Rain Forecast Mumbai : ਮੁੰਬਈ 'ਚ ਭਾਰੀ ਮੀਂਹ ਦਾ ਅਲਰਟ, ਸਕੂਲ ਅਤੇ ਕਾਲਜ ਰਹਿਣਗੇ ਬੰਦ, ਲੋਕਾਂ ਨੂੰ ਘਰਾਂ 'ਚ ਰਹਿਣ ਦੀ ਅਪੀਲ
Published : Sep 25, 2024, 11:04 pm IST
Updated : Sep 25, 2024, 11:04 pm IST
SHARE ARTICLE
IMD Mumbai Weather forecast
IMD Mumbai Weather forecast

ਉਡਾਣਾਂ ਅਤੇ ਰੇਲ ਗੱਡੀਆਂ 'ਤੇ ਵੀ ਪਿਆ ਮੀਂਹ ਦਾ ਅਸਰ

IMD Mumbai Weather forecast : ਭਾਰਤੀ ਮੌਸਮ ਵਿਭਾਗ ਨੇ ਵੀਰਵਾਰ ਸਵੇਰੇ ਮੁੰਬਈ ਵਿੱਚ ਬਹੁਤ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਦੀ ਚੇਤਾਵਨੀ ਦੇ ਮੱਦੇਨਜ਼ਰ ਮੁੰਬਈ ਪੁਲਿਸ ਨੇ ਸ਼ਹਿਰ ਦੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਹੈ। 

ਮੁੰਬਈ ਪੁਲਿਸ ਨੇ ਸ਼ਹਿਰ ਵਿੱਚ ਰਹਿਣ ਵਾਲੇ ਲੋਕਾਂ ਨੂੰ ਆਪਣੇ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਹੈ। ਬਹੁਤ ਜ਼ਰੂਰੀ ਹੋਣ 'ਤੇ ਹੀ ਘਰੋਂ ਬਾਹਰ ਨਿਕਲੋ। ਮੁੰਬਈ ਪੁਲਿਸ ਨੇ ਐਮਰਜੈਂਸੀ ਦੀ ਸਥਿਤੀ ਵਿੱਚ ਲੋਕਾਂ ਨੂੰ ਅਲਰਟ ਰਹਿਣ ਅਤੇ 100 ਨੰਬਰ ਡਾਇਲ ਕਰਨ ਲਈ ਕਿਹਾ ਹੈ।

ਬੀਐਮਸੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਭਾਰਤੀ ਮੌਸਮ ਵਿਭਾਗ ਨੇ ਵੀਰਵਾਰ ਸਵੇਰੇ 8.30 ਵਜੇ ਤੱਕ ਮੁੰਬਈ ਵਿੱਚ ਮੀਂਹ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਵਿਦਿਆਰਥੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਸਾਰੇ ਸਕੂਲਾਂ ਅਤੇ ਕਾਲਜਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। 

 ਆਸਪਾਸ ਦੇ ਜ਼ਿਲ੍ਹਿਆਂ ਵਿੱਚ ਵੀ ਰੈੱਡ ਅਤੇ ਆਰੇਂਜ ਅਲਰਟ

ਮੌਸਮ ਵਿਭਾਗ ਨੇ ਪਾਲਘਰ ਅਤੇ ਸਿੰਧੂਦੁਰਗ ਦੇ ਤੱਟਵਰਤੀ ਜ਼ਿਲ੍ਹਿਆਂ ਲਈ ਭਾਰੀ ਮੀਂਹ ਅਤੇ ਗਰਜ ਦੇ ਨਾਲ ਬਿਜਲੀ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਦੇ ਨਾਲ ਔਰੇਂਜ ਅਲਰਟ ਜਾਰੀ ਕੀਤਾ ਹੈ। ਮੁੰਬਈ ਦੇ ਉਪਨਗਰੀ ਸ਼ਹਿਰ 'ਚ ਸ਼ਾਮ ਤੋਂ ਹੀ ਭਾਰੀ ਬਾਰਿਸ਼ ਹੋ ਰਹੀ ਹੈ। ਜਦੋਂ ਕਿ ਬੁੱਧਵਾਰ ਦੁਪਹਿਰ ਤੋਂ ਕਈ ਆਈਲੈਂਡ ਸਿਟੀ ਖੇਤਰਾਂ ਵਿੱਚ ਬਾਰਿਸ਼ ਹੋ ਰਹੀ ਹੈ।

ਬੁੱਧਵਾਰ ਨੂੰ ਭਾਰੀ ਮੀਂਹ ਕਾਰਨ ਟ੍ਰੈਫਿਕ ਜਾਮ

ਅੱਜ ਮੁਲੁੰਡ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ 'ਚ ਭਾਰੀ ਮੀਂਹ ਪਿਆ, ਜਿਸ ਕਾਰਨ ਨੀਵੇਂ ਇਲਾਕਿਆਂ 'ਚ ਪਾਣੀ ਭਰ ਗਿਆ। ਭਾਰੀ ਮੀਂਹ ਕਾਰਨ ਪਾਣੀ ਭਰ ਜਾਣ ਅਤੇ ਵਿਜ਼ੀਬਿਲਟੀ ਖਰਾਬ ਹੋਣ ਕਾਰਨ ਸੜਕੀ ਆਵਾਜਾਈ ਮੱਠੀ ਪੈ ਗਈ। ਅਧਿਕਾਰੀਆਂ ਨੇ ਦੱਸਿਆ ਕਿ ਉਪਨਗਰੀ ਰੇਲ ਸੇਵਾਵਾਂ ਵੀ ਮੀਂਹ ਕਾਰਨ ਦੇਰੀ ਨਾਲ ਚੱਲ ਰਹੀਆਂ ਹਨ। ਆਈਐਮਡੀ ਨੇ ਮੁੰਬਈ ਲਈ ਰੈੱਡ ਅਲਰਟ ਦੀ ਚੇਤਾਵਨੀ ਕੱਲ੍ਹ ਸਵੇਰੇ 8.30 ਵਜੇ ਤੱਕ ਵਧਾ ਦਿੱਤੀ ਹੈ।

 ਉਡਾਣਾਂ ਅਤੇ ਰੇਲ ਗੱਡੀਆਂ 'ਤੇ ਵੀ ਪਿਆ ਮੀਂਹ ਦਾ ਅਸਰ 

ਮੁੰਬਈ 'ਚ ਭਾਰੀ ਮੀਂਹ ਦੀ ਚਿਤਾਵਨੀ ਨੇ ਇੱਥੋਂ ਉਡਾਣਾਂ ਭਰਨ 'ਤੇ ਵੀ ਅਸਰ ਪਾਇਆ ਹੈ। ਕਈ ਉਡਾਣਾਂ ਦੇ ਰੂਟ ਬਦਲ ਦਿੱਤੇ ਗਏ ਹਨ। ਪਹਿਲਾ ਡਾਇਵਰਸ਼ਨ, AI-656 HSR/BOM ਨੂੰ AMD ਵੱਲ ਮੋੜਿਆ ਗਿਆ। ਜਦੋਂ ਕਿ 6E1052 ਨੂੰ 20:04 ਵਜੇ ਦੇ ਆਸਪਾਸ ਹਵਾ ਦੇ ਝੱਖੜ ਕਾਰਨ ਉਸੇ ਸਮੇਂ AMD ਵੱਲ ਮੋੜਿਆ ਗਿਆ ਸੀ। ਵਿਸਤਾਰਾ, ਸਪਾਈਸ ਜੈੱਟ ਅਤੇ ਹੋਰ ਏਅਰਲਾਈਨਜ਼ ਦੀਆਂ ਉਡਾਣਾਂ ਰੱਦ ਜਾਂ ਡਾਇਵਰਟ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਏਅਰਲਾਈਨਾਂ ਨੇ ਐਕਸ 'ਤੇ ਜਾਣਕਾਰੀ ਜਾਰੀ ਕੀਤੀ ਹੈ।

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement