Pearls Group ਦੇ ਚੇਅਰਮੈਨ ਨਿਰਮਲ ਸਿੰਘ ਭੰਗੂ ਦੀ ਹੋਈ ਮੌਤ
Published : Aug 25, 2024, 10:21 pm IST
Updated : Aug 25, 2024, 10:21 pm IST
SHARE ARTICLE
Nirmal Singh Bhangu
Nirmal Singh Bhangu

ਜੇਲ੍ਹ ’ਚ ਸਿਹਤ ਵਿਗੜਨ ਕਾਰਨ ਦਿੱਲੀ ਦੇ ਦੀਨ ਦਿਆਲ ਉਪਾਧਿਆਏ ਹਸਪਤਾਲ ’ਚ ਸਨ ਦਾਖ਼ਲ

ਨਵੀਂ ਦਿੱਲੀ: ਪਰਲਜ਼ ਗਰੁੱਪ ਦੇ ਚੇਅਰਮੈਨ ਨਿਰਮਲ ਸਿੰਘ ਭੰਗੂ ਦੀ ਮੌਤ ਹੋ ਗਈ ਹੈ। ਜੇਲ੍ਹ ’ਚ ਸਿਹਤ ਵਿਗੜਨ ਕਾਰਨ ਉਨ੍ਹਾਂ ਨੂੰ ਦਿੱਲੀ ਦੇ ਦੀਨ ਦਿਆਲ ਉਪਾਧਿਆਏ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ ਜਿੱਥੇ ਉਨ੍ਹਾਂ ਨੇ ਆਖ਼ਰੀ ਸਾਹ ਲਏ। 

ਨਿਰਮਲ ਸਿੰਘ ਭੰਗੂ, ਪਰਲਜ਼ ਐਗਰੋਟੈਕ ਕਾਰਪੋਰੇਸ਼ਨ ਲਿਮਟਿਡ (ਪੀ.ਏ.ਸੀ.ਐਲ.) ਦੇ ਸੰਸਥਾਪਕ ਸਨ। ਪੰਜਾਬ ’ਚ ਅਟਾਰੀ ਬਾਰਡਰ ਨੇੜੇ ਦੁੱਧ ਵੇਚਣ ਵਾਲੇ ਵਜੋਂ ਸ਼ੁਰੂਆਤ ਕਰਨ ਤੋਂ ਬਾਅਦ, ਭੰਗੂ ਨੇ ਇਕ  ਦਿੱਗਜ ਕਾਰੋਬਾਰੀ ਵਜੋਂ ਪ੍ਰਸਿੱਧੀ ਪ੍ਰਾਪਤ ਕੀਤੀ। 

ਭੰਗੂ ਕਥਿਤ ਤੌਰ ’ਤੇ 45,000 ਕਰੋੜ ਰੁਪਏ ਤੋਂ ਵੱਧ ਦੇ ਪੋਂਜੀ ਘਪਲੇ ਦੇ ਦੋਸ਼ਾਂ ਹੇਠ ਜੇਲ ’ਚ ਬੰਦ ਸਨ। ਉਨ੍ਹਾਂ ਦੇ ਸਮੂਹ ਪੀ.ਏ.ਸੀ.ਐਲ. ਨੇ ਪੂਰੇ ਭਾਰਤ ’ਚ 1.83 ਲੱਖ ਏਕੜ ਜ਼ਮੀਨ ਇਕੱਠੀ ਕੀਤੀ। ਭੰਗੂ ਅਤੇ ਰੀਅਲ ਅਸਟੇਟ ਕੰਪਨੀ ਪਰਲਜ਼ ਗਰੁੱਪ ਦੇ ਹੋਰ ਡਾਇਰੈਕਟਰਾਂ ਨੂੰ ਕਈ ਮਹੀਨਿਆਂ ਤੱਕ ਗ੍ਰਿਫਤਾਰੀ ਤੋਂ ਬਚਣ ਤੋਂ ਬਾਅਦ 2016 ’ਚ ਪੁਲਿਸ ਹਿਰਾਸਤ ’ਚ ਰਖਿਆ ਗਿਆ ਸੀ। 

ਕਾਨੂੰਨੀ ਲੜਾਈਆਂ ਅਤੇ ਰੈਗੂਲੇਟਰੀ ਜਾਂਚ ਦੇ ਬਾਵਜੂਦ, ਭੰਗੂ ਦੀ ਸਫਲਤਾ ਪ੍ਰਾਪਤੀਆਂ ਅਤੇ ਵਿਵਾਦਾਂ ਦੋਹਾਂ ਕਾਰਨ ਸੀ। ਹਾਲ ਹੀ ’ਚ ਭਾਰਤੀ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ (ਸੇਬੀ) ਨੇ ਪੀ.ਏ.ਸੀ.ਐਲ. ਨੂੰ ਨਿਵੇਸ਼ਕਾਂ ਨੂੰ 49,100 ਕਰੋੜ ਰੁਪਏ ਵਾਪਸ ਕਰਨ ਦਾ ਹੁਕਮ ਦਿਤਾ ਸੀ।

SHARE ARTICLE

ਏਜੰਸੀ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement