
Anmol Bishnoi News: ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ 'ਚ ਵੀ ਮੁਲਜ਼ਮ ਹੈ ਅਨਮੋਲ
10 lakh reward announced on Anmol Bishnoi: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਨੇ ਲਾਰੈਂਸ ਬਿਸ਼ਨੋਈ ਗੈਂਗ 'ਤੇ ਸ਼ਿਕੰਜਾ ਕੱਸਿਆ ਹੈ। NIA ਨੇ ਲਾਰੈਂਸ ਦੇ ਭਰਾ ਅਨਮੋਲ ਬਿਸ਼ਨੋਈ 'ਤੇ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਅਨਮੋਲ ਬਿਸ਼ਨੋਈ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਭਰਾ ਹੈ। ਉਹ ਗਾਇਕ-ਰਾਜਨੇਤਾ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਵਿਚ ਵੀ ਸ਼ਾਮਲ ਸੀ। ਸਾਲ 2023 'ਚ ਜਾਂਚ ਏਜੰਸੀ ਨੇ ਉਸ ਦੇ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਸੀ। ਰਿਪੋਰਟ ਮੁਤਾਬਕ ਉਹ ਫਰਜ਼ੀ ਪਾਸਪੋਰਟ 'ਤੇ ਭਾਰਤ ਤੋਂ ਭੱਜ ਗਿਆ ਸੀ।
ਅਨਮੋਲ ਬਿਸ਼ਨੋਈ ਕਥਿਤ ਤੌਰ 'ਤੇ ਆਪਣੀ ਲੋਕੇਸ਼ਨ ਬਦਲਦਾ ਰਹਿੰਦਾ ਹੈ ਅਤੇ ਪਿਛਲੇ ਸਾਲ ਕੀਨੀਆ ਅਤੇ ਇਸ ਸਾਲ ਕੈਨੇਡਾ ਵਿੱਚ ਦੇਖਿਆ ਗਿਆ ਸੀ। ਜਾਣਕਾਰੀ ਮੁਤਾਬਕ ਅਨਮੋਲ ਬਿਸ਼ਨੋਈ ਖਿਲਾਫ 18 ਅਪਰਾਧਿਕ ਮਾਮਲੇ ਦਰਜ ਹਨ। ਉਹ ਜੋਧਪੁਰ ਜੇਲ੍ਹ ਵਿੱਚ ਸਜ਼ਾ ਕੱਟ ਚੁੱਕਾ ਹੈ। ਅਨਮੋਲ ਨੂੰ 7 ਅਕਤੂਬਰ 2021 ਨੂੰ ਜ਼ਮਾਨਤ 'ਤੇ ਰਿਹਾਅ ਕੀਤਾ ਗਿਆ ਸੀ।
ਦੱਸ ਦੇਈਏ ਕਿ 14 ਅਪ੍ਰੈਲ 2024 ਨੂੰ ਸੁਪਰਸਟਾਰ ਸਲਮਾਨ ਖਾਨ ਦੇ ਘਰ ਗਲੈਕਸੀ ਅਪਾਰਟਮੈਂਟ ਦੇ ਬਾਹਰ ਗੋਲੀਬਾਰੀ ਕੀਤੀ ਗਈ ਸੀ। ਇਸ ਮਾਮਲੇ ਦੀ ਜਾਂਚ ਕਰ ਰਹੀ ਮੁੰਬਈ ਕ੍ਰਾਈਮ ਬ੍ਰਾਂਚ ਨੇ ਗੋਲੀਬਾਰੀ ਮਾਮਲੇ 'ਚ ਕਥਿਤ ਤੌਰ 'ਤੇ ਸ਼ਾਮਲ ਹੋਣ ਦੇ ਦੋਸ਼ 'ਚ ਲੋੜੀਂਦੇ ਦੋਸ਼ੀ ਅਨਮੋਲ ਬਿਸ਼ਨੋਈ ਖਿਲਾਫ ਲੁੱਕਆਊਟ ਸਰਕੂਲਰ (ਐੱਲ.ਓ.ਸੀ.) ਨੋਟਿਸ ਵੀ ਜਾਰੀ ਕੀਤਾ ਸੀ।