ਕੋਰੇਨਾ ਖਿਲਾਫ ਜੰਗ 'ਚ ਮਿਲੀ ਵੱਡੀ ਸਫਲਤਾ
ਨਵੀਂ ਦਿੱਲੀ : ਕਰੋਨਾ ਮਹਾਮਾਰੀ ਦਾ ਪ੍ਰਕੋਪ ਕੱਲ੍ਹ ਦੀ ਗੱਲ ਹੋਣ ਵੱਲ ਵੱਧ ਰਿਹਾ ਹੈ। ਪਿਛਲੇ ਦਿਨਾਂ ਦੌਰਾਨ ਕਰੋਨਾ ਦੇ ਕੇਸਾਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ। ਇਸੇ ਦੌਰਾਨ ਕਰੋਨਾ ਨੂੰ ਮਾਤ ਦੇਣ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਇਜਾਫਾ ਦਰਗ ਕੀਤਾ ਗਿਆ ਹੈ। ਇਨਫੈਕਸ਼ਨ ਕਾਰਨ ਰੋਜ਼ਾਨਾ ਮਰਨ ਵਾਲਿਆਂ ਦੀ ਗਿਣਤੀ ਵੀ ਇਕ ਹਫ਼ਤੇ ਤੋਂ ਇਕ ਹਜ਼ਾਰ ਤੋਂ ਘੱਟ ਬਣੀ ਹੋਈ ਹੈ। ਕੋਰੋਨਾ ਇਨਫੈਕਸ਼ਨ ਤੋਂ ਉਭਰਨ ਦੀ ਕੌਮੀ ਦਰ ਵੱਧ ਕੇ 90 ਫ਼ੀਸਦੀ ਹੋ ਗਈ ਹੈ।
ਇਸੇ ਤਰ੍ਹਾਂ ਮੌਤ ਦੀ ਦਰ ਵੀ 1.51 ਫ਼ੀਸਦੀ 'ਤੇ ਆ ਗਈ ਹੈ ਤੇ ਸਰਗਰਮ ਮਰੀਜ਼ 8.50 ਫ਼ੀਸਦੀ ਰਹਿ ਗਏ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਐਤਵਾਰ ਸਵੇਰੇ ਅੱਠ ਵਜੇ ਜਾਰੀ ਅੰਕੜਿਆਂ ਮੁਤਾਬਤ ਪਿਛਲੇ 24 ਘੰਟਿਆਂ ਵਿਚ 62,077 ਹੋਰ ਲੋਕ ਇਸ ਮਹਾਮਾਰੀ ਤੋਂ ਠੀਕ ਹੋਏ, ਇਨਫੈਕਸ਼ਨ ਦੇ 50,129 ਨਵੇਂ ਮਾਮਲੇ ਸਾਹਮਣੇ ਆਏ ਤੇ 578 ਲੋਕਾਂ ਦੀ ਮੌਤ ਹੋ ਗਈ।
ਇਨ੍ਹਾਂ ਨੂੰ ਮਿਲਾ ਕੇ ਹੁਣ ਤਕ 70.78 ਲੱਖ ਮਰੀਜ਼ ਸਿਹਤਯਾਬ ਹੋ ਚੁੱਕੇ ਹਨ ਤੇ ਕੁਲ ਇਨਫੈਕਟਿਡਾਂ ਦਾ ਅੰਕੜਾ 78.64 ਲੱਖ 'ਤੇ ਪੁੱਜ ਗਿਆ ਹੈ। 1.18 ਲੱਖ ਲੋਕਾਂ ਦੀ ਹੁਣ ਤਕ ਜਾਨ ਵੀ ਜਾ ਚੁੱਕੀ ਹੈ। ਸਰਗਰਮ ਮਾਮਲਿਆਂ ਯਾਨੀ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 6.68 ਲੱਖ ਹੈ ਤੇ ਇਸ ਦੀ ਤੁਲਨਾ ਵਿਚ ਸਿਹਤਯਾਬ ਹੋਏ ਲੋਕਾਂ ਦੀ ਗਿਣਤੀ 64.09 ਲੱਖ ਜ਼ਿਆਦਾ ਹੈ।
ਸਿਹਤ ਮੰਤਰਾਲੇ ਨੇ ਦੱਸਿਆ ਕਿ 10 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਮਹਾਰਾਸ਼ਟਰ, ਕਰਨਾਟਕ, ਤਾਮਿਲਨਾਡੂ, ਬੰਗਾਲ, ਦਿੱਲੀ, ਆਂਧਰ ਪ੍ਰਦੇਸ਼, ਅਸਾਮ, ਉੱਤਰ ਪ੍ਰਦੇਸ਼ ਤੇ ਛੱਤੀਸਗੜ੍ਹ ਵਿਚ ਠੀਕ ਹੋਏ ਮਾਮਲਿਆਂ ਵਿਚੋਂ 75 ਫ਼ੀਸਦੀ ਤੇ ਨਵੇਂ ਮਰੀਜ਼ਾਂ ਵਿਚ 70 ਫ਼ੀਸਦੀ ਮਾਮਲੇ ਦਰਜ ਕੀਤੇ ਗਏ ਹਨ। ਮੰਤਰਾਲੇ ਨੇ ਦੱਸਿਆ ਕਿ ਮਹਾਰਾਸ਼ਟਰ ਵਿਚ ਇਕ ਦਿਨ ਵਿਚ ਦਸ ਹਜ਼ਾਰ ਤੋਂ ਜ਼ਿਆਦਾ ਲੋਕ ਸਿਹਤਯਾਬ ਹੋਏ ਹਨ।