
ਭਾਜਪਾ ਸੰਸਦ ਸਾਕਸ਼ੀ ਮਹਾਰਾਜ ਨੂੰ ਸ਼ਨੀਵਾਰ ਸ਼ਾਮ ਆਈਐਸਡੀ ਕਾਲ ਤੋਂ ਬੰਬ ਨਾਲ ਉਡਾਉਣ ਦੀ ਧਮਕੀ ਦਿਤੀ ਗਈ ਹੈ। ਫੋਨ ਕਰਨ ਵਾਲੇ ਨੇ ਖੁਦ ਨੂੰ ਡੀ ਕੰਪਨੀ ...
ਅਯੋਧਿਆ (ਭਾਸ਼ਾ): ਭਾਜਪਾ ਸੰਸਦ ਸਾਕਸ਼ੀ ਮਹਾਰਾਜ ਨੂੰ ਸ਼ਨੀਵਾਰ ਸ਼ਾਮ ਆਈਐਸਡੀ ਕਾਲ ਤੋਂ ਬੰਬ ਨਾਲ ਉਡਾਉਣ ਦੀ ਧਮਕੀ ਦਿਤੀ ਗਈ ਹੈ। ਫੋਨ ਕਰਨ ਵਾਲੇ ਨੇ ਖੁਦ ਨੂੰ ਡੀ ਕੰਪਨੀ ਦਾ ਦੱਸਿਆ ਹੈ। ਦੱਸ ਦਈਏ ਕਿ ਉਨ੍ਹਾਂ ਨੂੰ ਧਮਕੀ ਦਿਤੀ ਕਿ ਰਾਮ ਮੰਦਰ 'ਚ ਬਯਾਨਬਾਜ਼ੀ ਬੰਦ ਕਰੋ, ਨਹੀਂ ਤਾਂ ਤੁਹਾਨੂੰ ਬੰਬ ਨਾਲ ਉਡਾ ਦਿਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰਾਮ ਮੰਦਰ ਕੋਈ ਨਹੀਂ ਬਣਵਾ ਸਕਦਾ ਹੈ।
Threatening to Sakshi Maharaj
ਸੰਸਦ ਨੇ ਐਸਪੀ ਨੂੰ ਮਾਮਲੇ ਤੋਂ ਜਾਣੂ ਕਰਵਾਇਆ ਜਿਸ ਦੇ ਚਲਦਿਆਂ ਮੋਹਨ ਵਿਧਾਇਕ ਬ੍ਰਜੇਸ਼ ਰਾਵਤ ਨੂੰ ਰਿਪੋਰਟ ਦਰਜ ਕਰਾਉਣ ਲਈ ਭੇਜਿਆ ਹੈ। ਦੱਸ ਦਈਏ ਕਿ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਨੂੰ ਸ਼ਾਮ ਕਰੀਬ 4:30 ਵਜੇ ਨਵਾਬਗੰਜ ਦੇ ਇਕ ਪਰੋਗਰਾਮ ਵਿਚ ਭਾਗ ਲੈਣ ਜਾ ਰਹੇ ਸਨ।ਇਸ ਦੌਰਾਨ ਉਨ੍ਹਾਂ ਦੇ ਮੋਬਾਈਲ 'ਤੇ ਫੋਨ ਆਇਆ। ਫੋਨ ਕਰਨ ਵਾਲੇ ਨੇ ਅਪਣਾ ਨਾਮ ਅਲੀ ਅਜਲੌਨੀ ਦੱਸਿਆ ਅਤੇ ਨਾਲ ਹੀ ਧਮਕੀ ਦਿਤੀ ਕਿ ਬਿਆਨਬਾਜ਼ੀ ਬੰਦ ਕਰੋ ਨਹੀਂ ਤਾਂ ਬੰਬ ਉੱਡਾ ਦਿਤੇ ਜਾਓਂਗੇ।
Sakshi Maharaj
ਸੰਸਦ ਦੇ ਮੁਤਾਬਕ ਫੋਨ ਕਰਨ ਵਾਲਾ ਮੰਦੀ ਸ਼ਬਦਾਵਲੀ ਦੀ ਵਰਤੋਂ ਕਰ ਰਿਹਾ ਸੀ। ਸਾਕਸ਼ੀ ਮਹਾਰਾਜ ਨੇ ਦੱਸਿਆ ਕਿ ਉਨ੍ਹਾਂ ਨੂੰ ਦੋ ਦਿਨ ਪਹਿਲਾਂ ਤੋਂ ਧਮਕੀ ਆ ਰਹੀ ਸੀ ਅਤੇ ਵਿਅਕਤੀ ਪਹਿਲਾਂ ਅਪਣਾ ਨਾਮ ਨਹੀਂ ਦੱਸ ਰਿਹਾ ਸੀ। ਸ਼ਨੀਵਾਰ ਨੂੰ ਉੁਨ੍ਹਾਂ ਨੇ ਡੀ ਕੰਪਨੀ ਨਾਮ ਦੱਸਿਆ ਤਾਂ ਸੰਭਵ ਹੈ ਕਿ ਇਹ ਧਮਕੀ ਦਾਊਦ ਇਬ੍ਰਾਹੀਮ ਦੇ ਗੈਂਗ ਵਲੋਂ ਦਿਤੀ ਗਈ ਹੈ। ਸੰਸਦ ਨੇ ਦੱਸਿਆ ਕਿ ਫੋਨ ਕਰਨ ਵਾਲੇ ਨੇ ਆਸ਼ਰਮ ਉਡਾਉਣ ਦੀ ਵੀ ਧਮਕੀ ਦਿੱਤੀ ਹੈ।
Sakshi Maharaj
ਉਨ੍ਹਾਂ ਦੇ ਫੋਨ ਕਟੇ ਜਾਣ ਤੋਂ ਬਾਅਦ ਵੀ ਦੋਬਾਰਾ ਫੋਨ ਮਿਲਾ ਕੇ ਗੱਲ ਕੀਤੀ ਅਤੇ ਉਨ੍ਹਾਂ ਵਲੋਂ 4:30 ਤੋਂ ਲੈ ਕੇ 4:45 ਤੱਕ ਗੱਲ ਹੋਈ। ਸਾਕਸ਼ੀ ਮਹਾਰਾਜ ਨੇ ਕਿਹਾ ਕਿ ਮਾਮਲਾ ਗੰਭੀਰ ਹੈ ਇਸ ਲਈ ਡੀਐਮ ਅਤੇ ਐਸਪੀ ਨੂੰ ਜਾਣੂ ਕਰਾਇਆ ਗਿਆ ਹੈ। ਮੋਹਾਨ ਵਿਧਾਇਕ ਬ੍ਰਜੇਸ਼ ਰਾਵਤ ਨੂੰ ਬਿਆਨ ਦੇ ਕੇ ਰਿਪੋਰਟ ਲਿਖਵਾਉਣ ਲਈ ਭੇਜਿਆ ਹੈ। ਐਸਪੀ ਹਰੀਸ਼ ਕੁਮਾਰ ਦਾ ਕਹਿਣਾ ਹੈ ਕਿ ਮਾਮਲਾ ਜਾਣਕਾਰੀ 'ਚ ਹੈ। ਮੁਲਜ਼ਮਾ ਦੇ ਖਿਲਾਫ ਰਿਪੋਰਟ ਦਰਜ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਸਾਕਸ਼ੀ ਮਹਾਰਾਜ਼ ਨੇ ਵੱਡਾ ਬਿਆਨ ਦਿਤਾ ਸੀ ਕਿ ਜਾਮਾ ਮਾਸਜਿਦ ਤੋੜ ਕੇ ਵੇਖਿਆ ਜਾਵੇ ਤਾਂ ਪੌੜੀਆਂ ਥੱਲੇ ਮੂਰਤੀਆਂ ਮਿਲਣਗੀਆਂ। ਮੰਨਿਆ ਜਾ ਰਿਹਾ ਹੈ ਕਿ ਇਸੇ ਬਿਆਨ ਕਰਨ ਸਾਕਸ਼ੀ ਮਹਾਰਾਜ ਨੂੰ ਧਮਕੀ ਮਿਲੀ ਹੈ।