
ਸੁਪਰਸਟਾਰ ਰਜਨੀਕਾਂਤ ਨੂੰ ਮਿਲਿਆ ਦਾਦਾ ਸਾਹਿਬ ਫਾਲਕੇ ਪੁਰਸਕਾਰ
ਨਵੀਂ ਦਿੱਲੀ: 67 ਵੇਂ ਰਾਸ਼ਟਰੀ ਫਿਲਮ ਪੁਰਸਕਾਰ ਸਮਾਰੋਹ ਵਿੱਚ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਦੁਆਰਾ ਗਾਇਕ ਬੀ. ਪਰਾਕ ਨੂੰ 'ਸਰਬੋਤਮ ਮਰਦ (ਮੇਲ) ਪਲੇਬੈਕ ਗਾਇਕ' ਵਜੋਂ 'ਤੇਰੀ ਮਿੱਟੀ' ਲਈ ਪੁਰਸਕਾਰ ਦਿੱਤਾ ਗਿਆ ਹੈ |
photo
ਇਸਦੇ ਨਾਲ ਹੀ ਸੁਪਰਸਟਾਰ ਰਜਨੀਕਾਂਤ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਅਦਾਕਾਰ ਮਨੋਜ ਬਾਜਪਾਈ ਨੂੰ ਸਰਵੋਤਮ ਅਦਾਕਾਰ ਦਾ ਐਵਾਰਡ ਦਿੱਤਾ ਗਿਆ।
photo
ਦੱਖਣ ਦੇ ਸੁਪਰਸਟਾਰ ਰਜਨੀਕਾਂਤ ਨੇ ਆਪਣਾ ਪੁਰਸਕਾਰ ਸਮਰਪਿਤ ਕਰਦੇ ਹੋਏ ਕਿਹਾ, 'ਮੈਨੂੰ ਇਸ ਪੁਰਸਕਾਰ ਨਾਲ ਨਿਵਾਜਣ ਲਈ ਮੈਂ ਭਾਰਤ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਹਾਂ। ਮੈਂ ਇਹ ਪੁਰਸਕਾਰ ਆਪਣੇ ਗੁਰੂ ਕੇ ਬਾਲਚੰਦਰ, ਮੇਰੇ ਭਰਾ ਸੱਤਿਆਨਾਰਾਇਣ ਰਾਓ ਅਤੇ ਮੇਰੇ ਟਰਾਂਸਪੋਰਟ ਡਰਾਈਵਰ ਦੋਸਤ ਰਾਜ ਬਹਾਦਰ ਨੂੰ ਸਮਰਪਿਤ ਕਰਦਾ ਹਾਂ।