ਦੇਸ਼ ਦੇ ਸੱਭ ਤੋਂ ਲੰਮੇ ਬੋਗੀਬੀਲ ਪੁਲ ਦਾ ਪੀਐਮ ਮੋਦੀ ਨੇ ਕੀਤਾ ਉਦਘਾਟਨ
Published : Dec 25, 2018, 3:49 pm IST
Updated : Dec 25, 2018, 3:49 pm IST
SHARE ARTICLE
Inauguration of Bogibeel Bridge by PM Modi
Inauguration of Bogibeel Bridge by PM Modi

4.90 ਕਿਲੋਮੀਟਰ ਲੰਮੇ ਬੋਗੀਬੀਲ ਪੁਲ ਦੀ ਅੰਦਾਜ਼ਨ ਲਾਗਤ 5,800 ਕਰੋੜ ਰੁਪਏ ਹੈ।

ਡਿਬਰੂਗੜ੍ਹ , (ਭਾਸ਼ਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਹਮਪੁਤਰ ਨਦੀ 'ਤੇ ਦੇਸ਼ ਦੇ ਸੱਭ ਤੋਂ ਲੰਮੇ ਅਤੇ ਏਸ਼ੀਆ ਦੇ ਦੂਜੇ ਸੱਭ ਤੋਂ ਵੱਡੇ ਬੋਗੀਬੀਲ ਪੁਲ ਦਾ ਉਦਘਾਟਨ ਕੀਤਾ। ਬ੍ਰਹਮਪੁੱਤਰ ਨਦੀ ਦੇ ਉਤਰੀ ਅਤੇ ਦੱਖਣੀ ਤੱਟਾਂ 'ਤੇ ਬਣਾਇਆ ਗਿਆ ਇਹ ਪੁਲ ਅਸਮ ਦੇ ਧੀਮਾਜੀ ਜ਼ਿਲ੍ਹਾ ਨੂੰ ਡਿਬਰੂਗੜ੍ਹ ਨਾਲ ਜੋੜਦਾ ਹੈ। ਇਸ ਪੁਲ ਰਾਹੀਂ ਅਰੁਣਾਚਲ ਪ੍ਰਦੇਸ਼ ਤੋਂ ਚੀਨ ਦੀ ਸਰਹੱਦ ਤੱਕ ਸੜਕ ਅਤੇ ਰੇਲ ਨਾਲ ਪਹੁੰਚਣਾ ਅਤੇ ਰਸਦ ਭੇਜਣਾ ਆਸਾਨ ਹੋ ਜਾਵੇਗਾ।

Pm Modi at Bogibeel BridgePm Modi at Bogibeel Bridge

ਉਦਘਾਟਨ ਤੋਂ ਬਾਅਦ ਬੋਗੀਬੀਲ ਪੁਲ ਤੋਂ ਪਹਿਲੀ ਰੇਲਗੱਡੀ ਤਿਨਸੁਕੀਆ-ਨਾਹਰਲਗੁਨ ਇੰਟਰਸਿਟੀ ਐਕਸਪ੍ਰੈਸ ਲੰਘੀ। 14 ਬੋਗੀਆਂ ਵਾਲੀਆਂ ਇਹ ਟ੍ਰੇਨ ਸਾਢੇ ਪੰਜ ਘੰਟਿਆਂ ਵਿਚ ਅਪਣਾ ਸਫਰ ਪੂਰਾ ਕਰੇਗੀ। ਇਸ ਵਿਚ ਅਸਮ ਦੇ ਧੀਮਾਜੀ, ਲਖੀਮਪੁਰ ਤੋਂ ਇਲਾਵਾ ਅਰੁਣਾਚਲ ਪ੍ਰਦੇਸ਼ ਦੇ ਲੋਕਾਂ ਨੂੰ ਵੀ ਲਾਭ ਹੋਵੇਗਾ। ਭਵਿੱਖ ਵਿਚ ਰਾਜਧਾਨੀ ਐਕਸਪ੍ਰੈਸ ਬੋਗੀਬੀਲ ਤੋਂ ਧੀਮਾਜੀ ਹੁੰਦੇ ਹੋਏ ਦਿੱਲੀ ਲਈ ਚਲਾਈ ਜਾ ਸਕਦੀ ਹੈ।

