
ਇਸ ਦੀ ਜਾਣਕਾਰੀ ਮਨਜਿੰਦਰ ਸਿਰਸਾ ਨੇ ਅਪਣੇ ਟਵਿੱਟਰ ਅਕਾਊਂਟ 'ਤੇ ਦਿੱਤੀ ਹੈ
ਕਾਬੁਲ - ਅਫਗਾਨਿਸਤਾਨ ‘ਚ ਗੁਰਦੁਆਰਾ ਕਰਤੇ ਪਰਵਾਨ ਕੋਲ ਇਕ ਚੌਕ ਦੇ ਵਿਚ ਭਿਆਨਕ ਬੰਬ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਧਮਾਕੇ ਤੋਂ ਬਾਅਦ ਅਫਗਾਨਿਸਤਾਨ ਵਿੱਚ ਮੌਜੂਦ ਹਿੰਦੂ ਤੇ ਸਿੱਖਾਂ ਵਿੱਚ ਦਹਿਸ਼ਤ ਵਾਲਾ ਮਾਹੌਲ ਬਣਿਆ ਹੋਇਆ ਹੈ। ਬੰਬ ਧਮਾਕਾ ਇੰਨਾ ਭਿਆਨਕ ਸੀ ਕਿ ਇਸ ਦੇ ਨਾਲ ਗੁਰਦੁਆਰੇ ਦੇ ਸ਼ੀਸ਼ੇ ਤੱਕ ਟੁੱਟ ਗਏ। ਉਥੇ ਕਾਫ਼ੀ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਵੀ ਮਿਲੀ ਹੈ।
अफ़ग़ानिस्तान में गुरुद्वारा रोड, करते परवान में एक भयंकर बम विस्फोट की ख़बर है। मुझे काबुल की संगत ने बताया कि वो फ़िलहाल सुरक्षित है पर हालात बहुत डर वाले बने हुये हैं
— Manjinder Singh Sirsa (@mssirsa) November 25, 2021
अभी भी 235 हिंदू सिख अफ़ग़ानिस्तान में हैं@PTI_News @ANi @republic @ZeeNews @TimesNow @thetribunechd https://t.co/STvZ6s5j6V pic.twitter.com/XJnsuHcX3N
ਗੁਰਦੁਆਰਾ ਸਾਹਿਬ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਗੁਰਦੁਆਰੇ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਹਨ। ਕਿਸੇ ਨੂੰ ਵੀ ਅੰਦਰ ਨਹੀਂ ਆਉਣ ਦਿੱਤਾ ਜਾ ਰਿਹਾ। ਇਸ ਦੀ ਜਾਣਕਾਰੀ ਮਨਜਿੰਦਰ ਸਿੰਘ ਸਿਰਸਾ ਵੱਲੋਂ ਟਵੀਟ ਕਰਕੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕਾਬੁਲ ਦੀ ਸੰਗਤ ਵੱਲੋਂ ਇਸ ਬਾਰੇ ਉਨ੍ਹਾਂ ਨੂੰ ਦੱਸਿਆ ਗਿਆ।
ਹਾਲਾਂਕਿ ਉਥੇ ਮੌਜੂਦ ਹਿੰਦੂ ਤੇ ਸਿੱਖ ਫਿਲਹਾਲ ਸੁਰੱਖਿਅਤ ਹਨ ਪਰ ਹਾਲਾਤ ਬਹੁਤ ਹੀ ਡਰ ਵਾਲੇ ਬਣੇ ਹੋਏ ਹਨ। ਬੇਸ਼ੱਕ ਉਥੇ ਕਾਫੀ ਨੁਕਸਾਨ ਹੋਇਆ ਹੈ ਪਰ ਘੱਟ ਗਿਣਤੀ ਹਿੰਦੂ ਤੇ ਸਿੱਖ ਲੋਕ ਬਿਲਕੁਲ ਠੀਕ-ਠਾਕ ਹਨ।