ਅਤਿਵਾਦੀਆਂ ਦਾ ਸੱਭ ਤੋਂ ਵੱਡਾ ਹਮਾਇਤੀ ਹੈ ਪਾਕਿ, ਉਸ ਨੂੰ ਯਾਦ ਰਖਣਾ ਚਾਹੀਦਾ ਐਬਟਾਬਾਦ : ਭਾਰਤ
Published : Nov 25, 2020, 10:51 pm IST
Updated : Nov 25, 2020, 10:51 pm IST
SHARE ARTICLE
image
image

ਫ਼ਰਜ਼ੀ ਦਸਤਾਵੇਜ਼ ਦੇਣਾ ਅਤੇ ਝੂਠੇ ਕਹਾਣੀ ਬਣਾਉਣਾ ਪਾਕਿ ਲਈ ਕੋਈ ਨਵੀਂ ਗੱਲ ਨਹੀ

ਸੰਯੁਕਤ ਰਾਸ਼ਟਰ, 25 ਨਵੰਬਰ : ਭਾਰਤ ਨੇ ਸੰਯੁਕਤ ਰਾਸ਼ਟਰ ਵਿਚ ਕਿਹਾ ਕਿ ਪਾਕਿਸਤਾਨ ,“''ਸੰਯੁਕਤ ਰਾਸ਼ਟਰ ਦੁਆਰਾ ਐਲਾਨੇ ਅਤਿਵਾਦੀਆਂ ਦਾ ਸੱਭ ਤੋਂ ਵੱਡਾ ਸਮਰਥਕ” ਹੈ '' ਅਤੇ ਉਸ ਨੂੰ ਐਬਟਾਬਾਦ ਯਾਦ ਰਖਣਾ ਚਾਹੀਦਾ ਹੈ, ਜਿਥੇ ਅਲ-ਕਾਇਦਾ ਦਾ ਆਗੂ ਓਸਾਮਾ ਬਿਨ ਲਾਦੇਨ ਕਈ ਸਾਲਾਂ ਤੋਂ ਲੁਕਿਆ ਰਿਹਾ ਅਤੇ ਆਖਰਕਾਰ ਮਾਰਿਆ ਗਿਆ।
ਸੰਯੁਕਤ ਰਾਸ਼ਟਰ ਦੇ ਸੈਕਟਰੀ ਜਨਰਲ ਐਂਟੋਨੀਓ ਗੁਤਾਰੇਸ ਨੂੰ ਪਾਕਿਸਤਾਨ ਦੇ ਡਿਪਲੋਮੈਟ ਦੁਆਰਾ ਇਕ ਡੋਜ਼ੀਅਰ ਸੌਂਪਿਆ ਗਿਆ ਸੀ ਜਿਸ ਦੇ ਜਵਾਬ 'ਚ ਭਾਰਤ ਨੇ ਸਖ਼ਤ ਪ੍ਰਤੀਕਿਰਿਆ ਦਿਤੀ।


ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਪ੍ਰਤੀਨਿਧੀ, ਰਾਜਦੂਤ ਟੀਐਸ ਤਿਰਮੂਰਤੀ ਨੇ ਟਵੀਟ ਕੀਤਾ ਕਿ ਪਾਕਿਸਤਾਨ ਵਲੋਂ ਭੇਜਿਆ ਇਹ ਡੋਜ਼ੀਅਰ “ਝੂਠ ਦਾ ਪੁਲਿੰਦਾ ਹੈ ਅਤੇ ਇਹ ਭਰੋਸੇਯੋਗ ਨਹੀਂ ਹੈ।'' ਉਨ੍ਹਾਂ ਕਿਹਾ, ਫ਼ਰਜ਼ੀ ਦਸਤਾਵੇਜ਼ ਦੇਣਾ ਅਤੇ ਝੂਠੇ ਕਹਾਣੀ ਬਣਾਉਣਾ ਪਾਕਿਸਤਾਨ ਲਈ ਕੋਈ ਨਵੀਂ ਗੱਲ ਨਹੀਂ ਹੈ। ਉਹ ਸੰਯੁਕਤ ਰਾਸ਼ਟਰ ਦੁਆਰਾ ਐਲਾਨੇ ਅਤਿਵਾਦੀਆਂ ਦਾ ਸੱਭ ਤੋਂ ਵੱਡਾ ਹਮਾਇਤੀ ਹੈ। ਉਸਨੂੰ ਐਬਟਾਬਾਦ ਯਾਦ ਰਖਣਾ ਚਾਹੀਦਾ ਹੈ। ਸੰਯੁਕਤ ਰਾਸ਼ਟਰ 'ਚ ਇਸਲਾਮਾਬਾਦ ਦੇ ਡਿਪਲੋਮੈਟ ਮੁਨੀਰ ਅਕਰਮ ਨੇ ਗੁਟਾਰੇਸ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਪਾਕਿਸਤਾਨ ਸਰਕਾਰ ਦੀ ਤਰਫੋਂ ਇਕ ਡੋਜ਼ੀਅਰ ਸੌਂਪਿਆ ਸੀ, ਜਿਸ ਵਿਚ ਦੋਸ਼ ਲਾਇਆ ਗਿਆ ਸੀ ਕਿ ਭਾਰਤ ਉਸ ਦੇ ਦੇਸ਼ ਵਿਚ ਅਤਿਵਾਦ ਨੂੰ ਸ਼ਹਿ ਦੇ ਰਿਹਾ ਹੈ।

imageimage


ਅਪਣੇ ਟਵੀਟ 'ਚ ਤਿਰੁਮੂਰਤੀ ਨੇ ਪਾਕਿਸਤਾਨ ਦੇ ਸ਼ਹਿਰ ਐਬਟਾਬਾਦ ਨੂੰ ਯਾਦ ਦਿਵਾਇਆ ਜਿਥੇ ਬਿਨ ਲਾਦੇਨ ਕਈ ਸਾਲਾਂ ਤੋਂ ਲੁਕਿਆ ਹੋਇਆ ਸੀ ਅਤੇ ਮਈ 2011 'ਚ ਅਮਰੀਕੀ ਨੇਵੀ ਦੇ ਸੀਲ ਕਮਾਂਡੋ ਦੇ ਇਕ ਦਸਤੇ ਦੁਆਰਾ ਮਾਰਿਆ ਗਿਆ ਸੀ। ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰੰਗਲਾ ਨੇ ਸੋਮਵਾਰ ਨੂੰ ਜੰਮੂ ਕਸ਼ਮੀਰ ਦੇ ਨਾਗਰੋਟਾ 'ਚ ਪਾਕਿਸਤਾਨ ਸਥਿਤ ਜੈਸ਼-ਏ-ਮੁਹੰਮਦ ਅਤਿਵਾਦੀ ਸੰਗਠਨ ਉੱਤੇ ਹਮਲਾ ਕਰਨ ਦੀ ਸਾਜਸ਼ ਬਾਰੇ ਅਮਰੀਕਾ, ਰੂਸ, ਫਰਾਂਸ ਅਤੇ ਜਾਪਾਨ ਵਰਗੇ ਵੱਡੇ ਦੇਸ਼ਾਂ ਦੇ ਰਾਜਦੂਤਾਂ ਨੂੰ ਜਾਣਕਾਰੀ ਦਿਤੀ। 19 ਨਵੰਬਰ ਨੂੰ, ਭਾਰਤੀ ਸੁਰੱਖਿਆ ਬਲਾਂ ਨੇ ਅਤਿਵਾਦੀਆਂ ਦੀ ਸਾਜਸ਼ ਨੂੰ ਨਾਕਾਮ ਕਰਦਿਆਂ ਮੁਕਾਬਲੇ 'ਚ ਚਾਰ ਅਤਿਵਾਦੀਆਂ ਨੂੰ ਮਾਰ ਦਿਤਾ ਸੀ।
(ਪੀਟੀਆਈ)

SHARE ARTICLE

ਏਜੰਸੀ

Advertisement

ਪਟਿਆਲਾ ਦੇ ਬਾਗੀ ਕਾਂਗਰਸੀਆਂ ਲਈ Dharamvir Gandhi ਦਾ ਜਵਾਬ

20 Apr 2024 10:43 AM

ਕੀ Captain Amarinder Singh ਕਰਕੇ ਨਹੀਂ ਦਿੱਤੀ ਟਕਸਾਲੀ ਕਾਂਗਰਸੀਆਂ ਨੂੰ ਟਿਕਟ?

20 Apr 2024 10:00 AM

ਚਮਕੀਲਾ ਗੰਦੇ ਗੀਤਾਂ ਕਾਰਨ ਮਰਿਆ, ਪਰ ਬਾਕੀ ਕਿਵੇਂ ਬੱਚ ਗਏ? ਪਾਸ਼ ਦਾ ਕੀ ਕਸੂਰ ਸੀ...

20 Apr 2024 9:49 AM

Punjab Weather Update: ਪੈ ਗਏ ਗੜ੍ਹੇ, ਭਾਰੀ ਮੀਂਹ ਨੇ ਮੌਸਮ ਕੀਤਾ ਠੰਢਾ, ਤੁਸੀਂ ਵੀ ਦੱਸੋ ਆਪਣੇ ਇਲਾਕੇ ਦਾ ਹਾਲ |

19 Apr 2024 4:31 PM

Barnala News: ਪੰਜਾਬ 'ਚ ਬਹੁਤ ਵੱਡਾ ਸਕੂਲੀ ਵੈਨ ਨਾਲ ਹਾਦਸਾ,14 ਜਵਾਕ ਹੋਏ ਜਖ਼ਮੀ, ਮਾਪੇ ਵੀ ਪਹੁੰਚ ਗਏ | LIVE

19 Apr 2024 4:12 PM
Advertisement