India’s longest rail and road bridgeIndia’s longest rail and road bridge

4.90 ਕਿਲੋਮੀਟਰ ਲੰਮੇ ਬੋਗੀਬੀਲ ਪੁਲ ਦੀ ਅੰਦਾਜ਼ਨ ਲਾਗਤ 5,800 ਕਰੋੜ ਰੁਪਏ ਹੈ। ਬੀਤੇ 1 ਦਸੰਬਰ ਨੂੰ ਪਹਿਲੀ ਮਾਲਗੱਡੀ ਦੇ ਇਸ ਪੁਲ ਤੋਂ ਲੰਘਣ ਦੇ ਨਾਲ ਇਸ ਦੀ ਉਸਾਰੀ ਦਾ ਕੰਮ ਪੂਰਨ ਤੋਰ 'ਤੇ ਐਲਾਨ ਕੀਤਾ ਗਿਆ। ਇਸ ਪੁੱਲ ਦੀ ਉਸਾਰੀ ਨਾਲ ਡਿਬਰੂਗੜ੍ਹ ਅਤੇ ਅਰੁਣਾਚਲ ਪ੍ਰਦੇਸ਼ ਵਿਚਕਾਰ ਰੇਲ ਦੀ ਦੂਰੀ 500 ਕਿਲੋਮੀਟਰ ਤੋਂ ਘੱਟ ਕੇ 400 ਕਿਲੋਮੀਟਰ ਰਹਿ ਜਾਵੇਗੀ। ਜਦਕਿ ਈਟਾਨਗਰ ਦੇ ਲਈ ਰੋਡ ਦੀ ਦੂਰੀ 150ਕਿਮੀ ਘੱਟ ਹੋ ਜਾਵੇਗੀ।

Bogibeel bridge Bogibeel bridge

ਅਸਮ ਤੋਂ ਕੋਲਾ, ਖਾਦ ਅਤੇ ਪੱਥਰ ਚਿਪਸ ਦੀ ਰੇਲ ਰਾਹੀਂ ਸਪਲਾਈ ਉਤਰ ਅਤੇ ਬਾਕੀ ਭਾਰਤ ਨੂੰ ਹੁੰਦੀ ਹੈ। ਜਦਕਿ ਪੰਜਾਬ ਅਤੇ ਹਰਿਆਣਾ ਤੋਂ ਇਥੇ ਅਨਾਜ ਆਉਂਦਾ ਹੈ। ਇਸ ਪੁਲ ਦੇ ਬਣਨ ਨਾਲ ਇਹਨਾਂ ਵਿਚ ਵਾਧੇ ਦੇ ਨਾਲ ਹੀ ਰੇਲਵੇ ਦੀ ਆਮਦਨੀ ਵਧਣ ਦੀ ਵੀ ਸੰਭਾਵਨਾ ਹੈ। ਦੱਸ ਦਈਏ ਕਿ ਇਸ ਪੁਲ ਦੀ ਉਸਾਰੀ ਵਿਚ 80 ਹਜ਼ਾਰ ਟਨ ਸਟੀਲ ਪਲੇਟਾਂ ਦੀ ਵਰਤੋਂ ਹੋਈ। ਇਹ ਦੇਸ਼ ਦਾ ਪਹਿਲਾ ਪੁਲ ਹੈ ਜਿਸ ਵਿਚ ਯੂਰਪੀਅਨ ਮਾਪਦੰਡਾਂ ਦਾ ਧਿਆਨ ਰੱਖਿਆ ਗਿਆ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement