Weather Update: ਭਾਰੀ ਮੀਂਹ ਕਾਰਨ ਕਈ ਸੂਬਿਆਂ 'ਚ ਆਮ ਜੀਵਨ ਲੀਹੋਂ ਲੱਥਾ, ਹਿਮਾਚਲ ਪ੍ਰਦੇਸ਼ 'ਚ 400 ਸੜਕਾਂ ਬੰਦ

By : GAGANDEEP

Published : Aug 25, 2025, 6:54 am IST
Updated : Aug 25, 2025, 7:42 am IST
SHARE ARTICLE
Weather Update News in punjabi
Weather Update News in punjabi

Weather Update: ਜੰਮੂ-ਕਸ਼ਮੀਰ ਦੇ ਕੁੱਝ ਹਿੱਸਿਆਂ 'ਚ ਹੜ੍ਹ ਵਰਗੀ ਸਥਿਤੀ, ਰਾਜਸਥਾਨ 'ਚ ਜੈਪੁਰ ਦੇ ਸਕੂਲ ਦੋ ਦਿਨਾਂ ਲਈ ਬੰਦ

himachal Weather Update News in punjabi : ਭਾਰੀ ਮੀਂਹ ਕਾਰਨ ਦੇਸ਼ ਦੇ ਉੱਤਰ-ਪੱਛਮ ਦੇ ਸੂਬਿਆਂ ਵਿਚ ਆਮ ਜੀਵਨ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ ਹੈ। ਜੰਮੂ-ਕਸ਼ਮੀਰ ਦੇ ਜ਼ਿਆਦਾਤਰ ਹਿੱਸਿਆਂ ’ਚ ਰਾਤ ਭਰ ਭਾਰੀ ਮੀਂਹ ਪੈਣ ਕਾਰਨ ਕਈ ਨੀਵੇਂ ਇਲਾਕਿਆਂ ’ਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਅਤੇ ਜੰਮੂ-ਪਠਾਨਕੋਟ ਕੌਮੀ ਰਾਜਮਾਰਗ ਉਤੇ ਇਕ ਮਹੱਤਵਪੂਰਨ ਪੁਲ ਨੂੰ ਨੁਕਸਾਨ ਪਹੁੰਚਿਆ। ਜੰਮੂ ’ਚ ਸਵੇਰੇ 8:30 ਵਜੇ ਤਕ ਪਿਛਲੇ 24 ਘੰਟਿਆਂ ’ਚ 190.4 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ, ਜੋ ਇਕ ਸਦੀ ’ਚ ਇਸ ਮਹੀਨੇ ਦੀ ਦੂਜੀ ਸੱਭ ਤੋਂ ਵੱਡੀ ਬਾਰਸ਼ ਹੈ।

ਅਗੱਸਤ ’ਚ ਸੱਭ ਤੋਂ ਵੱਧ ਬਾਰਸ਼ 228.6 ਮਿਲੀਮੀਟਰ ਰਹੀ, ਜੋ 5 ਅਗੱਸਤ 1926 ਨੂੰ ਦਰਜ ਕੀਤੀ ਗਈ ਸੀ, ਜਦਕਿ ਇਸ ਤੋਂ ਪਹਿਲਾਂ 11 ਅਗੱਸਤ , 2022 ਨੂੰ 189.6 ਮਿਲੀਮੀਟਰ ਬਾਰਸ਼ ਹੋਈ ਸੀ।  ਅਧਿਕਾਰੀਆਂ ਨੇ ਦਸਿਆ ਕਿ ਜੰਮੂ ’ਚ ਇੰਡੀਅਨ ਇੰਸਟੀਚਿਊਟ ਆਫ ਇੰਟੀਗ੍ਰੇਟਿਵ ਮੈਡੀਸਨ (ਆਈ.ਆਈ.ਆਈ.ਐੱਮ.) ਦੇ ਘੱਟੋ-ਘੱਟ 45 ਵਿਦਿਆਰਥੀਆਂ ਨੂੰ ਰਾਜ ਆਫ਼ਤ ਪ੍ਰਤੀਕਿਰਿਆ ਬਲ (ਐੱਸ.ਡੀ.ਆਰ.ਐੱਫ.) ਅਤੇ ਪੁਲਿਸ ਦੇ ਸਾਂਝੇ ਆਪਰੇਸ਼ਨ ’ਚ ਸੁਰੱਖਿਅਤ ਥਾਵਾਂ ਉਤੇ ਪਹੁੰਚਾਇਆ ਗਿਆ।

ਅਧਿਕਾਰੀਆਂ ਨੇ ਸਲਾਹ ਜਾਰੀ ਕਰ ਕੇ ਲੋਕਾਂ ਨੂੰ ਜਲ ਸਰੋਤਾਂ ਅਤੇ ਜ਼ਮੀਨ ਖਿਸਕਣ ਦੀ ਸੰਭਾਵਨਾ ਵਾਲੇ ਖੇਤਰਾਂ ਤੋਂ ਦੂਰ ਰਹਿਣ ਲਈ ਕਿਹਾ ਹੈ ਕਿਉਂਕਿ ਮੌਸਮ ਨੇ 27 ਅਗੱਸਤ ਤਕ ਬੱਦਲ ਫਟਣ, ਹੜ੍ਹ ਅਤੇ ਜ਼ਮੀਨ ਖਿਸਕਣ ਦੀ ਸੰਭਾਵਨਾ ਦੇ ਨਾਲ ਦਰਮਿਆਨੀ ਤੋਂ ਤੇਜ਼ ਬਾਰਸ਼ ਦੀ ਭਵਿੱਖਬਾਣੀ ਕੀਤੀ ਹੈ। ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸਾਰਿਆਂ ਨੂੰ ਹੁਕਮ ਦਿਤੇ ਹਨ। ਭਾਰੀ ਮੀਂਹ ਦੇ ਮੱਦੇਨਜ਼ਰ ਸਬੰਧਤ ਵਿਭਾਗ ਉੱਚ ਚੌਕਰੀ ਉਤੇ ਰਹਿਣਗੇ। ਅਧਿਕਾਰੀਆਂ ਨੇ ਦਸਿਆ ਕਿ ਕਠੂਆ ਜ਼ਿਲ੍ਹੇ ’ਚ ਭਾਰੀ ਮੀਂਹ ਤੋਂ ਬਾਅਦ ਸਹਾਰ ਖੱਡ ਨਾਲੇ ਦੇ ਓਵਰਫਲੋਅ ਹੋਣ ਕਾਰਨ ਜੰਮੂ-ਪਠਾਨਕੋਟ ਹਾਈਵੇਅ ਉਤੇ ਲੋਗੇਟ ਮੋੜ ਨੇੜੇ ਇਕ ਪੁਲ ਵਿਚਕਾਰ ਤੋਂ ਨੁਕਸਾਨਿਆ ਗਿਆ। 

 ਅਧਿਕਾਰੀਆਂ ਨੇ ਦਸਿਆ ਕਿ ਸਾਂਬਾ ’ਚ ਬਸੰਤਰ, ਕਠੂਆ ’ਚ ਉਝ ਅਤੇ ਰਾਵੀ, ਡੋਡਾ ’ਚ ਚਿਨਾਬ, ਕਿਸ਼ਤਵਾੜ, ਰਾਮਬਨ ਅਤੇ ਜੰਮੂ ਅਤੇ ਊਧਮਪੁਰ ਅਤੇ ਜੰਮੂ ’ਚ ਤਵੀ ਸਮੇਤ ਪ੍ਰਮੁੱਖ ਨਦੀਆਂ ਅਤੇ ਨਦੀਆਂ ’ਚ ਪਾਣੀ ਦਾ ਪੱਧਰ ਤੇਜ਼ੀ ਨਾਲ ਵਧਿਆ ਹੈ, ਜਿਸ ਕਾਰਨ ਪ੍ਰਸ਼ਾਸਨ ਨੇ ਆਫ਼ਤ ਪ੍ਰਤੀਕਿਰਿਆ ਟੀਮਾਂ ਅਤੇ ਸਥਾਨਕ ਪੁਲਿਸ ਨੂੰ ਅਲਰਟ ਉਤੇ ਰੱਖਿਆ ਹੈ।  ਅਜੇ ਤਕ ਕਿਸੇ ਦੇ ਜਾਨੀ ਨੁਕਸਾਨ ਦੀ ਤੁਰਤ ਕੋਈ ਖਬਰ ਨਹੀਂ ਹੈ ਪਰ ਮੀਂਹ ਕਾਰਨ ਜੰਮੂ ਖੇਤਰ ਦੇ ਰਾਜੌਰੀ ਅਤੇ ਪੁੰਛ ਅਤੇ ਉੱਤਰੀ ਕਸ਼ਮੀਰ ਦੇ ਗੁਰੇਜ਼ ’ਚ ਕਈ ਥਾਵਾਂ ਉਤੇ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਹੈ। 

ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਦੇ ਕੁੱਝ ਹਿੱਸਿਆਂ ’ਚ ਦਰਮਿਆਨੀ ਤੋਂ ਭਾਰੀ ਬਾਰਸ਼ ਕਾਰਨ ਦੋ ਕੌਮੀ ਰਾਜਮਾਰਗਾਂ ਸਮੇਤ ਕੁਲ 400 ਸੜਕਾਂ ਗੱਡੀਆਂ ਦੀ ਆਵਾਜਾਈ ਲਈ ਬੰਦ ਕਰ ਦਿਤੀਆਂ ਗਈਆਂ ਹਨ। ਇਨ੍ਹਾਂ ਵਿਚੋਂ ਮੰਡੀ ਜ਼ਿਲ੍ਹੇ ’ਚ 221 ਅਤੇ ਨਾਲ ਲਗਦੇ ਕੁਲੂ ’ਚ 102 ਸੜਕਾਂ ਬੰਦ ਹਨ। ਰਾਜ ਐਮਰਜੈਂਸੀ ਆਪਰੇਸ਼ਨ ਸੈਂਟਰ (ਐਸ.ਈ.ਓ.ਸੀ.) ਨੇ ਦਸਿਆ ਕਿ ਕੌਮੀ ਰਾਜਮਾਰਗ 3 (ਮੰਡੀ-ਧਰਮਪੁਰ ਰੋਡ) ਅਤੇ ਐਨਐਚ 305 (ਔਟ-ਸੈਂਜ ਰੋਡ) ਨੂੰ ਵੀ ਬੰਦ ਕਰ ਦਿਤਾ ਗਿਆ ਹੈ। ਸਥਾਨਕ ਮੌਸਮ ਵਿਭਾਗ ਨੇ 30 ਅਗੱਸਤ ਤਕ ਰਾਜ ਦੇ ਦੋ ਤੋਂ ਸੱਤ ਜ਼ਿਲ੍ਹਿਆਂ ਦੇ ਵੱਖ-ਵੱਖ ਇਲਾਕਿਆਂ ਵਿਚ ਭਾਰੀ ਬਾਰਸ਼ ਲਈ ਚੇਤਾਵਨੀ ਜਾਰੀ ਕੀਤੀ ਹੈ। 

ਉਧਰ ਰਾਜਸਥਾਨ ਦੇ ਵੱਖ-ਵੱਖ ਹਿੱਸਿਆਂ ’ਚ ਪਿਛਲੇ 24 ਘੰਟਿਆਂ ’ਚ ਭਾਰੀ ਤੋਂ ਬਹੁਤ ਭਾਰੀ ਬਾਰਸ਼ ਜਾਰੀ ਹੈ ਅਤੇ ਦੌਸਾ ’ਚ ਸੱਭ ਤੋਂ ਵੱਧ 29 ਸੈਂਟੀਮੀਟਰ ਬਾਰਸ਼ ਦਰਜ ਕੀਤੀ ਗਈ। ਬੁੰਦੀ, ਸਵਾਈਮਾਧੋਪੁਰ ਅਤੇ ਕੋਟਾ ਜ਼ਿਲ੍ਹਿਆਂ ਦੇ ਕਈ ਇਲਾਕਿਆਂ ਵਿਚ ਹੜ੍ਹ ਵਰਗੀਆਂ ਸਥਿਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿੱਥੇ ਬਚਾਅ ਅਤੇ ਰਾਹਤ ਕਾਰਜ ਜਾਰੀ ਹਨ। ਭਾਰੀ ਮੀਂਹ ਦੀ ਭਵਿੱਖਬਾਣੀ ਦੇ ਮੱਦੇਨਜ਼ਰ ਜ਼ਿਲ੍ਹਾ ਕੁਲੈਕਟਰ ਜਿਤੇਂਦਰ ਸੋਨੀ ਨੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਨੂੰ ਸੋਮਵਾਰ ਅਤੇ ਮੰਗਲਵਾਰ ਨੂੰ ਬੰਦ ਰੱਖਣ ਦੇ ਹੁਕਮ ਦਿਤੇ ਹਨ।  

"(For more news apart from “Weather Update News in punjabi   , ” stay tuned to Rozana Spokesman.)

 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement