ਭਾਰਤ ’ਚ ਚੌਲਾਂ ਦਾ ਸਰਪਲੱਸ ਭੰਡਾਰ, ਤਿੰਨ ਸਾਲਾਂ 'ਚ ਪਹਿਲੀ ਵਾਰ ਭਾਰਤ ਤੋਂ ਚੌਲ ਖਰੀਦੇਗਾ ਬੰਗਲਾਦੇਸ਼ 
Published : Dec 25, 2020, 6:06 pm IST
Updated : Dec 25, 2020, 6:06 pm IST
SHARE ARTICLE
India, Bangladesh finalising first bilateral rice deal in 3 years
India, Bangladesh finalising first bilateral rice deal in 3 years

ਭਾਰਤ ਦੁਨੀਆ ’ਚ ਚੌਲਾਂ ਦਾ ਸਭ ਤੋਂ ਵੱਡਾ ਬਰਾਮਦਕਾਰ ਹੈ।

ਨਵੀਂ ਦਿੱਲੀ : ਬੰਗਲਾਦੇਸ਼ ਭਾਰਤ ਤੋਂ 1,50,000 ਟਨ ਚੌਲ ਖਰੀਦਣ ਦੀ ਤਿਆਰੀ ’ਚ ਹੈ। ਤਿੰਨ ਸਾਲ ’ਚ ਇਹ ਪਹਿਲਾ ਮੌਕਾ ਹੈ ਜਦੋਂ ਬੰਗਲਾਦੇਸ਼ ਭਾਰਤ ਤੋਂ ਚੌਲ ਖਰੀਦ ਰਿਹਾ ਹੈ। ਹੜ੍ਹ ਕਾਰਨ ਬੰਗਲਾਦੇਸ਼ ’ਚ ਚੌਲਾਂ ਦੀ ਕੀਮਤ ਰਿਕਾਰਡ ਪੱਧਰ ’ਤੇ ਪਹੁੰਚ ਗਈ ਹੈ। ਭਾਰਤ ਦੁਨੀਆ ’ਚ ਚੌਲਾਂ ਦਾ ਸਭ ਤੋਂ ਵੱਡਾ ਬਰਾਮਦਕਾਰ ਹੈ। ਬੰਪਰ ਫਸਲ ਤੋਂ ਬਾਅਦ ਭਾਰਤ ’ਚ ਚੌਲਾਂ ਦਾ ਸਰਪਲੱਸ ਭੰਡਾਰ ਹੋ ਗਿਆ ਹੈ। ਇਹੀ ਕਾਰਨ ਹੈ ਕਿ ਉਹ ਥਾਈਲੈਂਡ ਅਤੇ ਵੀਅਤਨਾਮ ਦੇ ਮੁਕਾਬਲੇ ਘੱਟ ਕੀਮਤ ’ਤੇ ਚੌਲ ਬਰਾਮਦ ਕਰ ਰਿਹਾ ਹੈ।

Basmati RiceRice

ਨੈਸ਼ਨਲ ਐਗਰੀਕਲਚਰ ਕੋਆਪ੍ਰੇਟਿਵ ਮਾਰਕੀਟਿੰਗ ਫੈੱਡਰੇਸ਼ਨ ਆਫ ਇੰਡੀਆ (ਨੈਫੇਡ) ਦੇ ਇਕ ਬੁਲਾਰੇ ਨੇ ਕਿਹਾ ਕਿ ਅਸੀਂ ਬੰਗਲਾਦੇਸ਼ ਨਾਲ ਗੱਲ ਕਰ ਰਹੇ ਹਾਂ। ਨੈਫੇਡ ਬੰਗਲਾਦੇਸ਼ ਨੂੰ 5 ਲੱਖ ਟਨ ਚੌਲ ਬਰਾਮਦ ਕਰਨ ਦੀ ਸਥਿਤੀ ’ਚ ਹੈ। ਬੰਗਲਾਦੇਸ਼ ਦੀ ਫੂਡ ਮਿਨਿਸਟਰੀ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਗਵਰਨਮੈਂਟ ਟੂ ਗਵਰਨਮੈਂਟ ਡੀਲ ਦੇ ਤਹਿਤ ਉਨ੍ਹਾਂ ਦਾ ਦੇਸ਼ 1 ਲੱਖ ਟਨ ਉਸ ਦੇ ਚੌਲ ਅਤੇ 50 ਹਜ਼ਾਰ ਟਨ ਵ੍ਹਾਈਟ ਚੌਲ ਖਰੀਦ ਸਕਦਾ ਹੈ।

Basmati RiceRice

ਭਾਰਤ ਦਾ ਰੇਟ ਥਾਈਲੈਂਡ ਤੋਂ ਕਿੰਨਾ ਘੱਟ
ਭਾਰਤ ਸਰਕਾਰ ਦੇ ਇਕ ਸੂਤਰ ਨੇ ਕਿਹਾ ਕਿ ਭਾਰਤ 407 ਡਾਲਰ ਪ੍ਰਤੀ ਟਨ ਦੇ ਰੇਟ ਨਾਲ ਉਸ ਦੇ ਚੌਲ ਅਤੇ 417 ਡਾਲਰ ਪ੍ਰਤੀ ਟਨ ਦੇ ਰੇਟ ਨਾਲ ਵ੍ਹਾਈਟ ਚੌਲ ਵੇਚ ਸਕਦਾ ਹੈ। ਇਹ ਕੀਮਤ ਥਾਈਲੈਂਡ ਅਤੇ ਵੀਅਤਨਾਮ ਦੇ ਮੁਕਾਬਲੇ ਇਕ ਤਿਹਾਈ ਘੱਟ ਹੈ। ਅਧਿਕਾਰੀ ਨੇ ਕਿਹਾ ਕਿ ਅਗਲੇ ਸਾਲ ਦੀ ਪਹਿਲੀ ਤਿਮਾਹੀ ’ਚ ਪੱਛਮੀ ਬੰਗਾਲ ਦੇ ਹਲਦੀਆ ਪੋਰਟ ਤੋਂ ਇਹ ਚੌਲ ਬਰਾਮਦ ਕੀਤੇ ਜਾ ਸਕਦੇ ਹਨ। 

SHARE ARTICLE

ਏਜੰਸੀ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement