿਰ ਨੂੰ ਕਰੀਬ 3:30 ਵਜੇ ਵਲਾਡ-ਮਨੰਥਾਵੜੀ ਰੋਡ 'ਤੇ ਹਾਦਸਾ ਵਾਪਰਿਆ। ਵਾਹਨ 'ਚ ਕਰੀਬ 12 ਲੋਕ ਸਵਾਰ ਸਨ। ਮਿਲੀ ਜਾਣਕਾਰੀ ਅਨੁਸਾਰ ਜੀਪ ਇਕ ਨਿੱਜੀ ਚਾਹ ਦੇ ਬਾਗ 'ਚ ਕੰਮ ਕਰਨ ਵਾਲੀਆਂ ਔਰਤਾਂ ਨੂੰ ਲੈਕੇ ਮੱਕੀਮਲਾ ਪਰਤ ਰਹੀ ਸੀ।
ਪੁਲਿਸ ਨੇ ਦੱਸਿਆ ਕਿ ਹਾਦਸੇ 'ਚ ਜ਼ਖ਼ਮੀ ਲੋਕਾਂ ਨੂੰ ਮਨੰਥਾਵੜੀ ਦੇ ਇਕ ਹਸਪਤਾਲ 'ਚ ਲਿਜਾਇਆ ਗਿਆ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਘੱਟੋ-ਘੱਟ ਦੋ ਲੋਕਾਂ ਦੀ ਹਾਲਤ ਗੰਭੀਰ ਬਣਾਈ ਹੋਈ ਹੈ।