ਕਸ਼ਮੀਰਾ ਸਿੰਘ ਵਿਰਕ ਦਾ ਕਥਿਤ ਕਤਲ ਕਰਨ ਤੋਂ ਬਾਅਦ ਫਰਾਰ ਸੀ ਬਿੱਟੂ ਸਿੰਘ ਅਰਜੁਨ ਸਿੰਘ ਉਰਫ਼ ਬਲਵਿੰਦਰ ਸਿੰਘ
ਮੁੰਬਈ,: ਨਵੀਂ ਮੁੰਬਈ ਵਿਚ ਕਰੀਬ 30 ਸਾਲ ਪਹਿਲਾਂ ਅਪਣੇ ਇਕ ਸਾਥੀ ਦਾ ਕਥਿਤ ਤੌਰ ’ਤੇ ਕਤਲ ਕਰਨ ਤੋਂ ਬਾਅਦ ਫਰਾਰ ਹੋਏ ਇਕ ਮੁਲਜ਼ਮ ਨੂੰ ਪੰਜਾਬ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਕ ਪੁਲਿਸ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ।
ਅਧਿਕਾਰੀ ਅਨੁਸਾਰ ਗੁਪਤ ਸੂਚਨਾ ਦੇ ਆਧਾਰ ’ਤੇ ਪਨਵੇਲ ਪੁਲਿਸ ਦੀ ਟੀਮ ਨੇ ਪੰਜਾਬ ਦੇ ਅੰਮ੍ਰਿਤਸਰ ਦੇ ਪਿੰਡ ਰਈਆ ਤੋਂ ਬਿੱਟੂ ਸਿੰਘ ਅਰਜੁਨ ਸਿੰਘ ਉਰਫ਼ ਬਲਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ।
ਅਧਿਕਾਰੀ ਨੇ ਦਸਿਆ ਕਿ ਬਿੱਟੂ ਸਿੰਘ 12 ਨਵੰਬਰ 1994 ਨੂੰ ਕਸ਼ਮੀਰਾ ਸਿੰਘ ਵਿਰਕ ਦਾ ਕਥਿਤ ਤੌਰ ’ਤੇ ਕਤਲ ਕਰਨ ਤੋਂ ਬਾਅਦ ਫਰਾਰ ਸੀ। ਉਨ੍ਹਾਂ ਕਿਹਾ ਕਿ ਬਿੱਟੂ ਸਿੰਘ ਅਤੇ ਉਸ ਦੇ ਸਾਥੀਆਂ ਸਲਵਿੰਦਰ ਮਜ੍ਹਬੀ ਅਤੇ ਬਾਵਾ ਸਿੰਘ ਗੌਡਸ ਨੇ ਕਥਿਤ ਤੌਰ ’ਤੇ ਡਰਾਈਵਰ ਨੂੰ ਹਟਾਏ ਜਾਣ ਨੂੰ ਲੈ ਕੇ ਹੋਏ ਝਗੜੇ ਨੂੰ ਲੈ ਕੇ ਵਿਰਕ ਦਾ ਕਤਲ ਕਰ ਦਿਤਾ ਸੀ।
ਅਧਿਕਾਰੀ ਨੇ ਦਸਿਆ ਕਿ ਇਸ ਮਾਮਲੇ ’ਚ ਸਲਵਿੰਦਰ ਨੂੰ 1994 ’ਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਜਦੋਂ ਕਿ ਬਾਵਾ ਸਿੰਘ ਦੀ ਮੌਤ ਹੋ ਚੁੱਕੀ ਸੀ ਪਰ ਬਿੱਟੂ ਸਿੰਘ ਨਵੇਂ ਨਾਂ ਨਾਲ ਅੰਮ੍ਰਿਤਸਰ ’ਚ ਅਪਣੇ ਪਿੰਡ ਰਹਿ ਰਿਹਾ ਸੀ। ਉਨ੍ਹਾਂ ਦਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਨੂੰ ਸੋਮਵਾਰ ਨੂੰ ਨਵੀਂ ਮੁੰਬਈ ਲਿਆਂਦਾ ਗਿਆ।