ਚਾਰ ਦਹਾਕਿਆਂ ਵਿਚ ਮੌਸਮੀ ਮੀਂਹ ਘਟੇ, ਮਾਨਸੂਨ ਵਿਗੜੀ
Published : Nov 25, 2019, 10:04 am IST
Updated : Nov 25, 2019, 10:04 am IST
SHARE ARTICLE
Monsoon
Monsoon

ਘੱਟ ਮੀਂਹ ਵਾਲੇ ਇਲਾਕਿਆਂ ਵਿਚ ਮੀਂਹ ਦੀ ਬਹੁਤਾਤ ਵਾਲੇ ਇਲਕਿਆਂ ਵਿਚ ਕਮੀ ਦਰਜ

ਨਵੀਂ ਦਿੱਲੀ  : ਵਾਤਾਵਰਣ, ਵਣ ਅਤੇ ਜਲਵਾਯੂ ਮੰਤਰਾਲੇ ਨੇ ਮੰਨਿਆ ਹੈ ਕਿ ਭਾਰਤ ਵਿਚ ਪਿਛਲੇ ਚਾਰ ਦਹਾਕਿਆਂ ਦੌਰਾਨ ਨਾ ਸਿਰਫ਼ ਮੌਸਮੀ ਮੀਂਹ ਦੀ ਔਸਤ ਮਿਕਦਾਰ ਕੌਮੀ ਪੱਧਰ 'ਤੇ ਘਟੀ ਹੈ ਸਗੋਂ ਪਿਛਲੇ ਇਕ ਦਹਾਕੇ ਵਿਚ ਮਾਨਸੂਨ ਦੀ ਖੇਤਰੀ ਵੰਡ ਦਾ ਅਸੰਤੁਲਨ ਵੀ ਵਧਿਆ ਹੈ।  ਮੌਸਮ ਵਿਭਾਗ ਦੀ ਵਿਸ਼ਲੇਸ਼ਣ ਰੀਪੋਰਟ ਕਹਿੰਦੀ ਹੈ ਕਿ ਸਾਲ ਚੱਕਰ ਵਿਚ ਤਬਦੀਲੀ ਦਾ ਸਿੱਧਾ ਅਸਰ ਮੀਂਹ ਦੀ ਬਹੁਤਾਤ ਵਾਲੇ ਉੱਤਰ ਪੂਰਬ ਰਾਜਾਂ ਵਿਚ ਮੀਂਹ ਦੀ ਕਮੀ ਅਤੇ ਘੱਟ ਮੀਂਹ ਵਾਲੇ ਰਾਜਸਥਾਨ ਜਿਹੇ ਇਲਾਕਿਆਂ ਵਿਚ ਮੀਂਹ ਦੀ ਬਹੁਤਾਤ ਵਜੋਂ ਵੇਖਿਆ ਗਿਆ ਹੈ।

Monsoon rains to arrive Kerala around June 8Monsoon +

ਮੰਤਰਾਲੇ ਨੇ ਹਾਲ ਹੀ ਵਿਚ ਮਾਨਸੂਨ ਸਬੰਧੀ ਮੌਸਮ ਵਿਭਾਗ ਦੀ ਰੀਪੋਰਟ ਦੇ ਆਧਾਰ 'ਤੇ ਦੇਸ਼ ਵਿਚ ਮੀਂਹ ਚੱਕਰ ਵਿਚ ਤਬਦੀਲੀ ਦਾ ਵੇਰਵਾ ਸੰਸਦ ਵਿਚ ਪੇਸ਼ ਕਰਦਿਆਂ ਦਸਿਆ, 'ਉੱਤਰ ਪਛਮੀ ਭਾਰਤ ਵਿਚ 2010 ਤੋਂ 2019 ਦੌਰਾਨ ਕਈ ਸਾਲਾਂ ਦੀ ਤੁਲਨਾ ਵਿਚ ਘੱਟ ਮੀਂਹ ਪਿਆ। ਉਧਰ, ਉੱਤਰ ਭਾਰਤ ਦੇ  ਬਹੁਤੇ ਇਲਾਕਿਆਂ ਵਿਚ ਪਿਛਲੇ ਸਾਲਾਂ ਵਿਚ ਘੱਟ ਮੀਂਹ ਪਿਆ।' ਮਾਨਸੂਨ ਦੀ ਅਸਾਵੀਂ ਵੰਡ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਕ ਪਾਸੇ ਉੱਤਰ ਅਤੇ ਉੱਤਰ ਪੂਰਬੀ ਰਾਜਾਂ ਵਿਚ ਮੀਂਹ ਦੀ ਬਹੁਤਾਤ ਵਾਲੇ ਇਲਾਕਿਆਂ ਵਿਚ ਘੱਟ ਮੀਂਹ ਪਿਆ ਜਦਕਿ ਘੱਟ ਮੀਂਹ ਵਾਲੇ ਰਾਜਸਥਾਨ ਵਿਚ ਬੀਤੇ ਇਕ ਦਹਾਕੇ ਦੌਰਾਨ ਕਈ ਸਾਲਾਂ ਵਿਚ ਆਮ ਮਾਤਰਾ ਦੀ ਤੁਲਨਾ ਵਿਚ ਜ਼ਿਆਦਾ ਮੀਂਹ ਪਿਆ।

MonsoonMonsoon

ਮੰਤਰਾਲੇ ਨੇ ਦਸਿਆ ਕਿ ਸਾਲ ਚੱਕਰ ਵਿਚ ਤਬਦੀਲੀ ਮੁਤਾਬਕ ਫ਼ਸਲੀ ਚੱਕਰ ਵਿਚ ਤਬਦੀਲੀ ਦੀ ਲੋੜ ਨੂੰ ਵੇਖਦਿਆਂ ਭਾਰਤੀ ਖੇਤੀ ਖੋਜ ਪਰਿਸ਼ਦ ਨੇ ਘੱਟ ਮੀਂਹ ਅਤੇ ਘੱਟ ਸਮੇਂ ਵਿਚ ਤਿਆਰ ਹੋਣ ਵਾਲੀਆਂ ਤੇ ਹੜ੍ਹਾਂ ਤੇ ਸੋਕੇ ਦੇ ਅਨੁਕੂਲ ਫ਼ਸਲਾਂ ਦੀ ਨਵੀਂ ਕਿਸਮ ਵੀ ਵਿਕਸਿਤ ਕਰ ਲਈ ਹੈ। ਇਨ੍ਹਾਂ ਫ਼ਸਲਾਂ ਦਾ ਪਸਾਰ ਆਈਸੀਏਆਰ ਦੇ ਦੇਸ਼ ਭਰjਵਿਚ ਮੌਜੂਦ 121 ਖੇਤੀ ਵਿਗਿਆਨ ਕੇਂਦਰਾਂ ਰਾਹੀਂ ਕੀਤਾ ਜਾ ਰਿਹਾ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement