
ਦਾਜ ਦੇ ਲੋਭੀ ਸਹੁਰਿਆਂ ਨੇ ਨਿੱਕੀ ਪਾਇਲ ਦਾ ਅੱਗ ਲਗਾ ਕੇ ਕੀਤਾ ਸੀ ਕਤਲ
ਨੋਇਡਾ : ਗ੍ਰੇਟਰ ਨੋਇਡਾ ਨਿੱਕੀ ਪਾਇਲ ਕਤਲ ਮਾਮਲੇ ’ਚ ਪਤੀ ਵਿਪਨ ਭੱਟੀ, ਸੱਸ ਤੋਂ ਬਾਅਦ ਜੇਠ ਰੋਹਿਤ ਭੱਟੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਰੋਹਿਤ ਭੱਟੀ ਨਿੱਕੀ ਪਾਇਲ ਦਾ ਜੇਠ ਹੈ ਅਤੇ ਉਸ ਦਾ ਨਾਮ ਕਤਲ ਕਰਨ ਵਾਲੇ ਚਾਰ ਆਰੋਪੀਆਂ ’ਚ ਸ਼ਾਮਲ ਹੈ। ਰੋਹਿਤ ਭੱਟੀ ਨੂੰ ਹਰਿਆਣਾ ਦੇ ਸਿਰਸਾ ਟੋਲ ਪਲਾਜ਼ੇ ਤੋਂ ਗ੍ਰਿਫ਼ਤਾਰ ਕੀਤਾ ਗਿਆ।
ਇਸ ਤੋਂ ਪਹਿਲਾਂ ਨਿੱਕੀ ਪਾਇਲ ਕਤਲ ਕਾਂਡ ਦੇ ਮੁੱਖ ਆਰੋਪੀ ਵਿਪਨ ਭੱਟੀ ਨੂੰ ਐਤਵਾਰ ਨੂੰ ਕੋਰਟ ’ਚ ਪੇਸ਼ ਕੀਤਾ ਗਿਆ ਸੀ, ਜਿਸ ਨੂੰ ਸੁਣਵਾਈ ਤੋਂ ਬਾਅਦ 14 ਦਿਨਾਂ ਦੀ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਵਿਪਨ ’ਤੇ ਆਪਣੀ ਪਤਨੀ ਨਿੱਕੀ ਪਾਇਲ ਨੂੰ ਜਿਊਂਦਾ ਜਲ਼ਾ ਕੇ ਮਾਰਨ ਦਾ ਗੰਭੀਰ ਆਰੋਪ ਹੈ। ਇਸ ਮਾਮਲੇ ’ਚ ਪੁਲਿਸ ਕਈ ਅਹਿਮ ਸਬੂਤ ਇਕੱਠੀ ਕਰ ਚੁੱਕੀ ਹੈ ਅਤੇ ਮ੍ਰਿਤਕ ਪਾਇਲ ਦੀ ਸੱਸ ਦਇਆਵਤੀ ਨੂੰ ਵੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ।