
ਭਾਰਤ 'ਚ 78 ਲੱਖ ਤੋਂ ਜ਼ਿਆਦਾ ਲੋਕ ਕੋਰੋਨਾ ਦਾ ਸ਼ਿਕਾਰ ਹੋ ਚੁੱਕੇ ਹਨ।
ਨਵੀਂ ਦਿੱਲੀ: ਦੇਸ਼ ਭਰ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਦੇ ਚਲਦੇ ਅੱਜ ਇਕ ਵਾਰ ਫਿਰ ਕੋਰੋਨਾ ਵਾਇਰਸ ਦਾ ਭਿਆਨਕ ਰੂਪ ਦੇਖਣ ਨੂੰ ਮਿਲਿਆ ਹੈ। ਇਸ ਦਾ ਕਹਿਰ ਹਰ ਦਿਨ ਵਧਦਾ ਜਾ ਰਿਹਾ ਹੈ। ਦੁਨੀਆਂ ਭਰ 'ਚ ਹੁਣ ਤਕ ਚਾਰ ਕਰੋੜ, 29 ਲੱਖ ਲੋਕ ਕੋਰੋਨਾ ਇਨਫੈਕਟਡ ਹੋ ਚੁੱਕੇ ਹਨ। ਇਨ੍ਹਾਂ 'ਚੋਂ 11 ਲੱਖ, 54 ਹਜ਼ਾਰ ਲੋਕਾਂ ਨੇ ਆਪਣੀ ਜਾਨ ਗਵਾ ਦਿੱਤੀ ਹੈ ਤਾਂ ਉਹੀ ਤਿੰਨ ਕਰੋੜ, 16 ਲੱਖ ਮਰੀਜ਼ ਠੀਕ ਹੋ ਚੁੱਕੇ ਹਨ। ਪੂਰੀ ਦੁਨੀਆਂ 'ਚ ਐਕਟਿਵ ਕੇਸ ਦੀ ਸੰਖਿਆਂ ਵਧ ਕੇ ਇਕ ਕਰੋੜ ਹੋ ਗਈ ਯਾਨੀ ਕਿ ਫਿਲਹਾਲ ਏਨੇ ਲੋਕਾਂ ਦੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।
ਦੇਖੋ ਕੋਰੋਨਾ ਆਂਕੜੇ --
ਕੋਰੋਨਾ ਇਨਫੈਕਟਡ ਲੋਕਾਂ ਦੀ ਗਿਣਤੀ ਸਵਾ ਚਾਰ ਕਰੋੜ ਤੋਂ ਪਾਰ ਪਹੁੰਚ ਗਈ ਹੈ। ਇਨ੍ਹਾਂ 'ਚ ਸਾਢੇ 11 ਲੱਖ ਮਰੀਜ਼ਾਂ ਦੀ ਜਾਨ ਜਾ ਚੁੱਕੀ ਹੈ। ਪਿਛਲੇ 24 ਘੰਟੇ 'ਚ 4 ਲੱਖ 52 ਹਜ਼ਾਰ ਕੋਰੋਨਾ ਮਾਮਲੇ ਸਾਹਮਣੇ ਆਏ। ਇਸ ਤੋਂ ਪਹਿਲੇ ਦਿਨ ਰਿਕਾਰਡ ਚਾਰ ਲੱਖ 90 ਹਜ਼ਾਰ ਮਾਮਲੇ ਸਾਹਮਣੇ ਆਏ ਸਨ। ਇਸ ਖਤਰਨਾਕ ਬਿਮਾਰੀ ਨਾਲ ਬੀਤੇ ਦਿਨ 5,592 ਲੋਕਾਂ ਦੀ ਮੌਤ ਹੋ ਗਈ।
ਮੁਲਕਾਂ 'ਚ ਅਮਰੀਕਾ ਸਭ ਤੋਂ ਉੱਪਰ
ਮੁਲਕਾਂ 'ਚ ਦੀ ਰਿਪੋਰਟ ਵੇਖੀਏ ਜੇਕਰ ਅਮਰੀਕਾ ਸਭ ਤੋਂ ਉੱਪਰ ਹੈ। ਅਮਰੀਕਾ 'ਚ ਪਿਛਲੇ 24 ਘੰਟਿਆਂ 'ਚ 79 ਹਜ਼ਾਰ ਤੋਂ ਜ਼ਿਆਦਾ ਨਵੇਂ ਕੇਸ ਆਏ ਹਨ। ਇਸ ਤੋਂ ਬਾਅਦ ਭਾਰਤ ਦਾ ਨੰਬਰ ਆਉਂਦਾ ਹੈ। ਭਾਰਤ 'ਚ 78 ਲੱਖ ਤੋਂ ਜ਼ਿਆਦਾ ਲੋਕ ਕੋਰੋਨਾ ਦਾ ਸ਼ਿਕਾਰ ਹੋ ਚੁੱਕੇ ਹਨ।