Indore Airport Rat News: ਹੁਣ ਇੰਦੌਰ ਹਵਾਈ ਅੱਡੇ ਉਤੇ ਮੁਸਾਫ਼ਰ ਨੂੰ ਚੂਹੇ ਨੇ ਵਢਿਆ 
Published : Sep 25, 2025, 6:46 am IST
Updated : Sep 25, 2025, 8:30 am IST
SHARE ARTICLE
Passenger was bitten by a rat at Indore airport.
Passenger was bitten by a rat at Indore airport.

Indore Airport Rat News: ਹਵਾਈ ਅੱਡੇ ਦੇ ਡਾਕਟਰ ਨੇ ਮੁਸਾਫ਼ਰ ਨੂੰ ਟੀਕਾ ਲਗਾਇਆ ਅਤੇ ਐਂਟੀਬਾਇਓਟਿਕ ਗੋਲੀਆਂ ਦਿਤੀਆਂ।

Passenger was bitten by a rat at Indore airport.: ਇੰਦੌਰ ਦੇ ਇਕ ਹਸਪਤਾਲ ’ਚ ਚੂਹੇ ਦੇ ਹਮਲੇ ’ਚ ਦੋ ਨਵਜੰਮੀਆਂ ਬੱਚੀਆਂ ਦੀ ਮੌਤ ਉਤੇ ਗੁੱਸਾ ਅਜੇ ਚੰਗੀ ਤਰ੍ਹਾਂ ਠੰਢਾ ਵੀ ਨਹੀਂ ਹੋ ਸਕਿਆ ਹੈ ਕਿ ਹੁਣ ਇਕ ਮੁਸਾਫ਼ਰ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਸਥਾਨਕ ਹਵਾਈ ਅੱਡੇ ਉਤੇ ਚੂਹੇ ਨੇ ਕੱਟ ਲਿਆ। ਅਧਿਕਾਰੀਆਂ ਨੇ ਬੁਧਵਾਰ ਨੂੰ ਦਸਿਆ ਕਿ ਇੰਦੌਰ ਤੋਂ ਬੈਂਗਲੁਰੂ ਜਾ ਰਹੇ ਇਕ ਵਿਅਕਤੀ ਨੂੰ ਮੰਗਲਵਾਰ ਨੂੰ ਇੰਦੌਰ ਹਵਾਈ ਅੱਡੇ ਦੇ ਰਵਾਨਗੀ ਖੇਤਰ ਵਿਚ ਕਥਿਤ ਤੌਰ ਉਤੇ ਚੂਹੇ ਨੇ ਕੱਟ ਲਿਆ। ਅਧਿਕਾਰੀਆਂ ਨੇ ਦਸਿਆ ਕਿ ਘਟਨਾ ਤੋਂ ਬਾਅਦ ਹਵਾਈ ਅੱਡੇ ਦੇ ਡਾਕਟਰ ਨੇ ਮੁਸਾਫ਼ਰ ਨੂੰ ਟੀਕਾ ਲਗਾਇਆ ਅਤੇ ਐਂਟੀਬਾਇਓਟਿਕ ਗੋਲੀਆਂ ਦਿਤੀਆਂ।

 ਦੇਵੀ ਅਹਿਲਿਆਬਾਈ ਹੋਲਕਰ ਹਵਾਈ ਅੱਡੇ ਦੇ ਡਾਇਰੈਕਟਰ ਵਿਪਿਨਕਾਂਤ ਸੇਠ ਨੇ ਦਸਿਆ ਕਿ ਮੁਸਾਫ਼ਰ ਨੂੰ ਸੰਭਾਵਤ ਤੌਰ ਉਤੇ ਚੂਹੇ ਨੇ ਕੱਟਿਆ ਸੀ ਅਤੇ ਉਸ ਦਾ ਤੁਰਤ ਸਹੀ ਇਲਾਜ ਕਰਵਾਇਆ ਗਿਆ ਸੀ। ਉਨ੍ਹਾਂ ਕਿਹਾ, ‘‘ਇਸ ਘਟਨਾ ਤੋਂ ਬਾਅਦ ਅਸੀਂ ਇਕ ਵਾਰ ਫਿਰ ਹਵਾਈ ਅੱਡੇ ’ਚ ਦਵਾਈ ਛਿੜਕੀ।’’ ਅਧਿਕਾਰੀਆਂ ਅਨੁਸਾਰ, 31 ਅਗੱਸਤ ਅਤੇ 1 ਸਤੰਬਰ ਦੀ ਰਾਤ ਨੂੰ ਸ਼ਹਿਰ ਦੇ ਸਰਕਾਰ ਵਲੋਂ ਚਲਾਏ ਜਾ ਰਹੇ ਮਹਾਰਾਜਾ ਯਸ਼ਵੰਤਰਾਓ ਚਿਕਿਤਸਾਲਿਆ (ਐਮ.ਵਾਈ.ਐਚ.) ਦੇ ਇੰਟੈਂਸਿਵ ਕੇਅਰ ਯੂਨਿਟ (ਆਈ.ਸੀ.ਯੂ.) ਵਿਚ ਚੂਹਿਆਂ ਦੇ ਹਮਲੇ ਤੋਂ ਬਾਅਦ ਦੋ ਨਵਜੰਮੇ ਬੱਚੀਆਂ ਦੀ ਮੌਤ ਹੋ ਗਈ ਸੀ।

ਗੰਭੀਰ ਲਾਪਰਵਾਹੀ ਦੇ ਦੋਸ਼ਾਂ ਦਾ ਸਾਹਮਣਾ ਕਰਦਿਆਂ, ਐਮ.ਵਾਈ.ਐਚ. ਪ੍ਰਸ਼ਾਸਨ ਨੇ ਦਾਅਵਾ ਕੀਤਾ ਹੈ ਕਿ ਮੌਤਾਂ ਚੂਹਿਆਂ ਦੇ ਕੱਟਣ ਨਾਲ ਸਬੰਧਤ ਨਹੀਂ ਸਨ ਅਤੇ ਇਹ ਕਿ ਦੋ ਨਵਜੰਮੇ ਬੱਚੇ ਵੱਖੋ ਵੱਖਰੀਆਂ ਜਮਾਂਦਰੂ ਸਿਹਤ ਸਮੱਸਿਆਵਾਂ ਕਾਰਨ ਪਹਿਲਾਂ ਤੋਂ ਮੌਜੂਦ ਗੰਭੀਰ ਸਿਹਤ ਸਮੱਸਿਆਵਾਂ ਦਾ ਸ਼ਿਕਾਰ ਹੋ ਗਏ ਸਨ। 

(For more news apart from “The custom of biscuits Sandhara punjab culture Special Article News, ” stay tuned to Rozana Spokesman.)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement