ਆਸਟ੍ਰੇਲੀਆ ‘ਚ ਪੱਕੇ ਤੌਰ ‘ਤੇ ਰਹਿਣ ਲਈ ਹੋਇਆ ਵੱਡਾ ਐਲਾਨ, ਵਿਦਿਆਰਥੀਆਂ ਨੂੰ ਹੋਵੇਗਾ ਫ਼ਾਇਦਾ
Published : Nov 25, 2019, 12:24 pm IST
Updated : Nov 25, 2019, 12:24 pm IST
SHARE ARTICLE
Australia Visa
Australia Visa

ਆਸਟ੍ਰੇਲੀਆ ਸਰਕਾਰ ਨੇ ਆਪਣੇ ਆਵਾਸ ਮਾਮਲੇ ’ਚ ਸੋਧ ਕੀਤੀ ਹੈ...

ਨਵੀਂ ਦਿੱਲੀ: ਆਸਟ੍ਰੇਲੀਆ ਸਰਕਾਰ ਨੇ ਆਪਣੇ ਆਵਾਸ ਮਾਮਲੇ ’ਚ ਸੋਧ ਕੀਤੀ ਹੈ। ਜਿਸ ਤਹਿਤ ਹੁਣ ਦੋ ਹੋਰ ਨਵੀਆਂ ਵੀਜ਼ਾ ਸ਼੍ਰੇਣੀਆਂ ਖੋਲ੍ਹੀਆਂ ਹਨ। ਜਿਹੜੇ ਕਿ ਆਸਟ੍ਰੇਲੀਆ ਵਿੱਚ ਰਹਿ ਰਹੇ ਤੇ ਕੌਮਾਂਤਰੀ ਵਿਦਿਆਰਥੀਆਂ ਲਈ ਗ੍ਰੈਜੂਏਟ ਵੀਜ਼ੇ ਲਈ ਮਹੱਤਪੂਰਨ ਹਨ। ਕੌਮਾਂਤਰੀ ਵਿਦਿਆਰਥੀਆਂ ਦੀ ਗੱਲ ਕਰੀਏ ਤਾਂ ਲਈ ਗ੍ਰੈਜੂਏਟ ਵੀਜ਼ਾ (ਸਬ-ਕਲਾਸ 485) ਖੇਤਰੀ ਕੈਂਪਸ ਲਈ ਖੋਲ੍ਹੀ ਹੈ। ਜਿੱਥੇ ਉਹ ਉੱਚ ਸਿੱਖਿਆ ਲੈਣ ਬਾਅਦ ਦੋ ਸਾਲ ਲਈ ਪੇਂਡੂ ਖੇਤਰ ਵਿੱਚ ਕੰਮ ਕਰਨ ਲਈ ਆਰਜ਼ੀ ਵੀਜ਼ਾ ਲੈ ਸਕਦੇ ਹਨ।

AustraliaAustralia

ਉਹ ਪੰਜ ਸਾਲ ਬਾਅਦ ਪੱਕੀ ਰਿਹਾਇਸ਼ ਲਈ ਅਰਜ਼ੀ ਦਾਖਲ ਕਰਨ ਦੇ ਯੋਗ ਹੋਣਗੇ। ਹੁਨਰਮੰਦ ਆਪਣਾ ਕਿੱਤਾ ਤੇ ਹੋਰ ਜਾਣਕਾਰੀ ਸਰਕਾਰ ਦੀ ਵੈਬਸਾਈਟ ਤੋਂ ਲੈ ਸਕਦੇ ਹਨ। ਇਹ ਨਵੇਂ ਵੀਜ਼ਾ ਧਾਰਕ ਘੱਟੋ-ਘੱਟ 3 ਸਾਲਾਂ ਲਈ ਖੇਤਰੀ ਆਸਟਰੇਲੀਆ ਵਿੱਚ ਇਕੱਲੇ ਜਾਂ ਪਰਿਵਾਰ ਸਮੇਤ ਰਹਿਣ, ਕੰਮ ਕਰਨ ਤੇ ਆਮਦਨੀ ਦੀਆਂ ਜ਼ਰੂਰਤਾਂ ਪੂਰਾ ਕਰ ਲੈਣ ਬਾਅਦ, ਨਵੰਬਰ 2022 ਵਿੱਚ ਸਥਾਈ ਰਿਹਾਇਸ਼ੀ (ਹੁਨਰਮੰਦ ਖੇਤਰੀ) ਵੀਜ਼ਾ ਲਈ ਅਰਜ਼ੀ ਦੇ ਸਕਣਗੇ।

Australia Visa Australia Visa

ਇਨ੍ਹਾਂ ਨਵੇਂ ਵੀਜ਼ਿਆਂ ਦੀ ਪਰਿਭਾਸ਼ਾ ਖੇਤਰੀ ਆਸਟਰੇਲੀਆ ਹੈ ਜਿਸ ਵਿੱਚ ਸਿਡਨੀ, ਮੈਲਬਰਨ ਤੇ ਬ੍ਰਿਸਬਨ ਨੂੰ ਛੱਡ ਕੇ ਸਾਰੇ ਆਸਟਰੇਲੀਆ ਨੂੰ ਸ਼ਾਮਲ ਕੀਤਾ ਗਿਆ ਹੈ। ਚਾਹਵਾਨ ਹੁਨਰਮੰਦ ਪਰਵਾਸੀ, ਮਾਲਕ ਸਪਾਂਸਰਡ ਖੇਤਰੀ (ਸਬ-ਕਲਾਸ 491) ਤੇ ਸਕਿੱਲਡ ਵਰਕ ਖੇਤਰੀ (ਸਬ ਕਲਾਸ 494) ਵੀਜ਼ਾ ਸ਼੍ਰੇਣੀਆਂ ’ਚ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਨੂੰ ਖੇਤਰੀ ਆਸਟ੍ਰੇਲਿਆਈ ਮਾਲਕ, ਰਾਜ ਜਾਂ ਪ੍ਰਦੇਸ਼ ਸਰਕਾਰ ਵੱਲੋਂ ਸਪਾਂਸਰਸ਼ਿਪ ਲੈਣੀ ਪਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM
Advertisement