ਪਾਕ ਅਧੀਨ ਕਸ਼ਮੀਰ ਵਿਚ ਜਾ ਕੇ ਅਤਿਵਾਦੀਆਂ ਦੇ ਖਿਲਾਫ ਸਰਜੀਕਲ ਸਟ੍ਰਾਈਕ ਕਰਨ ਵਾਲੇ ਵਿਸ਼ੇਸ਼ ਦਲ ਵਿਚ ਸ਼ਾਮਿਲ ਭਾਰਤੀ ਸੇਨਾ ਦੇ ਲਾਂਸ ਨਾਇਕ ਸੰਦੀਪ ਸਿੰਘ
ਸ਼੍ਰੀਨਗਰ : ਸਾਲ 2016 ਵਿਚ ਪਾਕ ਅਧੀਨ ਕਸ਼ਮੀਰ ਵਿਚ ਜਾ ਕੇ ਅਤਿਵਾਦੀਆਂ ਦੇ ਖਿਲਾਫ ਸਰਜੀਕਲ ਸਟ੍ਰਾਈਕ ਕਰਨ ਵਾਲੇ ਵਿਸ਼ੇਸ਼ ਦਲ ਵਿਚ ਸ਼ਾਮਿਲ ਭਾਰਤੀ ਸੇਨਾ ਦੇ ਲਾਂਸ ਨਾਇਕ ਸੰਦੀਪ ਸਿੰਘ ਸੋਮਵਾਰ ਨੂੰ ਕਸ਼ਮੀਰ ਵਿਚ ਇੱਕ ਇਨਕਾਉਂਟਰ ਦੇ ਦੌਰਾਨ ਸ਼ਹੀਦ ਹੋ ਗਏ। ਸ਼ਹਾਦਤ ਪ੍ਰਾਪਤ ਕਰਨ ਤੋਂ ਪਹਿਲਾ ਪੈਰਾ ਕਮਾਂਡੋ ਸੰਦੀਪ ਸਿੰਘ ਅਤੇ ਉਨਾਂ ਦੇ ਸਾਥਿਆਂ ਨੇ ਤਿੰਨ ਅਤਿਵਾਦੀਆਂ ਨੂੰ ਵੀ ਮਾਰ ਦਿੱਤਾ ਤੇ ਆਪਣੀ ਵਿਲਖਣ ਨਿਡਰਤਾ ਪੇਸ਼ ਕੀਤੀ।
ਸੇਨਾ ਦੇ ਸੂਤਰਾਂ ਅਨੁਸਾਰ ਪੰਜਾਬ ਦੇ ਗੁਰਦਾਸਪੁਰ ਦੇ ਰਹਿਣ ਵਾਲੇ ਸੰਦੀਪ ਸਿੰਘ 4 ਪੈਰਾ ਕਮਾਂਡੋ ਟੀਮ ਦੇ ਨਾਲ ਤੰਗਧਾਰ ਸੈਕਟਰ ਦੇ ਗਗਾਧਾਰੀ ਨਾਰ ਇਲਾਕੇ ਵਿੱਚ ਸਰਚ ਆਪਰੇਸ਼ਨ ਦੀ ਪੈਰਵੀ ਕਰ ਰਹੇ ਸਨ। ਇਸ ਦੌਰਾਨ ਉਨਾਂ ਨੂੰ ਕੁਝ ਸ਼ੱਕੀ ਗਤੀਵਿਧੀ ਨਜ਼ਰ ਆਈ ਜਿਸ ਉਪਰੰਤ ਉਨਾਂ ਨੇ ਆਪਣੀ ਟੀਮ ਨਾਲ ਅੱਗੇ ਵੱਧ ਕੇ ਅਤਿਵਾਦੀਆਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ। ਆਹਮਣੇ-ਸਾਹਮਣੇ ਦੀ ਲੜਾਈ ਵਿਚ ਤਿੰਨ ਅਤਿਵਾਦੀਆਂ ਨੂੰ ਢੇਰ ਕਰ ਦਿੱਤਾ।
ਨਾਲ ਹੀ ਅਤਿਵਾਦੀਆਂ ਦੇ ਘਾਤਕ ਹਮਲੇ ਤੋਂ ਆਪਣੇ ਸਾਥਿਆਂ ਦੀ ਜਾਨ ਬਚਾਈ। ਇਸ ਕਾਰਵਾਈ ਦੌਰਾਨ ਉਹ ਜ਼ਖਮੀ ਹੋ ਗਏ ਪਰ ਅਤਿਵਾਦੀਆਂ ਦੇ ਖਿਲਾਫ ਗੋਲੀਆਂ ਬਰਸਾਉਣੀਆਂ ਉਨਾਂ ਜਾਰੀ ਰੱਖੀਆਂ। ਇਸੇ ਦੌਰਾਨ ਇੱਕ ਗੋਲੀ ਉਨਾਂ ਦੇ ਸਿਰ ਵਿਚ ਲੱਗੀ। ਹਸਪਤਾਲ ਲੈ ਜਾਣ ਸਮੇਂ ਲਾਂਸ ਨਾਇਕ ਸਿੰਘ ਸ਼ਹੀਦ ਹੋ ਗਏ। ਸੈਨਾ ਦੇ ਇੱਕ ਉਚ ਅਧਿਕਾਰੀ ਨੇ ਕਿਹਾ ਕਿ ਆਪਣੀ ਸੁਰੱਖਿਆ ਵੱਲ ਧਿਆਨ ਨਾਂ ਦੇ ਕੇ ਆਪਣੀ ਟੀਮ ਦੀ ਸੁਰੱਖਿਆ ਲਈ ਤਿੰਨ ਅਤਿਵਾਦੀਆਂ ਨੂੰ ਮਾਰ ਦੇਣਾ ਓਨ੍ਹਾਂ ਦੇ ਵੀਰਤਾਪੂਰਣ ਪ੍ਰਦਸ਼ਨ ਨੂੰ ਦਰਸਾਉਂਦਾ ਹੈ। ਇਨਾਂ ਅਤਿਵਾਦੀਆਂ ਦੇ ਪਾਸੋਂ ਵੱਡੀ ਮਾਤਰਾ ਵਿੱਚ ਹਥਿਆਰ ਬਰਾਮਦ ਹੋਏ ਹਨ। ਉਨਾਂ ਦਸਿਆ ਕਿ ਲਾਂਸ ਨਾਇਕ ਸਿੰਘ ਦੇ ਪਰਿਵਾਰ ਵਿੱਚ ਪਤਨੀ ਅਤੇ 5 ਸਾਲ ਦਾ ਬੇਟਾ ਹੈ।
ਅਧਿਕਾਰੀ ਨੇ ਦਸਿਆ ਕਿ ਦੋ ਸਾਲ ਪਹਿਲਾਂ ਉਹ ਸਰਜੀਕਲ ਸਟ੍ਰਾਈਕ ਕਰਨ ਵਾਲੀ ਟੀਮ ਦਾ ਹਿੱਸਾ ਸਨ। ਜ਼ਿਕਰਯੋਗ ਹੈ ਕਿ ਉਤਰੀ ਕਸ਼ਮੀਰ ਦੇ ਕੁਪਵਾੜਾ ਵਿਖੇ ਤੰਗਧਾਰ ਵਿਚ ਅਤਿਵਾਦੀ ਘੁਸਪੈਠਿਆਂ ਨੂੰ ਸੁਰੱਖਿਆ ਬਲਾਂ ਵੱਲੋਂ ਐਤਵਾਰ ਨੂੰ ਨਾਕਾਮ ਕੀਤਾ ਗਿਆ ਸੀ। ਸੈਨਾ ਨੇ ਸਮੋਵਾਰ ਨੂੰ ਤਿੰਨ ਹੋਰ ਅਤਿਵਾਦੀਆਂ ਨੂੰ ਮਾਰ ਸੁੱਟਿਆ। ਇਸ ਕਾਰਵਾਈ ਵਿੱਚ ਕੁਲ ਪੰਜ ਅਤਿਵਾਦੀ ਮਾਰੇ ਗਏ। ਦਸਿਆ ਜਾ ਰਿਹਾ ਹੈ ਕਿ ਅਤਿਵਾਦੀਆਂ ਦਾ ਇੱਕ ਦਲ ਐਤਵਾਰ ਰਾਤ ਕੁਪਵਾੜਾ ਦੇ ਤੰਗਧਾਰ ਸੈਕਰ ਵਿੱਚ ਐਲਓਸੀ ਦੇ ਰਾਂਹੀ ਘੁਸਪੈਠ ਕਰਨ ਦੀ ਕੋਸ਼ਿਸ ਕਰ ਰਿਹਾ ਸੀ।
ਇਸ ਦੌਰਾਨ ਸੈਨਾ ਦੇ ਜਵਾਨਾਂ ਨੇ ਸ਼ੱਕੀ ਹਰਕਤਾਂ ਦੇਖ ਕੇ ਅਤਿਵਾਦੀਆਂ ਨੰ ਲਲਕਾਰਿਆ ਜਿਸਤੋਂ ਬਾਅਦ ਘੁਸਪੈਠਿਆਂ ਨੇ ਜਵਾਨਾਂ ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਗੋਲਾਬਾਰੀ ਵਿੱਚ ਸੈਨਾ ਨੇ ਮੂੰਹਤੋੜ ਜਵਾਬ ਦਿੰਦੇ ਹੋਏ ਦੋ ਅਤਿਵਾਦੀਆਂ ਨੂੰ ਮੌਕੇ ਤੇ ਹੀ ਮਾਰ ਦਿੱਤਾ ਜਦਕਿ ਤਿੰਨ ਹੋਰ ਉਥੋਂ ਫ਼ਰਾਰ ਹੋ ਗਏ। ਇਸਤੋਂ ਬਾਅਦ ਸੈਨਾ ਨੇ ਤੁਰੰਤ ਨਿਯੰਤਰਣ ਰੇਖਾ ਅਤੇ ਸੀਮਾ ਤੇ ਘੁਸਪੈਠ ਦੇ ਖਤਰੇ ਦਾ ਅਲਰਟ ਜਾਰੀ ਕਰਦੇ ਹੋਏ ਤੰਗਧਾਰ ਸੈਕਟਰ ਦੇ ਵੱਖ-ਵੱਖ ਇਲਾਕਿਆਂ ਵਿੱਚ ਤਲਾਸ਼ੀ ਸ਼ੁਰੂ ਕਰ ਦਿੱਤੀ ਸੀ। ਬਾਅਦ ਵਿੱਚ ਇਹ ਅਤਿਵਾਦੀ ਵੀ ਲਾਂਸ ਨਾਇਕ ਵੱਲੋਂ ਮਾਰ ਦਿੱਤੇ ਗਏ।