
Uttar Pradesh New: ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ
The B.Tech student broke the bus conductor's neck: ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿਚ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਚਲਦੀ ਬੱਸ 'ਚ ਇਕ ਨੌਜਵਾਨ ਨੇ ਬੱਸ ਦੇ ਕੰਡਕਟਰ 'ਤੇ ਚਾਕੂ ਨਾਲ ਹਮਲਾ ਕਰ ਦਿਤਾ ਅਤੇ ਬੱਸ ਤੋਂ ਹੇਠਾਂ ਉਤਰ ਕੇ ਭੱਜ ਗਿਆ। ਜ਼ਖਮੀ ਬੱਸ ਕੰਡਕਟਰ ਨੂੰ ਪ੍ਰਯਾਗਰਾਜ ਦੇ ਐਸਆਰਐਨ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਦੋਸ਼ੀ ਇੰਜੀਨੀਅਰਿੰਗ ਵਿਦਿਆਰਥੀ ਨੇ ਹਮਲੇ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਵੀਡੀਓ ਵੀ ਜਾਰੀ ਕੀਤਾ ਹੈ।ਜਾਣਕਾਰੀ ਮੁਤਾਬਕ ਇਸ ਵੀਡੀਓ 'ਚ ਦੋਸ਼ੀ ਨੇ ਕੰਡਕਟਰ 'ਤੇ ਹਮਲੇ ਦਾ ਕਾਰਨ ਦੱਸਿਆ ਹੈ। ਇਸ ਦੌਰਾਨ ਪੁਲਿਸ ਨੇ ਦੋਸ਼ੀ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ।
ਇਹ ਵੀ ਪੜ੍ਹੋ: SGGS ਕਾਲਜ, ਚੰਡੀਗੜ੍ਹ ਨੇ ਗੁਰਪੁਰਬ ਨੂੰ ਸਮਰਪਿਤ ਨਗਰ ਕੀਰਤਨ 'ਚ ਸੇਵਾ ਅਤੇ ਗੱਤਕੇ ਦੇ ਪ੍ਰਦਰਸ਼ਨ 'ਚ ਕੀਤੀ ਸ਼ਮੂਲੀਅਤ
ਦੋਸ਼ੀ ਇੰਜੀਨੀਅਰਿੰਗ ਵਿਦਿਆਰਥੀ ਨੇ ਪੁਲਿਸ 'ਤੇ ਗੋਲੀਆਂ ਚਲਾ ਦਿੱਤੀਆਂ, ਜਵਾਬੀ ਕਾਰਵਾਈ 'ਚ ਪੁਲਿਸ ਨੇ ਵੀ ਗੋਲੀ ਚਲਾ ਦਿੱਤੀ, ਜਿਸ ਕਾਰਨ ਦੋਸ਼ੀ ਨੌਜਵਾਨ ਦੀ ਲੱਤ 'ਚ ਗੋਲੀ ਲੱਗ ਗਈ। ਮੁਲਜ਼ਮ ਨੂੰ ਪ੍ਰਯਾਗਰਾਜ ਦੇ ਐਸਆਰਐਨ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ: Barnala News : ਬਰਨਾਲਾ 'ਚ ਔਰਤ ਨਾਲ ਬਲਾਤਕਾਰ, ਜਿਮ ਸੰਚਾਲਕ ਨੇ ਪਹਿਲਾਂ ਕੀਤੀ ਦੋਸਤੀ ਫਿਰ ਲੁੱਟੀ ਪੱਤ
ਯੂਪੀ ਦੇ ਪ੍ਰਯਾਗਰਾਜ ਸਿਵਲ ਲਾਈਨਜ਼ ਤੋਂ ਕਰਚਨਾ ਤੱਕ ਇਲੈਕਟ੍ਰਾਨਿਕ ਬੱਸ ਸੇਵਾ ਵਿੱਚ ਸਫ਼ਰ ਕਰ ਰਹੇ ਇੰਜਨੀਅਰਿੰਗ ਦੇ ਵਿਦਿਆਰਥੀ ਲੇਰੇਬ ਹਾਸ਼ਮੀ ਅਤੇ ਬੱਸ ਕੰਡਕਟਰ ਹਰੀਕੇਸ਼ ਵਿਸ਼ਵਕਰਮਾ ਵਿਚਕਾਰ ਬੱਸ ਦੇ ਕਿਰਾਏ ਨੂੰ ਲੈ ਕੇ ਝਗੜਾ ਹੋ ਗਿਆ। ਵਿਵਾਦ ਇੰਨਾ ਵੱਧ ਗਿਆ ਕਿ ਇੰਜਨੀਅਰਿੰਗ ਦੇ ਵਿਦਿਆਰਥੀ ਲੇਰੇਬ ਹਾਸ਼ਮੀ ਨੇ ਬੱਸ ਕੰਡਕਟਰ ਹਰੀਕੇਸ਼ ਵਿਸ਼ਵਕਰਮਾ 'ਤੇ ਤੇਜ਼ਧਾਰ ਚਾਕੂ ਨਾਲ ਹਮਲਾ ਕਰ ਦਿੱਤਾ। ਹਮਲੇ 'ਚ ਜ਼ਖਮੀ ਹੋਏ ਹਰੀਕੇਸ਼ ਵਿਸ਼ਵਕਰਮਾ ਦੀ ਗਰਦਨ ਅਤੇ ਹੱਥ 'ਤੇ ਸੱਟਾਂ ਲੱਗੀਆਂ ਅਤੇ ਬੱਸ ਦੇ ਚਾਰੇ ਪਾਸੇ ਖੂਨ ਦੇ ਛਿੱਟੇ ਪੈ ਗਏ।
ਜਿਵੇਂ ਹੀ ਇਲੈਕਟ੍ਰਾਨਿਕ ਬੱਸ ਪ੍ਰਯਾਗਰਾਜ ਨੈਨੀ ਇੰਜੀਨੀਅਰਿੰਗ ਕਾਲਜ ਦੇ ਗੇਟ 'ਤੇ ਪਹੁੰਚੀ ਤਾਂ ਦੋਸ਼ੀ ਵਿਦਿਆਰਥੀ ਨੇ ਕੰਡਕਟਰ 'ਤੇ ਹਮਲਾ ਕਰ ਦਿਤਾ। ਇਸ ਤੋਂ ਪਹਿਲਾਂ ਕਿ ਬੱਸ ਵਿਚ ਮੌਜੂਦ ਹੋਰ ਵਿਦਿਆਰਥੀ ਅਤੇ ਡਰਾਈਵਰ ਕੁਝ ਸਮਝ ਪਾਉਂਦੇ, ਵਿਦਿਆਰਥੀ ਬੱਸ ਤੋਂ ਹੇਠਾਂ ਉਤਰ ਕੇ ਕਾਲਜ ਵਿਚ ਦਾਖਲ ਹੋ ਗਿਆ। ਲੋਕਾਂ ਦਾ ਕਹਿਣਾ ਹੈ ਕਿ ਭੱਜਣ ਸਮੇਂ ਵਿਦਿਆਰਥੀ ਅੱਲ੍ਹਾ ਹੂ ਅਕਬਰ ਅਤੇ ਜਮਾਤ ਅਭੀ ਜ਼ਿੰਦਾ ਹੈ ਦੇ ਨਾਅਰੇ ਵੀ ਲਗਾ ਰਿਹਾ ਸੀ, ਹਾਲਾਂਕਿ ਕਿਸੇ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਵੀਡੀਓ ਵਿੱਚ ਮੁਲਜ਼ਮ ਇੰਜਨੀਅਰਿੰਗ ਵਿਦਿਆਰਥੀ ਯੂਪੀ ਦੇ ਸੀਐਮ ਯੋਗੀ ਆਦਿਤਿਆ ਨਾਥ ਦਾ ਨਾਂ ਵੀ ਲੈ ਰਿਹਾ ਹੈ।