ਹਰਿਆਣਾ ਦੇ ਗ੍ਰਹਿ ਮੰਤਰੀ ਨੇ ਟਵੀਟ ਕਰਕੇ ਬੋਲਿਆ ਵੱਡਾ ਹਮਲਾ
ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਅਤੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਾਂਗਰਸ ਜਨਰਲ ਸਕੱਤਰ ਪ੍ਰਿੰਅਕਾ ਗਾਂਧੀ ਅਤੇ ਰਾਹੁਲ ਗਾਂਧੀ 'ਤੇ ਵੱਡਾ ਹਮਲਾ ਕੀਤਾ ਹੈ। ਅਨਿਲ ਵਿਜ ਨੇ ਕਿਹਾ ਕਿ ਪ੍ਰਿੰਅਕਾ ਅਤੇ ਰਾਹੁਲ ਗਾਂਧੀ ਲਾਈਵ ਪੈਟਰੋਲ ਬੰਬ ਹਨ। ਵਿਜ ਨੇ ਟਵੀਟ ਕਰਕੇ ਕਿਹਾ ਕਿ ''ਪ੍ਰਿੰਅਕਾ ਗਾਂਧੀ ਅਤੇ ਰਾਹੁਲ ਗਾਂਧੀ ਤੋਂ ਸਾਵਧਾਨ ਰਹੋ ਕਿਉਂਕਿ ਇਹ ਲਾਈਵ ਪੈਟਰੋਲ ਬੰਬ ਹਨ। ਜਿੱਥੇ ਜਾਂਦੇ ਹਨ ਉੱਥੇ ਅੱਗ ਲਗਾ ਦਿੰਦੇ ਹਨ ਅਤੇ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਂਦੇ ਹਨ''।
Beware of @priyankagandhi and @RahulGandhi as they are live Petrol Bombs where ever they go they ignite fire and cause loss to Public Property.
— ANIL VIJ MINISTER HARYANA (@anilvijminister) December 24, 2019
ਹਰਿਆਣਾ ਦੇ ਗ੍ਰਹਿ ਮੰਤਰੀ ਦਾ ਇਹ ਬਿਆਨ ਪ੍ਰਿੰਅਕਾ ਅਤੇ ਰਾਹੁਲ ਗਾਂਧੀ ਦੇ ਮੇਰਠ ਪਹੁੰਚਣ ਅਤੇ ਵਾਪਸ ਜਾਣ ਤੋਂ ਬਾਅਦ ਸਾਹਮਣੇ ਆਇਆ ਹੈ। ਦਰਅਸਲ ਮੰਗਲਵਾਰ ਨੂੰ ਪ੍ਰਿੰਅਕਾ ਅਤੇ ਰਾਹੁਲ ਗਾਂਧੀ ਉੱਤਰ ਪ੍ਰਦੇਸ਼ ਦੇ ਮੇਰਠ ਵਿਚ ਹਿੰਸਕ ਪ੍ਰਦਰਸ਼ਨਾ ਦੌਰਾਨ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾ ਨੂੰ ਮਿਲਣ ਜਾ ਰਹੇ ਸਨ ਪਰ ਉਨ੍ਹਾਂ ਨੂੰ ਪੁਲਿਸ ਨੇ ਸ਼ਹਿਰ ਵਿਚ ਪ੍ਰਵੇਸ਼ ਕਰਨ ਤੋਂ ਪਹਿਲਾਂ ਹੀ ਰੋਕ ਦਿੱਤਾ।
ਇਸ ਤੋਂ ਬਾਅਦ ਦੋਣਾਂ ਨੂੰ ਵਾਪਸ ਦਿੱਲੀ ਪਹੁੰਚਣਾ ਪਿਆ। ਕਾਂਗਰਸ ਨੇ ਆਰੋਪ ਲਗਾਇਆ ਕਿ ਰਾਹਲੁ ਗਾਂਧੀ ਅਤੇ ਪ੍ਰਿੰਅਕਾ ਗਾਂਧੀ ਨੂੰ ਮੇਰਠ ਵਿਚ ਜਾਣ ਤੋਂ ਰੋਕ ਦਿੱਤਾ ਗਿਆ ਉਹ ਮੇਰਠ ਵਿਚ ਨਾਗਰਿਕਤਾ ਸੋਧ ਕਾਨੂੰਨ ਅਤੇ ਐਨਆਰਸੀ ਵਿਰੁੱਧ ਹੋ ਰਹੇ ਪ੍ਰਦਰਸ਼ਨਾਂ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾ ਨੂੰ ਮਿਲਣ ਜਾ ਰਹੇ ਸਨ।
ਕਾਂਗਰਸ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਜਦੋਂ ਪ੍ਰਿੰਅਕਾ ਗਾਂਧੀ ਅਤੇ ਰਾਹੁਲ ਗਾਂਧੀ ਦੀ ਦਿੱਲੀ ਤੋਂ ਮੇਰਠ ਜਾਣ ਦੀ ਖ਼ਬਰ ਆਈ ਤਾਂ ਭਾਰੀ ਪੁਲਿਸ ਫੋਰਸ ਨੂੰ ਤਾਇਨਾਤ ਕਰ ਦਿੱਤਾ ਗਿਆ ਹਾਲਾਕਿ ਮੇਰਠ ਦੇ ਐਸਪੀ ਮੁਤਾਬਕ ਪ੍ਰਿੰਅਕਾ ਗਾਂਧੀ ਅਥੇ ਰਾਹੁਲ ਗਾਂਧੀ ਸਮੇਤ ਕਾਂਗਰਸ ਦੇ ਸਾਰੇ ਨੇਤਾਵਾਂ ਨੂੰ ਮੇਰਠ ਵਿਚ ਮਨਾਹੀ ਲਾਗੂ ਸਬੰਧੀ ਕਾਗਜ਼ ਦਿਖਾਏ ਗਏ ਜਿਸ ਤੋਂ ਬਾਅਦ ਉਹ ਖੁਦ ਹੀ ਵਾਪਸ ਮੁੜ ਗਏ