
ਆਖ਼ਰ ਭਾਰਤ ਵਿਚ ਜਦੋਂ ਪਟਾਕਿਆਂ 'ਤੇ ਪਾਬੰਦੀ ਹੈ ਤਾਂ ਇਹ ਕਿੱਥੋਂ ਆਏ
ਨਵੀਂ ਦਿੱਲੀ : ਟੀ -20 ਵਿਸ਼ਵ ਕੱਪ 'ਚ ਭਾਰਤੀ ਟੀਮ ਨੂੰ ਪਾਕਿਸਤਾਨ ਦੇ ਹੱਥੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਜਿਸ ਤੋਂ ਬਾਅਦ ਕਥਿਤ ਤੌਰ 'ਤੇ ਕੁਝ ਇਲਾਕਿਆਂ 'ਚ ਆਤਿਸ਼ਬਾਜ਼ੀ ਕੀਤੀ ਗਈ। ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਦਿਗਜ਼ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਇਤਰਾਜ਼ ਜਤਾਇਆ ਹੈ। ਸਹਿਵਾਗ ਨੇ ਟਵੀਟ ਕੀਤਾ ਹੈ ਕਿ ਆਖ਼ਰ ਭਾਰਤ ਵਿਚ ਜਦੋਂ ਪਟਾਕਿਆਂ 'ਤੇ ਪਾਬੰਦੀ ਹੈ ਤਾਂ ਇਹ ਕਿੱਥੋਂ ਆਏ।
Tweet
ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਟਵੀਟ ਕੀਤਾ ਕਿ ਦੀਵਾਲੀ ਦੌਰਾਨ ਪਟਾਕਿਆਂ 'ਤੇ ਪਾਬੰਦੀ ਹੈ ਪਰ ਕੱਲ੍ਹ ਭਾਰਤ ਦੇ ਕੁਝ ਹਿੱਸਿਆਂ ਵਿਚ ਪਾਕਿਸਤਾਨ ਦੀ ਜਿੱਤ ਦਾ ਜਸ਼ਨ ਮਨਾਉਣ ਲਈ ਪਟਾਕੇ ਚਲਾਏ ਸਨ। ਖੈਰ, ਉਹ ਕ੍ਰਿਕਟ ਦੀ ਜਿੱਤ ਦਾ ਜਸ਼ਨ ਮਨਾ ਰਹੇ ਹੋਣਗੇ, ਇਸ ਲਈ ਦੀਵਾਲੀ 'ਤੇ ਪਟਾਕੇ ਚਲਾਉਣ ਵਿਚ ਕੀ ਗ਼ਲਤ ਹੈ? ਪਖੰਡ ਕਿਉਂ, ਸਾਰਾ ਗਿਆਨ ਉਦੋਂ ਹੀ ਯਾਦ ਆਉਂਦਾ ਹੈ। ਸੋਸ਼ਲ ਮੀਡੀਆ 'ਤੇ ਸਵੇਰ ਤੋਂ ਹੀ ਵੀਡੀਓ ਵਾਇਰਲ ਹੋ ਰਹੇ ਹਨ ਜਿਸ ਵਿਚ ਭਾਰਤ ਦੇ ਲੋਕ ਪਾਕਿਸਤਾਨ ਦੀ ਜਿੱਤ ਦਾ ਜਸ਼ਨ ਮਨਾ ਰਹੇ ਹਨ। ਕੁਝ ਅਜਿਹੇ ਵੀਡਿਓ ਵੀ ਸਾਹਮਣੇ ਆਏ ਹਨ ਜਿਨ੍ਹਾਂ ਵਿਚ ਆਤਿਸ਼ਬਾਜ਼ੀ ਕੀਤੀ ਜਾ ਰਹੀ ਹੈ।
Virender Sehwag
ਅਸੀਂ ਸੋਸ਼ਲ ਮੀਡੀਆ 'ਤੇ ਅਜਿਹੀਆਂ ਸਾਰੀਆਂ ਤਸਵੀਰਾਂ ਅਤੇ ਵਿਡੀਓਜ਼ ਦਾ ਸਮਰਥਨ ਨਹੀਂ ਕਰਦੇ। ਯੂਜ਼ਰਜ਼ ਵਲੋਂ ਇਹ ਵਿਡੀਓਜ਼ ਦਿੱਲੀ ਦੇ ਸੀਲਮਪੁਰ ਇਲਾਕੇ ਦੀਆਂ ਦੱਸੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ, ਕੁਝ ਯੂਜ਼ਰਜ਼ ਨੇ ਹੋਰ ਵੀਡਿਓ ਪੋਸਟ ਕੀਤੇ ਹਨ ਜਿਨ੍ਹਾਂ ਵਿਚ ਕੁਝ ਨੌਜਵਾਨ ਪਾਕਿਸਤਾਨ ਦੀ ਜਿੱਤ ਦਾ ਜਸ਼ਨ ਮਨਾ ਰਹੇ ਹਨ। ਪਰ ਇਹ ਵੀਡੀਓ ਕਿੱਥੋਂ ਅਤੇ ਕਦੋਂ ਦੇ ਹਨ, ਇਸ ਬਾਰੇ ਕੋਈ ਪੁਸ਼ਟੀ ਨਹੀਂ ਹੋ ਸਕੀ ਹੈ।