ਮੈਂ ਜੋ ਵੀ ਹਾਂ, ਉਸ ’ਚ ਹਰਿਆਣਾ ਦਾ ਵੱਡਾ ਯੋਗਦਾਨ ਹੈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ
Published : Sep 25, 2024, 8:04 pm IST
Updated : Sep 25, 2024, 8:04 pm IST
SHARE ARTICLE
Haryana has a big contribution in what I am: Prime Minister Narendra Modi
Haryana has a big contribution in what I am: Prime Minister Narendra Modi

ਕਿਹਾ, ਸੋਨੀਪਤ ਦੀ ਇਸ ਧਰਤੀ ਤੋਂ ਮੈਂ ਦੇਸ਼ ਦੇ ਮਹਾਨ ਪੁੱਤਰ ਸਰ ਛੋਟੂ ਰਾਮ ਜੀ ਨੂੰ, ਬਾਬਾ ਲਕਸ਼ਮੀਚੰਦ ਜੀ ਨੂੰ ਸਲਾਮ ਕਰਦਾ ਹਾਂ

ਚੰਡੀਗੜ੍ਹ : ਹਰਿਆਣਾ ਵਿਧਾਨ ਸਭਾ ਚੋਣ ਲਈ ਪ੍ਰਚਾਰ ਕਰਿਦਆਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗੋਹਾਨਾ, ਸੋਨੀਪਤ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਇਕ ਰੈਲੀ ਨੂੰ ਸੰਬੋਧਨ ਕੀਤਾ। ਹਰਿਆਣਾ ਚੋਣਾਂ ਨੂੰ ਲੈ ਕੇ ਇਹ ਉਨ੍ਹਾਂ ਦੀ ਦੂਜੀ ਰੈਲੀ ਹੈ।
ਸੰਬੋਧਨ ਦੀ ਸ਼ੁਰੂਆਤ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘‘ਸੋਨੀਪਤ ਦੀ ਇਸ ਧਰਤੀ ਤੋਂ ਮੈਂ ਦੇਸ਼ ਦੇ ਮਹਾਨ ਪੁੱਤਰ ਸਰ ਛੋਟੂ ਰਾਮ ਜੀ ਨੂੰ ਸਲਾਮ ਕਰਦਾ ਹਾਂ। ਸਰ ਛੋਟੂ ਰਾਮ ਜੀ ਦਾ ਜੀਵਨ ਕਿਸਾਨਾਂ ਅਤੇ ਗਰੀਬਾਂ ਨੂੰ ਸਮਰਪਿਤ ਸੀ। ਮੈਂ ਬਾਬਾ ਲਕਸ਼ਮੀਚੰਦ ਜੀ ਨੂੰ ਸਲਾਮ ਕਰਦਾ ਹਾਂ ਜਿਨ੍ਹਾਂ ਨੇ ਹਰਿਆਣਾ ਦੀ ਲੋਕ ਕਲਾ ਨੂੰ ਅਮੀਰ ਕੀਤਾ। ਅੱਜ 25 ਸਤੰਬਰ ਸਾਡੇ ਮੋਢੀ ਪੰਡਿਤ ਦੀਨ ਦਿਆਲ ਉਪਾਧਿਆਏ ਦਾ ਜਨਮ ਦਿਨ ਵੀ ਹੈ। ਮੈਂ ਸਤਿਕਾਰਯੋਗ ਦੀਨ ਦਿਆਲ ਜੀ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ।’’
ਮੋਦੀ ਨੇ ਕਿਹਾ, ‘‘ਮੈਂ ਮਾਣ ਨਾਲ ਕਹਿੰਦਾ ਹਾਂ ਕਿ ਮੈਂ ਜੋ ਵੀ ਹਾਂ, ਉਸ ’ਚ ਹਰਿਆਣਾ ਦਾ ਵੱਡਾ ਯੋਗਦਾਨ ਹੈ। ਇਸ ਵਾਰ ਫਿਰ ਹਰਿਆਣਾ ਕਹਿ ਰਿਹਾ ਹੈ ਕਿ ਹਰਿਆਣਾ ’ਚ ਇਕ  ਵਾਰ ਫਿਰ ਭਾਜਪਾ ਦੀ ਸਰਕਾਰ ਹੈ।’’
ਉਨ੍ਹਾਂ ਅੱਗੇ ਕਾਂਗਰਸ ’ਤੇ ਤਿੱਖਾ ਹਮਲਾ ਕੀਤਾ ਅਤੇ ਕਿਹਾ ਕਿ ਜੇਕਰ ਉਹ ਗ਼ਲਤੀ ਨਾਲ ਵੀ ਹਰਿਆਣਾ ਦੀ ਸੱਤਾ ’ਚ ਆ ਗਈ ਤਾਂ ਉਸ ਦੇ ਅੰਦਰੂਨੀ ਕਲੇਸ਼ ਕਾਰਨ ਸਥਿਰਤਾ ਅਤੇ ਵਿਕਾਸ ਦਾਅ ’ਤੇ ਲੱਗ ਜਾਵੇਗਾ ਅਤੇ ਉਹ ਸੂਬੇ ਨੂੰ ਬਰਬਾਦ ਕਰ ਦੇਣਗੇ। ਉਨ੍ਹਾਂ ਕਿਹਾ, ‘‘ਜਿਵੇਂ-ਜਿਵੇਂ ਵੋਟਾਂ ਦਾ ਦਿਨ ਨੇੜੇ ਆ ਰਿਹਾ ਹੈ, ਕਾਂਗਰਸ ਦੀ ਹਾਰ ਹੁੰਦੀ ਜਾ ਰਹੀ ਹੈ। ਹਰਿਆਣਾ ’ਚ ਭਾਜਪਾ ਦਾ ਸਮਰਥਨ ਵੱਧ ਰਿਹਾ ਹੈ।’’ ਸੂਬੇ ’ਚ ਪੰਜ ਅਕਤੂਬਰ ਨੂੰ ਵੋਟਾਂ ਪੈਣੀਆਂ ਹਨ।

ਹਰਿਆਣਾ ਪ੍ਰਧਾਨ ਮੰਤਰੀ ਦੇ ਨਾਲ ਕਦਮ ਦਰ ਕਦਮ ਚੱਲੇਗਾ :  ਨਾਇਬ ਸੈਣੀ

ਇਸ ਰੈਲੀ ’ਚ ਕਾਰਜਕਾਰੀ ਸੀ.ਐਮ ਨਾਇਬ ਸੈਣੀ, ਰੋਹਤਕ ਤੋਂ ਸਾਬਕਾ ਸੰਸਦ ਮੈਂਬਰ ਅਤੇ ਗੋਹਾਨਾ ਤੋਂ ਉਮੀਦਵਾਰ ਅਰਵਿੰਦ ਸ਼ਰਮਾ ਸਮੇਤ ਕਈ ਨੇਤਾ ਮੌਜੂਦ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿਸਾਰ ਅਤੇ ਪਲਵਲ ’ਚ ਵੀ ਚੋਣ ਰੈਲੀ ਕੀਤੀ। ਕਾਰਜਕਾਰੀ ਮੁੱਖ ਮੰਤਰੀ ਨਾਇਬ ਸੈਣੀ ਨੇ ਕਿਹਾ ਕਿ ਅੱਜ ਅਜਿਹਾ ਕੋਈ ਖੇਤਰ ਨਹੀਂ ਜਿੱਥੇ ਹਰਿਆਣਾ ਦਾ ਨਾਂ ਨਾ ਹੋਵੇ। ਉਨ੍ਹਾਂ ਕਿਹਾ, ‘‘ਮੈਂ ਪੂਰੇ ਹਰਿਆਣਾ ਦੀ ਤਰਫੋਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਜਿਸ ਤਰ੍ਹਾਂ ਹਰਿਆਣਾ ਪਿਛਲੇ 10 ਸਾਲਾਂ ਤੋਂ ਤੁਹਾਡੇ ਨਾਲ ਕਦਮ-ਦਰ-ਕਦਮ ਚੱਲ ਰਿਹਾ ਹੈ, ਭਵਿੱਖ ’ਚ ਵੀ ਇਸੇ ਤਰ੍ਹਾਂ ਚੱਲਦਾ ਰਹੇਗਾ। ਤੁਸੀਂ ਹਰਿਆਣੇ ਨੂੰ ਸੜਕਾਂ ਦਿਤੀਆਂ। ਨੈਸ਼ਨਲ ਹਾਈਵੇ ਦਿਤੇ। ਅਸੀਂ ਗਰੀਬਾਂ ਨੂੰ ਉਨ੍ਹਾਂ ਹੀ ਸੜਕਾਂ ’ਤੇ  ਮੁਫਤ ਯਾਤਰਾ ਪਾਸ ਦਿਤੇ ਹਨ। ਅਸੀਂ ਹਰਿਆਣਾ ਦੇ ਹਰ ਵਰਗ ਨੂੰ ਘਰ-ਘਰ ਰਾਸ਼ਨ ਮੁਹੱਈਆ ਕਰਵਾਇਆ ਹੈ। ਤੁਸੀਂ ਬੇਟੀ ਬਚਾਓ-ਬੇਟੀ ਪੜ੍ਹਾਓ ਦਾ ਪ੍ਰਣ ਲਿਆ, ਅਸੀਂ ਪੂਰੇ ਹਰਿਆਣਾ ’ਚ 36 ਨਵੇਂ ਹਰਿਆਣਾ ਪੁਲਿਸ ਸਟੇਸ਼ਨ ਖੋਲ੍ਹੇ। ਧੀਆਂ ਨੂੰ ਪੜ੍ਹਾਉਣ ਲਈ ਹਰ ਵੀਹ ਕਿਲੋਮੀਟਰ ’ਤੇ ਇੰਟਰ ਕਾਲਜ ਖੋਲ੍ਹੇ ਜਾਣ।’’ ਇਸ ਮੌਕੇ ਅਰਵਿੰਦ ਸ਼ਰਮਾ ਨੇ ਕਿਹਾ ਕਿ ਇਹ ਭੀੜ ਦੱਸ ਰਹੀ ਹੈ ਕਿ ਤੀਜੀ ਵਾਰ ਭਾਜਪਾ ਦੀ ਸਰਕਾਰ ਆ ਰਹੀ ਹੈ। ਉਨ੍ਹਾਂ ਕਿਹਾ, ‘‘ਹਰਿਆਣਾ ’ਚ ਭਾਜਪਾ 65 ਤੋਂ ਵੱਧ ਸੀਟਾਂ ਲੈ ਕੇ ਸਰਕਾਰ ਬਣਾਉਣ ਜਾ ਰਹੀ ਹੈ। ਲੋਕ ਜਾਣਦੇ ਹਨ ਕਿ ਗਰੀਬਾਂ ਦਾ ਪੁੱਤਰ ਨਾਇਬ ਸੈਣੀ ਕਿਸਾਨਾਂ, ਗਰੀਬਾਂ ਅਤੇ ਖਿਡਾਰੀਆਂ ਦਾ ਖਿਆਲ ਰੱਖਦਾ ਹੈ। ਲੋਕ ਇਹ ਵੀ ਸਮਝ ਗਏ ਹਨ ਕਿ ਨਾਇਬ ਸੈਣੀ ਗਰੀਬਾਂ ਦਾ ਪੁੱਤਰ ਹੈ ਅਤੇ ਗਰੀਬਾਂ ਦਾ ਖਿਆਲ ਰੱਖਦਾ ਹੈ। ਗਰੀਬੀ ਦੀ ਸੇਵਾ ਉਹੀ ਕਰ ਸਕਦਾ ਹੈ ਜਿਸ ਨੇ ਗਰੀਬੀ ਦੇਖੀ ਹੋਵੇ।’’

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement