ਅਮਿਤ ਸ਼ਾਹ ਦਾ ਸ਼ਬਦੀ ਵਾਰ, ਕਿਹਾ- ਨਹੀਂ ਖ਼ਤਮ ਹੋਵੇਗੀ MSP, ਵਿਰੋਧੀ ਧਿਰ ਫੈਲਾ ਰਹੀ ਹੈ ਝੂਠ
Published : Dec 25, 2020, 12:38 pm IST
Updated : Dec 25, 2020, 1:03 pm IST
SHARE ARTICLE
 Kisan Sammelan: ‘Opposition is misleading farmers regarding MSP’, says Amit Shah
Kisan Sammelan: ‘Opposition is misleading farmers regarding MSP’, says Amit Shah

ਮੋਦੀ ਸਰਕਾਰ ਨੇ ਸਿਰਫ਼ ਢਾਈ ਸਾਲਾਂ 'ਚ 10 ਕਰੋੜ ਕਿਸਾਨਾਂ ਦੇ ਖਾਤੇ 'ਚ 95 ਹਜ਼ਾਰ ਕਰੋੜ ਰੁਪਏ ਪਾਏ ਤੇ ਵਿਰੋਧੀ ਧਿਰ ਸਾਡੇ ਤੋਂ ਹਿਸਾਬ ਮੰਗ ਰਹੀ ਏ

 ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ 'ਚ ਕਿਸਾਨ ਚੌਪਾਲ ਨੂੰ ਸੰਬੋਧਨ ਕੀਤਾ। ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਲਈ ਅੱਜ ਅਹਿਮ ਦਿਨ ਹੈ, ਅੱਜ ਅਟਲ ਬਿਹਾਰੀ ਵਾਜਪਾਈ, ਮਦਨ ਮੋਹਨ ਮਾਲਵੀਯ ਦੀ ਜਯੰਤੀ ਹੈ। ਇਨ੍ਹਾਂ ਨੇ ਦੇਸ਼ ਦੇ ਨਿਰਮਾਣ 'ਚ ਅਹਿਮ ਯੋਗਦਾਨ ਦਿੱਤਾ।

Narendra ModiNarendra Modi

ਸ਼ਾਹ ਨੇ ਕਿਹਾ ਕਿ 10 ਸਾਲਾਂ ਤੱਕ ਯੂ.ਪੀ.ਏ. ਦੀ ਸਰਕਾਰ ਨੇ ਸਿਰਫ਼ 60 ਹਜ਼ਾਰ ਕਰੋੜ ਰੁਪਏ ਦਾ ਕਿਸਾਨਾਂ ਦਾ ਕਰਜ਼ ਮੁਆਫ਼ ਕੀਤਾ ਪਰ ਮੋਦੀ ਸਰਕਾਰ ਨੇ ਸਿਰਫ਼ ਢਾਈ ਸਾਲਾਂ 'ਚ 10 ਕਰੋੜ ਕਿਸਾਨਾਂ ਦੇ ਖਾਤੇ 'ਚ 95 ਹਜ਼ਾਰ ਕਰੋੜ ਰੁਪਏ ਪਾਏ। ਸ਼ਾਹ ਨੇ ਕਿਹਾ ਕਿ ਕਿਸਾਨ ਹਿੱਤ ਦੀ ਗੱਲ ਕਰਨ ਵਾਲੇ ਰਾਹੁਲ ਗਾਂਧੀ, ਸ਼ਰਦ ਪਵਾਰ ਦੀ ਸਰਕਾਰ 2013-14 'ਚ ਕਿਸਾਨਾਂ ਲਈ ਸਿਰਫ਼ 21 ਹਜ਼ਾਰ 900 ਕਰੋੜ ਰੁਪਏ ਦਾ ਬਜਟ ਸੀ

'Will Consider CAA As Soon As Covid Vaccination Starts': Amit ShahAmit Shah

ਪਰ ਮੋਦੀ ਸਰਕਾਰ ਨੇ ਇਸ ਨੂੰ 1.34 ਲੱਖ ਕਰੋੜ ਦਾ ਬਜਟ ਕੀਤਾ। ਇਹ ਸਾਡੇ ਤੋਂ ਹਿਸਾਬ ਮੰਗ ਰਹੇ ਹਨ, ਉਲਟਾ ਚੋਰ ਕੋਤਵਾਲ ਨੂੰ ਡਾਂਟੇ ਵਾਲਾ ਹਿਸਾਬ ਹੋ ਰਿਹਾ ਹੈ। ਸ਼ਾਹ ਨੇ ਕਿਹਾ ਕਿ ਐੱਮ.ਐੱਸ.ਪੀ. ਬੰਦ ਨਹੀਂ ਹੋਵੇਗੀ, ਵਿਰੋਧੀ ਧਿਰ ਝੂਠ ਫੈਲਾ ਰਿਹਾ ਹੈ।

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement