Delhi News : ਅਰਵਿੰਦ ਕੇਜਰੀਵਾਲ 'ਤੇ ਹਮਲੇ ਦੀ ਕੋਸ਼ਿਸ਼ !, 'ਆਪ' ਦਾ ਭਾਜਪਾ 'ਤੇ ਲਗਾਇਆ ਇਲਜ਼ਾਮ

By : BALJINDERK

Published : Oct 25, 2024, 8:48 pm IST
Updated : Oct 25, 2024, 9:19 pm IST
SHARE ARTICLE
 ਪੈਦਲ ਯਾਤਰਾ ਦੌਰਾਨ ਜਨਤਾ ਨਾਲ ਸੈਲਫ਼ੀ ਲੈਂਦੇ ਹੋਏ
ਪੈਦਲ ਯਾਤਰਾ ਦੌਰਾਨ ਜਨਤਾ ਨਾਲ ਸੈਲਫ਼ੀ ਲੈਂਦੇ ਹੋਏ

Delhi News : ਪੈਦਲ ਯਾਤਰਾ ਦੌਰਾਨ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ

Delhi News :  ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ 'ਤੇ ਉਨ੍ਹਾਂ ਦੀ ਪੈਦਲ ਯਾਤਰਾ ਦੌਰਾਨ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਆਮ ਆਦਮੀ ਪਾਰਟੀ ਦੇ ਆਗੂਆਂ ਨੇ ਦੋਸ਼ ਲਾਇਆ ਕਿ ਭਾਜਪਾ ਵੱਲੋਂ ਭੇਜੇ ਗਏ ਗੁੰਡਿਆਂ ਨੇ ਅਰਵਿੰਦ ਕੇਜਰੀਵਾਲ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ।

ਅਰਵਿੰਦ ਕੇਜਰੀਵਾਲ 'ਤੇ ਹਮਲੇ ਦੀ ਕੋਸ਼ਿਸ਼ ’ਤੇ ਬੋਲੇ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ

ਅਰਵਿੰਦ ਕੇਜਰੀਵਾਲ 'ਤੇ ਹਮਲੇ ਦੀ ਕੋਸ਼ਿਸ਼ ’ਤੇ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਜੇ ਇਹ ਘਟਨਾ ਹੋਈ ਹੈ ਤਾਂ ਮੈਂ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਾ ਹਾਂ। ਭਾਜਪਾ ਗੰਡੇ ਬਦਮਾਸ਼ਾਂ ਦੀ ਪਾਰਟੀ ਨਹੀਂ ਹੈ ਭਾਜਪਾ ਇੱਕ ਵਿਚਾਰਧਾਰਕ ਸੰਗਠਨ ਹੈ ਅਤੇ ਅਨੁਸਾਸ਼ਨ ਵਿਚ ਰਹਿਣ ਵਾਲੇ ਕਾਰੀਕਰਤਾ ਹਨ। ਭਾਜਪਾ ਵਲੋਂ ਅਜਿਹਾ ਕੁਝ ਨਹੀਂ ਹੈ। ਕੇਜਰੀਵਾਲ ਦੀ ਸੁਰੱਖਿਆ ਵਿਚ 90 ਦੇ ਕਰੀਬ ਕਮਾਂਡੋਂ ਪੰਜਾਬ ਪੁਲਿਸ ਹਨ। ਉਹ ਕਮਾਂਡੋੲਂ ਕਿਸ ਤਰ੍ਹਾਂ ਕਿਸੇ ਹਮਲਾਵਰ ਨੂੰ ਨੇੜੇ ਜਾਣ ਦੇਣਗੇ।

ਦੂਜਾ ਦਿੱਲੀ ਪੁਲਿਸ ਦੀ ਸਕਿਓਰਟੀ ਵੀ ਉਨ੍ਹਾਂ ਦੇ ਨਾਲ ਹੈ । ਉਨ੍ਹਾਂ ਨਾਲ ਇੰਨੇ ਕਮਾਂਡੋਂ ਵਾਲੇ ਹੁੰਦੇ ਹਨ ਤਾਂ ਉਹ ਹਮਲਾਵਰਾਂ ਨੂੰ ਕਿਉਂ ਨਹੀਂ ਫੜ ਸਕੀ। ਇਹ ਤਾਂ ਬਦਨਾਮ ਕਰਨ ਦੀ ਸਾਜਿਸ਼ ਲੱਗਦੀ ਹੈ। ਭਾਜਪਾ ਇਨਾਂ ਚੀਜ਼ਾਂ ਦੇ ਹੱਕ ਵਿਚ ਨਹੀਂ ਹੈ। ਜੇਕਰ ਕੋਈ ਗੱਲ ਇੱਦਾਂ ਦੀ ਹੋਈ ਵੀ ਹੈ ਉਸ ’ਤੇ ਕਾਰਵਾਈ ਹੋਣੀ ਚਾਹੀਦੀ ਹੈ। ਸਾਡੇ ਵਿਚਾਰਕ ਮੱਤ ਭੇਦ ਜ਼ਰੂਰ ਹੁੰਦੇ ਹਨ ਪਰ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਥੋੜੀ ਹੁੰਦੀ ਹੈ। ਕੇਜਰੀਵਾਲ ਨੂੰ ਇੱਦ ਦੀ ਗੱਲ ਕਰਨ ਦੀ ਬਜਾਏ ਆਪਣੀ ਸੁਰੱਖਿਆ ਨੂੰ ਪੁਖਤਾ ਕਰਨਾ ਚਾਹੀਦਾ ਹੈ।

ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਆਤਿਸ਼ੀ ਨੇ ਬਿਆਨ ਦਿੱਤਾ ਹੈ  ਕਿ ਜਮਨਾ ਨੂੰ ਸਾਫ਼ ਕੀਤਾ ਜਾਵੇਗਾ। ਪਰ ਉਹ ਕਹਿ ਰਹੇ ਹਨ ਜਮਨਾ ਵਿਚ ਗੰਦਗੀ ਬੀਜੇਪੀ ਪੈਦਾ ਕਰ ਰਹੀ ਹੈ। ਉਨ੍ਹਾਂ ਨੂੰ ਕੇਜਰੀਵਾਲ ਨੇ ਝੂਠ ਬੋਲਣ ਦੀ ਬਹੁਤ ਵੱਡੀ ਸਿਖਲਾਈ ਦਿੱਤੀ ਹੋਈ ਹੈ। ਅਜਿਹਾ ਕੁਝ ਨਹੀਂ ਕਿ ਸਾਡੇ ਵਰਕਰ ਹਮਲਾ ਕਰਨ ਜੇਕਰ ਹਮਲਾ ਹੋਇਆ ਹੈ ਤਾਂ ਉਨ੍ਹਾਂ ਬੰਦਿਆਂ ਨੂੰ ਅੱਗੇ ਲਿਆਉ।     

ਜੇਕਰ ਉਹ ਪੁਲਿਸ ’ਤੇ ਇਲਜ਼ਾਮ ਲਗਾ ਰਹੇ ਹਨ ਤਾਂ ਫਿਰ ਪੰਜਾਬ ਪੁਲਿਸ ’ਤੇ ਵੀ ਇਲਜਾਮ ਕਿਉਂ ਨਹੀਂ ਲਗਾਉਂਦੇ । ਕਿਉਂਕਿ ਉਹ ਇਨ੍ਹਾਂ ਦੀ ਆਪਣੀ ਪੁਲਿਸ  ਵਾਲੇ ਹਨ। ਪੰਜਾਬ ਪੁਲਿਸ ਦੇ ਤਾਂ ਸਿਰਫ਼ ਦੋ ਕਮਾਂਡੋਂ ਬਹੁਤ ਹੁੰਦੇ ਹਨ। ਇਨ੍ਹਾਂ ਨਾਲ ਤਾਂ ਫਿਰ ਵੀ 90 ਕਮਾਂਡੋਂ ਨਾਲ ਰੱਖੇ ਹੋਏ ਹਨ। ਇਹ ਕਿਵੇਂ ਦੀਆਂ ਗੱਲਾਂ ਕਰ ਰਹੇ ਹਨ। ਹੁਣ ਲੋਕ ਪਾਗਲ ਨਹੀਂ ਬਣਨ ਲੱਗੇ ਤੇ ਨਾਂ ਹੀ ਇੰਨਾਂ ਦੇ ਝੂਠ ਵਿਚ ਆਉਣ ਲੱਗੇ ਹਨ।  

ਆਮ ਆਦਮੀ ਪਾਰਟੀ ਨੇ ਬੀਜੇਪੀ 'ਤੇ ਵੱਡਾ ਇਲਜ਼ਾਮ ਲਗਾਇਆ ਹੈ। ਦਿੱਲੀ ਦੇ ਮੰਤਰੀ ਅਤੇ 'ਆਪ' ਦੇ ਬੁਲਾਰੇ ਸੌਰਭ ਭਾਰਦਵਾਜ ਨੇ ਕਿਹਾ ਕਿ ਭਾਜਪਾ ਦੇ ਗੁੰਡਿਆਂ ਨੇ ਦਿੱਲੀ ਦੇ ਵਿਕਾਸਪੁਰੀ 'ਚ ਅਰਵਿੰਦ ਕੇਜਰੀਵਾਲ ਦੀ ਪਦਯਾਤਰਾ ਦੌਰਾਨ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਹਮਲਾ ਭਾਜਪਾ ਨੇ ਕੀਤਾ ਹੈ।

ਨਾਲ ਹੀ ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ ਨੇ ਭਾਜਪਾ ਵਾਲਿਆਂ ਨੂੰ ਨਹੀਂ ਰੋਕਿਆ। ਸੌਰਭ ਭਾਰਦਵਾਜ ਨੇ ਕਿਹਾ ਕਿ ਜਦੋਂ ਈਡੀ, ਸੀਬੀਆਈ ਅਤੇ ਜੇਲ੍ਹ ਵਿੱਚ ਵੀ ਗੱਲ ਨਹੀਂ ਬਣੀ ਤਾਂ ਹੁਣ ਭਾਜਪਾ ਵਾਲੇ ਅਰਵਿੰਦ ਕੇਜਰੀਵਾਲ 'ਤੇ ਹਮਲੇ ਕਰ ਰਹੇ ਹਨ। ਜੇਕਰ ਉਨ੍ਹਾਂ ਨੂੰ ਕੁਝ ਹੋਇਆ ਤਾਂ ਇਸ ਦੀ ਸਿੱਧੇ ਤੌਰ 'ਤੇ ਭਾਜਪਾ ਜ਼ਿੰਮੇਵਾਰ ਹੋਵੇਗੀ।

ਦਿੱਲੀ ਦੇ ਸਾਬਕਾ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੇ ਕਿਹਾ, "ਅਰਵਿੰਦ ਕੇਜਰੀਵਾਲ ਜੀ 'ਤੇ ਹਮਲਾ ਬੇਹੱਦ ਨਿੰਦਣਯੋਗ ਅਤੇ ਚਿੰਤਾਜਨਕ ਹੈ। ਇਸ ਤੋਂ ਸਾਫ਼ ਹੈ ਕਿ ਇਹ ਹਮਲਾ ਭਾਜਪਾ ਨੇ ਆਪਣੇ ਗੁੰਡਿਆਂ ਰਾਹੀਂ ਕਰਵਾਇਆ ਹੈ। ਜੇਕਰ ਅਰਵਿੰਦ ਕੇਜਰੀਵਾਲ ਜੀ ਨੂੰ ਕੁਝ ਹੋਇਆ ਤਾਂ ਇਸ ਦੀ ਪੂਰੀ ਜ਼ਿੰਮੇਵਾਰੀ ਉਨ੍ਹਾਂ ਦੀ ਹੋਵੇਗੀ। "ਅਸੀਂ ਨਹੀਂ ਡਰਾਂਗੇ - ਆਮ ਆਦਮੀ ਪਾਰਟੀ ਆਪਣੇ ਮਿਸ਼ਨ 'ਤੇ ਡਟੀ ਰਹੇਗੀ।"

(For more news apart from Attempt to attack Arvind Kejriwal!, 'AAP' accused the BJP News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement